Most expensive buy ever : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਲਰਾਊਂਡਰ ਕ੍ਰਿਸ ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। ਮੌਰਿਸ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਵਿੱਚ ਖਰੀਦਿਆ ਹੈ। ਇਸ ਤੋਂ ਪਹਿਲਾਂ, ਯੁਵਰਾਜ ਸਿੰਘ 16 ਕਰੋੜ ਰੁਪਏ ‘ਚ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕੀਮਤ ‘ਤੇ ਵਿਕਣ ਵਾਲੇ ਖਿਡਾਰੀ ਸਨ। ਮੌਰਿਸ ਪਿੱਛਲੇ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਦਾ ਹਿੱਸਾ ਸੀ। ਉਸ ਨੂੰ ਆਰਸੀਬੀ ਨੇ ਆਈਪੀਐਲ 2020 ਦੀ ਨਿਲਾਮੀ ਵਿੱਚ 10 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਮੌਰਿਸ ਦੀ ਬੇਸ ਕੀਮਤ 75 ਲੱਖ ਰੁਪਏ ਸੀ। ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪਹਿਲਾਂ ਮੌਰਿਸ ਨੂੰ ਖਰੀਦਣ ਲਈ ਬੋਲੀ ਲਗਾਉਣੀ ਸ਼ੁਰੂ ਕੀਤੀ, ਬਾਅਦ ਵਿੱਚ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਨੇ ਵੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਅੰਤ ਵਿੱਚ, ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਕ੍ਰਿਕਟਰ ਬਣ ਗਿਆ। ਜੇਕਰ ਮੈਕਸਵੈੱਲ ਦੀ ਗੱਲ ਕਰੀਏ ਤਾ ਮੈਕਸਵੈੱਲ ਦੀ ਬੇਸ ਕੀਮਤ 2 ਕਰੋੜ ਸੀ। ਆਈਪੀਐਲ 2020 ਦੀ ਨਿਲਾਮੀ ਵਿੱਚ, ਮੈਕਸਵੈੱਲ ਨੂੰ ਪੰਜਾਬ ਨੇ 10.75 ਕਰੋੜ ਵਿੱਚ ਖਰੀਦਿਆ ਸੀ। ਸੀਐਸਕੇ ਅਤੇ ਆਰਸੀਬੀ 2 ਕਰੋੜ ਦੀ ਬੇਸ ਕੀਮਤ ਵਾਲੇ ਗਲੇਨ ਮੈਕਸਵੈਲ ਨੂੰ ਖਰੀਦਣ ਲਈ ਮੁਕਾਬਲਾ ਕਰਦੇ ਵੇਖੇ ਗਏ, ਅੰਤ ਵਿੱਚ ਆਰਸੀਬੀ ਨੇ ਮੈਕਸਵੈਲ ਨੂੰ 14.25 ਕਰੋੜ ਵਿੱਚ ਖਰੀਦਿਆ। ਮੈਕਸਵੈਲ ਆਈਪੀਐਲ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ।
ਇਹ ਵੀ ਦੇਖੋ : ਦੇਖੋ ਸਟੇਜ ਚੜ੍ਹ ਭੰਡਾ ਨੇ R-NAIT ਨੂੰ ਕੀਤਾ ਯਾਦ ਕਿਹਾ ਕਿਸਾਨਾ ਨੂੰ ਦੱਬਣ ਨੂੰ ਫਿਰਦੇ ਦੱਬਦੇ ਕਿਥੇ ਆਂ