ਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਅਤੇ ਮੌਜੂਦਾ ਮੁੱਖ ਕੋਚ ਮਾਰਕ ਬਾਊਚਰ ਨੇ ਆਪਣੇ ਕੈਰੀਅਰ ਦੇ ਦਿਨਾਂ ਦੌਰਾਨ ਕੀਤੀ ਨਸਲੀ ਟਿੱਪਣੀ ਲਈ ਮੁਆਫੀ ਮੰਗੀ ਹੈ। ਬਾਊਚਰ ਉੱਤੇ ਪਾਲ ਐਡਮਜ਼ ਸਮੇਤ ਕਈ ਖਿਡਾਰੀਆਂ ਦੁਆਰਾ ਨਸਲਵਾਦੀ ਟਿੱਪਣੀਆਂ ਦਾ ਦੋਸ਼ ਲਾਇਆ ਗਿਆ ਸੀ, ਜੋ ਉਸ ਸਮੇਂ ਦੀ ਟੀਮ ਵਿੱਚ ਸਨ।
ਜਿਸ ਤੋਂ ਬਾਅਦ ਬਾਊਚਰ ਨੇ ਕ੍ਰਿਕਟ ਸਾਊਥ ਅਫਰੀਕਾ (ਸੀਐਸਏ) ਦੀ ਸਮਾਜਿਕ ਨਿਆਂ ਅਤੇ ਰਾਸ਼ਟਰ ਨਿਰਮਾਣ ਕਮੇਟੀ (ਐਸਜੇਐਨ) ਨੂੰ ਇਸ ਮਾਮਲੇ ਵਿੱਚ ਆਪਣਾ 14 ਪੰਨਿਆਂ ਦਾ ਹਲਫਨਾਮਾ ਸੌਂਪਿਆ। ਹਲਫਨਾਮੇ ਵਿੱਚ, ਬਾਊਚਰ ਨੇ ਇੱਕ ਸਮੂਹ ਦਾ ਹਿੱਸਾ ਹੋਣ ਲਈ ਮੁਆਫੀ ਮੰਗੀ ਹੈ ਜਿਸ ਉੱਤੇ ਨਸਲਵਾਦੀ ਗਾਣੇ ਗਾਉਣ ਅਤੇ ਨਾਮਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ, ਐਡਮਜ਼ ਨੇ ਐਸਜੇਐਨ ਦੇ ਸਾਹਮਣੇ ਦੋਸ਼ ਲਾਇਆ ਸੀ ਕਿ ਮਾਰਕ ਬਾਊਚਰ ਟੀਮ ਦੇ ਖਿਡਾਰੀਆਂ ਦੇ ਇੱਕ ਸਮੂਹ ਦਾ ਹਿੱਸਾ ਸੀ ਜਿਨ੍ਹਾਂ ਨੇ ਇੱਕ ਗਾਣੇ ਵਿੱਚ ਉਸ ‘ਤੇ ਨਸਲੀ ਟਿੱਪਣੀ ਕੀਤੀ ਸੀ। ਐਸਜੇਐਨ ਨੂੰ ਆਪਣੇ ਹਲਫਨਾਮੇ ਵਿੱਚ, ਬਾਊਚਰ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਅਤੇ ਟੀਮ ਦੇ ਹੋਰ ਖਿਡਾਰੀਆਂ ਨੂੰ ਇਸ ਮਾਮਲੇ ਵਿੱਚ ਬਿਹਤਰ ਵਿਵਹਾਰ ਦਿਖਾਉਣਾ ਚਾਹੀਦਾ ਸੀ।
ਇਹ ਵੀ ਪੜ੍ਹੋ : “ਜੇ ਮੈਂ ਉੱਥੇ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਥੱਪੜ ਮਾਰਦਾ” ਕੇਂਦਰੀ ਮੰਤਰੀ ਨਰਾਇਣ ਰਾਣੇ ਦੇ ਬਿਆਨ ‘ਤੇ ਛਿੜਿਆ ਵਿਵਾਦ
ਉਨ੍ਹਾਂ ਨੇ ਕਿਹਾ, ” ਨਸਲੀ ਟਿੱਪਣੀਆਂ ਦੇ ਸੰਬੰਧ ‘ਚ ਮੇਰੇ ‘ਤੇ ਲੱਗੇ ਸਾਰੇ ਦੋਸ਼ਾਂ ਲਈ ਮੈਂ ਮੁਆਫੀ ਮੰਗਦਾ ਹਾਂ। ਤੁਹਾਨੂੰ ਦੱਸ ਦੇਈਏ ਕਿ ਬਾਊਚਰ ਨੇ ਦੱਖਣੀ ਅਫਰੀਕਾ ਲਈ 147 ਟੈਸਟ ਅਤੇ 295 ਵਨਡੇ ਖੇਡੇ ਹਨ।” ਬਾਊਚਰ ਨੇ ਕਿਹਾ, “ਮੇਰੇ ਖੇਡਣ ਦੇ ਦਿਨਾਂ ਦੌਰਾਨ, ਜਦੋ ਦਾ ਇਹ ਮਾਮਲਾ ਹੈ, ਉਸ ਦੌਰਾਨ ਟੀਮ, ਕੋਚਿੰਗ ਸਟਾਫ, ਚੋਣਕਾਰ ਅਤੇ ਸੀਐਸਏ ਨੂੰ ਵਧੇਰੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਸੀ, ਉਸ ਸਮੇਂ ਦੌਰਾਨ ਅਜਿਹਾ ਮਾਹੌਲ ਬਣਾਇਆ ਜਾਣਾ ਚਾਹੀਦਾ ਸੀ ਕਿ ਟੀਮ ਦਾ ਕੋਈ ਵੀ ਮੈਂਬਰ ਖਿਡਾਰੀ ਇਨ੍ਹਾਂ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕਰ ਸਕੇ।” ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ, “ਮੈਂ ਉਮਰ ਦੇ ਨਾਲ ਬਹੁਤ ਕੁੱਝ ਸਿੱਖਿਆ ਹੈ। ਮੈਂ ਇੱਕ ਟੀਮ ਦੇ ਖਿਡਾਰੀ ਦੇ ਰੂਪ ਵਿੱਚ ਆਪਣੇ ਸਾਰੇ ਸਾਥੀ ਖਿਡਾਰੀਆਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਮੈਨੂੰ ਬਹੁਤ ਦੁੱਖ ਹੈ ਕਿ ਮੈਂ ਉਸ ਸਮੂਹ ਦਾ ਹਿੱਸਾ ਸੀ ਜਿਸਨੇ ਟੀਮ ਦੇ ਖਿਡਾਰੀਆਂ ਲਈ ਨਸਲਵਾਦੀ ਗਾਣਿਆਂ ਅਤੇ ਟਿੱਪਣੀਆਂ ਦੀ ਵਰਤੋਂ ਕੀਤੀ ਸੀ।”
ਇਹ ਵੀ ਦੇਖੋ : Guru Amar Das Ji ਬਾਰੇ ਬੋਲ ਬੁਰੇ ਫਸੇ Gurdas Maan ਨੇ LIVE ਹੋ ਕੇ ਆਖੀ ਗੱਲ੍ਹ… | Gurdas Maan Live