ਆਈਪੀਐੱਲ 2024 ਵਿੱਚ ਚੇੱਨਈ ਸੁਪਰ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਦੇ ਵਿਚਾਲੇ ਟੂਰਨਾਮੈਂਟ ਦਾ 34ਵਾਂ ਮੈਚ ਖੇਡਿਆ ਜਾਵੇਗਾ। ਕੇਐੱਲ ਰਾਹੁਲ ਤੇ ਰੁਤੂਰਾਜ ਗਾਇਕਵਾੜ ਦੀ ਕਪਤਾਨੀ ਵਾਲੀਆਂ ਟੀਮਾਂ ਦੇ ਵਿਚਾਲੇ ਇਹ ਮੁਕਾਬਲਾ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਹੋਵੇਗਾ। ਇਹ ਮੁਕਾਬਲਾ ਦੋਵੇਂ ਹੀ ਟੀਮਾਂ ਦੇ ਲਈ ਅਹਿਮ ਹੋਵੇਗਾ। ਇੱਕ ਪਾਸੇ ਚੇੱਨਈ ਦੀ ਟੀਮ ਜਿੱਤ ਹਾਸਿਲ ਕਰ ਕੇ ਖੁਦ ਨੂੰ ਟਾਪ-4 ਵਿੱਚ ਬਣਾਈ ਰੱਖਣਾ ਚਾਹੇਗੀ। ਉੱਥੇ ਹੀ ਦੂਜੇ ਪਾਸੇ ਲਖਨਊ ਦੀ ਟੀਮ ਜਿੱਤ ਦੇ ਨਾਲ ਟਾਪ-4 ਵਿੱਚ ਆਉਣ ਦੀ ਕੋਸ਼ਿਸ਼ ਕਰੇਗੀ।
ਚੇੱਨਈ ਨੇ ਹੁਣ ਤੱਕ 6 ਮੈਚ ਖੇਡੇ ਹਨ ਜਿਸ ਵਿੱਚ ਉਸਨੂੰ ਮੈਚਾਂ ਵਿੱਚ ਜਿੱਤ ਮਿਲੀ ਹੈ ਤੇ ਦੂਜੇ ਪਾਸੇ ਲਖਨਊ ਨੇ ਹੁਣ ਤੱਕ 6 ਮੈਚਾਂ ਵਿੱਚੋਂ 3 ਵਿੱਚ ਜਿੱਤ ਦਰਜ ਕੀਤੀ ਹੈ। ਚੇੱਨਈ ਨੇ ਆਪਣੇ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ, ਜਦਕਿ ਲਖਨਊ ਨੇ ਪਿਛਲੇ ਮੁਕਾਬਲੇ ਵਿੱਚ ਕੋਲਕਾਤਾ ਦੇ ਖਿਲਾਫ਼ ਹਾਰ ਝੋਲੀ ਸੀ। ਚੇੱਨਈ ਤੇ ਲਖਨਊ ਦੀਆਂ ਟੀਮਾਂ ਵਿਚਾਲੇ ਹੁਣ ਤੱਕ ਆਈਪੀਐੱਲ ਵਿੱਚ 3 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਮੈਚਾਂ ਵਿੱਚ ਦੋਨੋਂ ਟੀਮਾਂ ਨੇ 1-1 ਵਿੱਚ ਜਿੱਤ ਦਰਜ ਕੀਤੀ, ਜਦਕਿ ਬਾਕੀ ਦਾ ਇੱਕ ਮੈਚ ਬੇਨਤੀਜਾ ਰਿਹਾ। ਹਾਲਾਂਕਿ ਦੋਹਾਂ ਵਿਚਾਲੇ ਹੋਏ ਪਹਿਲੇ ਮੁਕਾਬਲੇ ਵਿੱਚ ਚੇੱਨਈ ਨੇ ਲਖਨਊ ਨੂੰ ਮਾਤ ਦਿੱਤੀ ਸੀ।
ਇਹ ਵੀ ਪੜ੍ਹੋ: ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਮਿਲੀ ਕਾਮਯਾਬੀ, ਵੱਡੇ ਬ.ਦ.ਮਾਸ਼ ਦੇ 2 ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਚੇੱਨਈ ਤੇ ਲਖਨਊ ਦੀਆਂ ਟੀਮਾਂ ਇਕਾਨਾ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ, ਜਿੱਥੇ ਬੈਟਿੰਗ ਕਰਨ ਵਾਲਿਆਂ ਟੀਮਾਂ ਫਾਇਦੇ ਵਿੱਚ ਰਹਿੰਦੀਆਂ ਹਨ। ਇੱਥੇ ਖੇਡੇ ਗਏ 10 ਮੈਚਾਂ ਵਿੱਚ ਸਿਰਫ਼ 3 ਵਿੱਚ ਟੀਚੇ ਦਾ ਪਿੱਛਾ ਕਰਨ ਵਾਲਿਆਂ ਟੀਮਾਂ ਨੇ ਜਿੱਤ ਦਰਜ ਕੀਤੀ। ਇਕਾਨਾ ਵਿੱਚ ਸ਼ੁਰੂਆਤੀ ਓਵਰਾਂ ਵਿੱਚ ਤੇਜ਼ ਗੇਂਦਬਾਜ਼ਾਂ ਤੇ ਮੈਚ ਅੱਗੇ ਵਧਣ ਦੇ ਨਾਲ ਸਪਿਨਰਾਂ ਨੂੰ ਮਦਦ ਮਿਲਦੀ ਹੈ।
ਜੇਕਰ ਲਖਨਊ ਸੁਪਰ ਜਾਇੰਟਸ ਨੂੰ ਸਾਹਮਣੇ ਰੱਖ ਕੇ ਦੇਖਿਆ ਜਾਵੇ ਤਾਂ ਚੇੱਨਈ ਸੁਪਰ ਕਿੰਗਜ਼ ਆਈਪੀਐੱਲ 2024 ਵਿੱਚ ਬੇਹੱਦ ਹੀ ਸ਼ਾਨਦਾਰ ਫਾਰਮ ਵਿੱਚ ਦਿਖਾਈ ਦਿੱਤੀ ਹੈ। ਚੇੱਨਈ ਨੇ 6 ਵਿੱਚੋਂ 4 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ,ਜਦਕਿ ਲਖਨਊ 6 ਵਿੱਚੋਂ 3 ਮੈਚ ਹੀ ਜਿੱਤ ਸਕੀ ਹੈ। ਹਾਲਾਂਕਿ ਘਰੇਲੂ ਮੈਦਾਨ ‘ਤੇ ਖੇਡਣਾ ਲਖਨਊ ਦੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ, ਪਰ ਫਿਰ ਵੀ ਮੁਕਾਬਲੇ ਵਿੱਚ ਰੁਤੂਰਾਜ ਗਾਇਕਵਾੜ ਦੀ ਕਪਤਾਨੀ ਵਾਲੀ ਲਖਨਊ ‘ਤੇ ਹਾਵੀ ਦਿਖਾਈ ਦੇ ਸਕਦੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੇੱਨਈ ਸੁਪਰ ਕਿੰਗਜ਼: ਰਚਿਨ ਰਵਿੰਦਰ, ਰੁਤੂਰਾਜ ਗਾਇਕਵਾੜ (ਕਪਤਾਨ), ਅਜਿੰਕਿਆ ਰਹਾਣੇ, ਮੋਇਨ ਅਲੀ/ ਡੇਰਿਲ ਮਿਸ਼ੇਲ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਸਮੀਰ ਰਿਜਵੀ, ਐੱਮਐੱਸ ਧੋਨੀ(ਵਿਕਟਕੀਪਰ), ਸ਼ਾਰਦੁਲ ਠਾਕੁਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ।
ਲਖਨਊ ਸੁਪਰ ਜਾਇੰਟਸ: ਕਵਿੰਟਨ ਡੀ ਕਾਕ/ ਕਾਇਲ ਮੇਅਰਸ, ਕੇਐੱਲ ਰਾਹੁਲ(ਕਪਤਾਨ/ ਵਿਕਟਕੀਪਰ), ਦੀਪਕ ਹੁੱਡਾ, ਆਯੁਸ਼ ਬਦੋਨੀ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਕ੍ਰੁਣਾਲ ਪੰਡਯਾ, ਰਵੀ ਬਿਸ਼ਨੋਈ, ਮੋਹਸਿਨ ਖਾਨ, ਸ਼ਮਰ ਜੋਸੇਫ, ਯਸ਼ ਠਾਕੁਰ/ ਮਯੰਕ ਯਾਦਵ।
ਵੀਡੀਓ ਲਈ ਕਲਿੱਕ ਕਰੋ -: