ਭਾਰਤ ਦੇ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਇਸ ਸਾਲ IPL ਨਹੀਂ ਖੇਡ ਸਕਣਗੇ। ਉਹ ਗਿੱਟੇ ਦੀ ਸੱਟ ਕਰਵਾਉਣ ਦੇ ਲਈ UK ਜਾਣਗੇ। ਉਨ੍ਹਾਂ ਨੇ ਲੰਡਨ ਵਿੱਚ ਇੰਜੈਕਸ਼ਨ ਲਏ ਸਨ, ਪਰ ਉਨ੍ਹਾਂ ਦਾ ਅਸਰ ਸਰੀਰ ‘ਤੇ ਨਹੀਂ ਹੋਇਆ। ਜਿਸ ਕਾਰਨ ਹੁਣ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਹੀ ਪਵੇਗੀ। ਸ਼ਮੀ IPL ਵਿੱਚ ਗੁਜਰਾਤ ਟਾਈਟਨਸ ਲਈ ਖੇਡਦੇ ਹਨ। ਨਿਊ ਏਜੰਸੀ ਅਨੁਸਾਰ ਉਹ ਸਰਜਰੀ ਤੋਂ ਬਾਅਦ ਇਸ ਸਾਲ ਨਵੰਬਰ ਤੱਕ ਫਿੱਟ ਹੋ ਜਾਣਗੇ।

Mohammed Shami ruled out
ਮਿਲੀ ਜਾਣਕਾਰੀ ਅਨੁਸਾਰ ਸ਼ਮੀ ਜਨਵਰੀ ਦੇ ਆਖਰੀ ਹਫਤੇ ਵਿੱਚ ਲੰਡਨ ਗਏ ਸਨ। ਜਿੱਥੇ ਉਨ੍ਹਾਂ ਨੇ ਗਿੱਟੇ ਦੇ ਲਈ ਸਪੈਸ਼ਲ ਇੰਜੈਕਸ਼ਨ ਲਏ। ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ 3 ਹਫਤੇ ਬਾਅਦ ਉਹ ਦੌੜਾਂ ਸ਼ੁਰੂ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਠੀਕ ਲੱਗਦਾ ਹੈ ਤਾਂ ਉਹ ਰਨਿੰਗ ਦੇ ਨਾਲ ਬਾਲਿੰਗ ਵੀ ਸ਼ੁਰੂ ਕਰ ਸਕਦੇ ਹਨ। BCCI ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇੰਜੈਕਸ਼ਨ ਨੇ ਜ਼ਿਆਦਾ ਅਸਰ ਨਹੀਂ ਦਿਖਾਇਆ ਜਿੰਨੀ ਉਮੀਦ ਸੀ। ਅਜਿਹੇ ਵਿੱਚ ਸ਼ਮੀ ਕੋਲ ਸਰਜਰੀ ਕਰਵਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਿਆ। ਉਹ ਕੁਝ ਦਿਨਾਂ ਬਾਅਦ ਸਰਜਰੀ ਕਰਵਾਉਣ ਦੇ ਲਈ UK ਜਾਣਗੇ। ਅਜਿਹੇ ਵਿੱਚ IPL ਖੇਡਣ ਦੇ ਬਾਰੇ ਵਿੱਚ ਸੋਚ ਵੀ ਨਹੀਂ ਸਕਦੇ।
ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰਾਹਤ, ਹਰਿਆਣਾ ਪੁਲਿਸ ਨੇ NSA ਲਗਾਉਣ ਦਾ ਫੈਸਲਾ ਲਿਆ ਵਾਪਸ
ਦੱਸਿਆ ਜਾ ਰਿਹਾ ਹੈ ਕਿ ਸਰਜਰੀ ਤੋਂ ਬਾਅਦ ਸ਼ਮੀ IPL ਦੇ ਨਾਲ ਹੀ ਟੀ-20 ਵਿਸ਼ਵ ਕੱਪ ਵੀ ਨਹੀਂ ਖੇਡ ਸਕਣਗੇ। ਇੱਥੋਂ ਤੱਕ ਕਿ ਉਨ੍ਹਾਂ ਦਾ ਸਤੰਬਰ-ਅਕਤੂਬਰ ਵਿੱਚ ਹੋਣ ਵਾਲੀ ਬੰਗਲਾਦੇਸ਼ ਤੇ ਨਿਊਜ਼ੀਲੈਂਡ ਸੀਰੀਜ਼ ਤੱਕ ਵੀ ਫਿੱਟ ਹੋਣਾ ਮੁਸ਼ਕਿਲ ਹੈ। ਹਾਲਾਂਕਿ BCCI ਨੂੰ ਉਮੀਦ ਹੈ ਕਿ ਸ਼ਮੀ ਆਸਟ੍ਰੇਲੀਆ ਦੇ ਖਿਲਾਫ਼ ਸਾਲ ਦੇ ਅੰਤ ਵਿੱਚ ਹੋਣ ਵਾਲੀ ਟੈਸਟ ਸੀਰੀਜ਼ ਦਾ ਹਿੱਸਾ ਹੋ ਸਕਦੇ ਹਨ। ਸਰਜਰੀ ਮਗਰੋਂ ਸ਼ਮੀ ਨੂੰ ਕਰੀਬ 3 ਤੋਂ 4 ਮਹੀਨੇ ਤੱਕ ਆਰਾਮ ‘ਤੇ ਰਹਿਣਾ ਪਵੇਗਾ। ਇਸਦੇ ਬਾਅਦ ਉਹ ਪ੍ਰੈਕਟਿਸ ਸ਼ੁਰੂ ਕਰਨਗੇ ਤੇ NCA ਤੋਂ ਫਿੱਟਨੈੱਸ ਕਲੀਅਰੈਂਸ ਮਿਲਣ ਦੇ ਬਾਅਦ ਹੀ ਮੀਚ ਖੇਡ ਸਕਣਗੇ। ਇਸਦੇ ਲਈ 6 ਤੋਂ 8 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
)
Mohammed Shami ruled out
ਦੱਸ ਦੇਈਏ ਕਿ ਮੁਹੰਮਦ ਸ਼ਮੀ ਨੇ ਪਿਛਲੇ ਸਾਲ ਅਕਤੂਬਰ ਤੇ ਨਵੰਬਰ ਵਿੱਚ ਸੱਟ ਦੇ ਬਾਵਜੂਦ ਵਨਡੇ ਵਿਸ਼ਵ ਕੱਪ ਖੇਡਿਆ। ਉਨ੍ਹਾਂ ਨੇ ਟੂਰਨਾਮੈਂਟ ਦੇ 7 ਮੈਚਾਂ ਵਿੱਚ ਸਭ ਤੋਂ ਜ਼ਿਆਦਾ 24 ਵਿਕਟਾਂ ਲਈਆਂ ਸਨ। ਇਸਦੇ ਨਾਲ ਉਹ ਵਿਸ਼ਵ ਕੱਪ ਵਿੱਚ 50 ਤੋਂ ਜ਼ਿਆਦਾ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਸਨ। ਹਾਲ ਹੀ ਵਿੱਚ ਸ਼ਮੀ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ਮੀ ਨੇ ਆਪਣੇ ਦਹਾਕੇ ਦੇ ਸਭ ਤੋਂ ਲੰਬੇ ਕਰੀਅਰ ਵਿੱਚ 229 ਟੈਸਟ, 195 ਵਨਡੇ ਤੇ 24 ਟੀ-20 ਵਿਕਟਾਂ ਲਈਆਂ ਹਨ।