Mohammed siraj arrives directly : ਆਸਟ੍ਰੇਲੀਆ ਵਿੱਚ ਇਤਿਹਾਸ ਰੱਚਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ ਮੁਹੰਮਦ ਸਿਰਾਜ ਵੀਰਵਾਰ ਨੂੰ ਹੈਦਰਾਬਾਦ ਪਹੁੰਚੇ ਹਨ। ਏਅਰਪੋਰਟ ਤੇ ਉਤਰਨ ਤੋਂ ਬਾਅਦ, ਸਿਰਾਜ ਸਿੱਧੇ ਆਪਣੇ ਪਿਤਾ ਮੁਹੰਮਦ ਗੋਸੇ ਦੀ ਕਬਰ ‘ਤੇ ਪਹੁੰਚੇ ਅਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਰਾਜ ਦੇ ਪਿਤਾ ਦੀ 20 ਨਵੰਬਰ ਨੂੰ ਮੌਤ ਹੋ ਗਈ ਸੀ। ਸਿਰਾਜ ਇਸ ਸਮੇਂ ਦੌਰਾਨ ਆਸਟ੍ਰੇਲੀਆ ਦੇ ਦੌਰੇ ‘ਤੇ ਸਨ। ਕੋਰੋਨਾ ਪ੍ਰੋਟੋਕੋਲ ਕਾਰਨ ਸਿਰਾਜ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋ ਸਕਿਆ ਸੀ। ਹਾਲਾਂਕਿ, ਸਿਰਾਜ ਨੇ ਆਸਟ੍ਰੇਲੀਆ ਟੂਰ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ।
ਆਪਣੇ ਪਿਤਾ ਨੂੰ ਗੁਆਉਣ ਅਤੇ ਉਨ੍ਹਾਂ ਦੇ ਸੰਸਕਾਰ ਵਿੱਚ ਸ਼ਾਮਿਲ ਨਾ ਹੋਣ ਦੇ ਬਾਵਜੂਦ, ਆਸਟ੍ਰੇਲੀਆ ਵਿੱਚ ਭਾਰਤ ਦੀ ਜਿੱਤ ਲਈ ਸਿਰਾਜ ਦਾ ਯੋਗਦਾਨ ਅਹਿਮ ਰਿਹਾ ਹੈ। ਸਿਰਾਜ ਨੂੰ ਇਸ ਲੜੀ ਵਿੱਚ ਸਿਰਫ ਤਿੰਨ ਮੈਚ ਖੇਡਣ ਦਾ ਮੌਕਾ ਮਿਲਿਆ, ਪਰ ਇਸ ਦੇ ਬਾਵਜੂਦ ਉਹ ਲੜੀ ਵਿੱਚ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਸੀ। ਸਿਰਾਜ ਨੇ ਆਸਟ੍ਰੇਲੀਆ ਖਿਲਾਫ ਕੁੱਲ 13 ਵਿਕਟਾਂ ਲਈਆਂ ਹਨ। ਗਾਬਾ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਦੇ ਨਾਇਕ ਸਿਰਾਜ ਨੇ ਪੰਜ ਵਿਕਟਾਂ ਲੈ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਸੀ।
ਇਹ ਵੀ ਦੇਖੋ : ‘ਕਿਸਾਨਾਂ ਨੂੰ ਦਿੱਲੀ ਚ ਵੜਨ ਤੋਂ ਰੋਕਣ ਵਾਲਿਓ ਚੀਨ ਨੂੰ ਰੋਕੋ, ਜਿਨ੍ਹਾਂ ਭਾਰਤ ‘ਚ ਪਿੰਡ ਵਸਾ ਲਏ