mohammed shami and jasprit bumrah: ਭਾਰਤ ਦੇ ਸਟ੍ਰਾਈਕ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਆਸਟ੍ਰੇਲੀਆ ਖਿਲਾਫ ਸੀਮਤ ਓਵਰਾਂ ਦੇ ਛੇ ਮੈਚਾਂ ਵਿੱਚ ਇਕੱਠੇ ਖੇਡਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਟੀਮ ਪ੍ਰਬੰਧਨ ਉਨ੍ਹਾਂ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਲਈ ਤਿਆਰ ਰੱਖਣਾ ਚਾਹੁੰਦਾ ਹੈ। ਭਾਰਤੀ ਟੀਮ ਦਾ ਇਹ ਦੋ ਮਹੀਨਿਆਂ ਦਾ ਦੌਰਾ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨਾਲ 27 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਟੀਮ ਨੇ 3 ਟੀ -20 ਮੈਚਾਂ ਦੀ ਲੜੀ ਖੇਡਣੀ ਹੈ। ਸੀਮਤ ਓਵਰਾਂ ਦੀ ਇਹ ਲੜੀ ਸਿਡਨੀ ਅਤੇ ਕੈਨਬਰਾ ਵਿੱਚ ਖੇਡੀ ਜਾਵੇਗੀ। ਬੀਸੀਸੀਆਈ ਦੇ ਸੂਤਰਾਂ ਅਨੁਸਾਰ ਬੁਮਰਾਹ ਅਤੇ ਸ਼ਮੀ ਦਾ ਕੰਮ ਦਾ ਭਾਰ ਪ੍ਰਬੰਧਨ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਲਈ ਮਹੱਤਵਪੂਰਨ ਹੈ। ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਪਹਿਲਾ ਅਭਿਆਸ ਮੈਚ 6 ਤੋਂ 8 ਦਸੰਬਰ ਦਰਮਿਆਨ ਖੇਡਿਆ ਜਾਵੇਗਾ। ਇਸ ਸਮੇਂ ਦੌਰਾਨ, ਭਾਰਤੀ ਟੀਮ ਨੂੰ ਆਖਰੀ ਦੋ ਟੀ -20 ਅੰਤਰਰਾਸ਼ਟਰੀ ਮੈਚ (6 ਅਤੇ 8 ਦਸੰਬਰ) ਖੇਡਣੇ ਹਨ। ਇਸ਼ਾਂਤ ਸ਼ਰਮਾ ਦੇ ਸੱਟ ਲੱਗਣ ਦੀ ਸਥਿਤੀ ਹਾਲੇ ਸਪਸ਼ਟ ਨਹੀਂ ਹੈ, ਇਸ ਲਈ ਬੁਮਰਾਹ ਅਤੇ ਸ਼ਮੀ ਦੋਵੇਂ ਹੀ ਭਾਰਤੀ ਟੈਸਟ ਅਭਿਆਨ ਲਈ ਬਹੁਤ ਮਹੱਤਵਪੂਰਨ ਹੋਣਗੇ।
ਅਜਿਹੀ ਸਥਿਤੀ ਵਿੱਚ, ਟੀਮ ਪ੍ਰਬੰਧਨ (ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਅਤੇ ਗੇਂਦਬਾਜ਼ੀ ਕੋਚ) 12 ਦਿਨਾਂ ਦੇ ਅੰਦਰ ਅੰਦਰ ਸੀਮਤ ਓਵਰਾਂ ਦੇ ਛੇ ਮੈਚਾਂ ਵਿੱਚ ਇਨ੍ਹਾਂ ਦੋਵਾਂ ਨੂੰ ਇਕੱਠੇ ਮੈਦਾਨ ਵਿੱਚ ਉਤਾਰ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਣਗੇ। ਬੋਰਡ ਦੇ ਇੱਕ ਸੂਤਰ ਨੇ ਕਿਹਾ, “ਜੇ ਦੋਵੇਂ (ਬੁਮਰਾਹ ਅਤੇ ਸ਼ਮੀ) ਟੀ -20 ਕੌਮਾਂਤਰੀ (4, 6 ਅਤੇ 8 ਦਸੰਬਰ) ਦੀ ਲੜੀ ਵਿੱਚ ਖੇਡਦੇ ਹਨ, ਤਾਂ ਉਨ੍ਹਾਂ ਨੂੰ ਟੈਸਟ ਅਭਿਆਸ ਲਈ ਇੱਕੋ ਮੈਚ ਮਿਲੇਗਾ, ਮੈਨੂੰ ਨਹੀਂ ਲਗਦਾ ਕਿ ਟੀਮ ਪ੍ਰਬੰਧਨ ਅਜਿਹਾ ਚਾਹੁੰਦਾ ਹੈ। ਇਹ ਜ਼ਿਆਦਾ ਸੰਭਾਵਨਾ ਹੈ ਕਿ ਸੀਮਤ ਓਵਰਾਂ ਦੀ ਲੜੀ ਦੌਰਾਨ ਸ਼ਮੀ ਅਤੇ ਬੁਮਰਾਹ ਨੂੰ ਇਕੱਠੇ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਇੱਕ ਸੰਭਾਵਨਾ ਇਹ ਹੋ ਸਕਦੀ ਹੈ ਕਿ ਦੋਵੇਂ ਵਨਡੇ ਵਿੱਚ ਖੇਡਣ ਜਿੱਥੇ ਉਨ੍ਹਾਂ ਨੂੰ 10 ਓਵਰਾਂ ਵਿੱਚ ਗੇਂਦਬਾਜ਼ੀ ਕਰਨ ਦਾ ਮੌਕਾ ਮਿਲੇਗਾ, ਫਿਰ ਵਨਡੇ ਮੈਚਾਂ ਤੋਂ ਬਾਅਦ ਉਹ ਟੈਸਟ ਮੈਚ ਖੇਡ ਸਕਦੇ ਹਨ।
ਸ਼ਮੀ ਨੂੰ ਵੀ ਗੁਲਾਬੀ ਗੇਂਦ ਨਾਲ ਅਭਿਆਸ ਕਰਦੇ ਦੇਖਿਆ ਗਿਆ ਹੈ, ਜੋ ਉਸਦੀ ਪਸੰਦ ਨੂੰ ਦਰਸਾਉਂਦਾ ਹੈ। ਭਾਰਤੀ ਟੀਮ ਨੇ 17 ਦਸੰਬਰ ਤੋਂ ਐਡੀਲੇਡ ਵਿੱਚ ਡੇ-ਨਾਈਟ ਟੈਸਟ ਖੇਡਣ ਤੋਂ ਪਹਿਲਾਂ ਸਿਡਨੀ ਵਿੱਚ 11 ਤੋਂ 13 ਦਸੰਬਰ ਤੱਕ ਗੁਲਾਬੀ ਗੇਂਦ ਨਾਲ ਅਭਿਆਸ ਮੈਚ ਖੇਡਣਾ ਹੈ। ਜੇ ਬੁਮਰਾਹ ਅਤੇ ਸ਼ਮੀ ਟੀ -20 ਮੈਚਾਂ ਤੋਂ ਬਾਹਰ ਬੈਠਦੇ ਹਨ ਤਾਂ ਗੇਂਦਬਾਜ਼ੀ ਦੀ ਜਿੰਮੇਵਾਰੀ ਤੇਜ਼ ਗੇਂਦਬਾਜ਼ ਦੀਪਕ ਚਾਹਰ, ਟੀ. ਨਟਰਾਜਨ ਅਤੇ ਨਵਦੀਪ ਸੈਣੀ ਦੀ ਤਿਕੜੀ ਦੇ ਨਾਲ ਯੁਜ਼ਵੇਂਦਰ ਚਾਹਲ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਸਪਿਨਰਾਂ ‘ਤੇ ਹੋਵੇਗੀ।
ਇਹ ਵੀ ਦੇਖੋ : ਆਖਿਰ ਕੀ ਨੇ Ranjit Bawa ਦੇ ਡਰੱਗ ਪੈਡਲਰ ਗੁਰਦੀਪ ਰਾਣੋਂ ਨਾਲ ਰਿਸ਼ਤੇ? ਡਿਪਟੀ ਵੋਹਰਾ ਨੇ ਕੀਤਾ ਸਾਫ !