ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੂੰ ਕਰੋਨਾ ਹੋ ਗਿਆ ਹੈ। ਲਿਓਨਲ ਮੈਸੀ ਨੇ ਸੋਮਵਾਰ ਨੂੰ ਫ੍ਰੈਂਚ ਕੱਪ ‘ਚ ਆਪਣੇ ਕਲੱਬ PSG ਲਈ ਮੈਚ ਖੇਡਣਾ ਸੀ, ਜਿਸ ਕਾਰਨ ਪਹਿਲੇ ਕੋਵਿਡ ਟੈਸਟ ‘ਚ ਉਨ੍ਹਾਂ ਦੀ ਰਿਪੋਰਟ ਪੌਜੇਟਿਵ ਆਈ ਹੈ।
ਪੀਐਸਜੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਦੇ ਕੁੱਲ ਚਾਰ ਖਿਡਾਰੀ ਕੋਰੋਨਾ ਪੌਜੇਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚ ਮੈਸੀ ਦਾ ਨਾਮ ਵੀ ਸ਼ਾਮਿਲ ਹੈ। ਜਦਕਿ ਨੇਮਾਰ ਜੂਨੀਅਰ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਲਿਓਨਲ ਮੈਸੀ ਤੋਂ ਇਲਾਵਾ ਜੋ ਹੋਰ ਖਿਡਾਰੀ ਕੋਰੋਨਾ ਪੌਜੇਟਿਵ ਆਏ ਹਨ, ਉਨ੍ਹਾਂ ਵਿਚ Juan Bernat, Sergio Rico, Nathan Bitumazala ਦੇ ਨਾਮ ਸ਼ਾਮਿਲ ਹਨ। ਜਦਕਿ ਨੇਮਾਰ ਜੂਨੀਅਰ ਨੈਗੇਟਿਵ ਪਾਏ ਗਏ ਹਨ। PSG ਦੇ ਬਿਆਨ ਮੁਤਾਬਿਕ ਨੇਮਾਰ ਜੂਨੀਅਰ ਇਸ ਸਮੇਂ ਬ੍ਰਾਜ਼ੀਲ ‘ਚ ਹੈ ਅਤੇ 9 ਜਨਵਰੀ ਤੱਕ ਮੈਡੀਕਲ ਟੀਮ ਦੀ ਨਿਗਰਾਨੀ ‘ਚ ਰਹੇਗਾ। ਉਹ ਤਿੰਨ ਹਫ਼ਤਿਆਂ ਵਿੱਚ ਕਲੱਬ ਵਿੱਚ ਸ਼ਾਮਿਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ‘ਤੇ ਰਾਜੇਵਾਲ ਮਿਲ ਕੇ ਲੜਣਗੇ ਚੋਣਾਂ? ਬਦਲੇ ਜਾ ਸਕਦੇ ਨੇ AAP ਉਮੀਦਵਾਰ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਯੂਰਪ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਫਰਾਂਸ ਵਿੱਚ ਵੀ, ਜੇਕਰ ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ ਤਾਂ ਕੋਵਿਡ ਪੌਜੇਟਿਵ ਹੋਣ ਤੋਂ ਬਾਅਦ ਇੱਕ ਹਫ਼ਤੇ ਲਈ ਏਕਾਂਤਵਾਸ ਰਹਿਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: