ਮੁਹੰਮਦ ਸ਼ਮੀ ਭਾਰਤ ਦੇ ਲਈ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਤੇ ਜਹੀਰ ਖਾਨ ਨੂੰ ਪਛਾੜ ਕੇ ਇਹ ਇਤਿਹਾਸਿਕ ਰਿਕਾਰਡ ਆਪਣੇ ਨਾਮ ਕੀਤਾ। ਸ਼ਮੀ ਨੇ ਟੂਰਨਾਮੈਂਟ ਦੀ 14ਵੀਂ ਪਾਰੀ ਵਿੱਚ 45 ਵਿਕਟਾਂ ਲਈਆਂ। ਉੱਥੇ ਹੀ ਜਗਵਾਲ ਸ਼੍ਰੀਨਾਥ ਤੇ ਜਹੀਰ ਖਾਨ ਨੇ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਦੇ ਲਈ 44-44 ਵਿਕਟਾਂ ਲਈਆਂ ਸਨ।
ਮੁਹੰਮਦ ਸ਼ਮੀ ਨੇ ਵਿਸ਼ਵ ਕੱਪ 2023 ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਸ਼ਮੀ ਨੇ ਸ਼੍ਰੀਲੰਕਾ ਦੇ ਖਿਲਾਫ਼ 5 ਓਵਰਾਂ ਵਿੱਚ ਮਹਿਜ਼ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਦੌਰਾਨ ਸ਼ਮੀ ਨੇ 1 ਮੇਡਨ ਓਵਰ ਵੀ ਸੁੱਟਿਆ। ਵਨਡੇ ਵਿਸ਼ਵ ਕੱਪ 2023 ਦਾ ਰੀਜਾ ਵਨਡੇ ਖੇਡ ਰਹੇ ਸ਼ਮੀ ਬੇਹੱਦ ਹੀ ਸ਼ਾਨਦਾਰ ਫਾਰਮ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ 3 ਮੈਚਾਂ ਵਿੱਚ 14 ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਨਿਊਜ਼ੀਲੈਂਡ ਦੇ ਖਿਲਾਫ਼ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼ਮੀ ਨੇ 5 ਵਿਕਟਾਂ ਲਈਆਂ ਸਨ। ਇਸਦੇ ਬਾਅਦ ਇੰਗਲੈਂਡ ਦੇ ਖਿਲਾਫ਼ ਭਾਰਤੀ ਪੇਸਰ ਨੇ 4 ਇੰਗਲਿਸ਼ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉੱਥੇ ਹੀ ਹੁਣ ਸ਼੍ਰੀਲੰਕਾ ਦੇ ਖਿਲਾਫ਼ ਉਨ੍ਹਾਂ ਨੇ ਫਿਰ ਪਜਾ ਖੋਲ੍ਹ ਦਿੱਤਾ।
ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਅਰਮਾਨਪ੍ਰੀਤ ਸਿੰਘ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫੌਜ ਦਾ ਬਣਿਆ ਹਿੱਸਾ
ਇਹ ਓਵਰਆਲ ਵਿਸ਼ਵ ਕੱਪ ਵਿੱਚ ਸ਼ਮੀ ਦਾ ਤੀਜਾ 5 ਵਿਕਟ ਹਾਲ ਰਿਹਾ, ਜਿਸਦੇ ਨਾਲ ਉਨ੍ਹਾਂ ਨੇ ਆਸਟ੍ਰੇਲੀਆ ਦੇ ਮਿਚੇਲ ਸਟਾਰਕ ਦੀ ਬਰਾਬਰੀ ਕਰ ਲਈ। ਉੱਥੇ ਹੀ ਸ਼ਮੀ ਦੇ ਲਈ ਇਹ ਵਨਡੇ ਕਰੀਅਰ ਦਾ ਚੌਥਾ ਫਾਈਵ ਵਿਕਟ ਹਾਲ ਰਿਹਾ, ਜਿਸਦੇ ਨਾਲ ਉਹ ਵਨਡੇ ਵਿੱਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ 4 ਵਾਰ ਫਾਈਵ ਵਿਕਟ ਹਾਲ ਲੈਣ ਵਾਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਤੇ ਪੇਸਰ ਜਵਾਗਲ ਸ਼੍ਰੀਨਾਥ ਨੂੰ ਪਛਾੜ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ ਵਨਡੇ ਵਿੱਚ 3-3 ਵਾਰ ਫਾਈਵ ਵਿਕਟ ਹਾਲ ਆਪਣੇ ਨਾਮ ਕੀਤੇ ਸਨ।
ਦੱਸ ਦੇਈਏ ਕਿ ਮੁਹੰਮਦ ਸ਼ਮੀ ਹੁਣ ਤੱਕ ਆਪਣੇ ਕਰੀਅਰ ਵਿੱਚ 97 ਵਨਡੇ ਮੁਕਾਬਲੇ ਖੇਡ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ 24.08 ਦੀ ਔਸਤ ਨਾਲ 185 ਵਿਕਟਾਂ ਲਈਆਂ ਹਨ। ਇਸ ਵਿੱਚ 4 ਵਿਕਟਾਂ ਫਾਈਵ ਵਿਕਟ ਹਾਲ ਦੇ ਨਾਲ 10 ਫਾਰ ਵਿਕਟ ਹਾਲ ਸ਼ਾਮਿਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –