IPL 2023 ਦੇ 17ਵੇਂ ਮੁਕਾਬਲੇ ਵਿੱਚ ਚੇੱਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਦੇ ਲਈ ਮੈਦਾਨ ‘ਤੇ ਉਤਰਦਿਆਂ ਹੀ ਧੋਨੀ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦਰਅਸਲ, ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ 200 ਮੈਚਾਂ ਵਿੱਚ ਕਪਤਾਨੀ ਕੀਤੀ ਹੈ । ਮਹਿੰਦਰ ਸਿੰਘ ਧੋਨੀ 2008 ਤੋਂ ਆਈਪੀਐਲ ਵਿੱਚ ਖੇਡ ਰਹੇ ਹਨ।
ਚੇੱਨਈ ਦੇ ਲਈ 200 ਮੈਚ ਵਿੱਚ ਕਪਤਾਨੀ ਕਰਨ ਦੀ ਇਸ ਖਾਸ ਉਪਲਬਧੀ ‘ਤੇ ਚੇਪਾਕ ਵਿੱਚ ਦਰਸ਼ਕਾਂ ਦੇ ਸਾਹਮਣੇ ਧੋਨੀ ਨੂੰ ਸਨਮਾਨਿਤ ਕੀਤਾ ਗਿਆ। ਮੈਚ ਤੋਂ ਪਹਿਲਾਂ BCCI ਸਕੱਤਰ ਐੱਨ ਸ਼੍ਰੀਨਿਵਾਸਨ ਨੇ ਐੱਮਐੱਸ ਧੋਨੀ ਨੂੰ ਯਾਦਗਾਰ ਚਿੰਨ੍ਹ ਭੇਟ ਕੀਤਾ। ਧੋਨੀ ਨੂੰ 2008 ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਸੀ। ਉਨ੍ਹਾਂ ਦੀ ਕਪਤਾਨੀ ਵਿੱਚ ਚੇੱਨਈ ਦੀ ਟੀਮ ਨੇ ਚਾਰ ਵਾਰ IPL ਦਾ ਖਿਤਾਬ ਆਪਣੇ ਨਾਮ ਕੀਤਾ ਹੈ।
ਇਹ ਵੀ ਪੜ੍ਹੋ: ਬਠਿੰਡਾ ਮਿਲਟਰੀ ਸਟੇਸ਼ਨ ‘ਚ ਫਿਰ ਚੱਲੀ ਗੋ.ਲੀ ! ਦੋ ਦਿਨ ਪਹਿਲਾਂ ਛੁੱਟੀ ਤੋਂ ਪਰਤੇ ਫੌਜੀ ਜਵਾਨ ਦੀ ਮੌ.ਤ
ਚੇੱਨਈ ਦੀ ਟੀਮ ਨੇ 200 ਆਈਪੀਐਲ ਮੈਚਾਂ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀਮ ਨੇ 60.61 ਫੀਸਦੀ ਮੈਚ ਜਿੱਤੇ ਹਨ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਚੇੱਨਈ ਸੁਪਰ ਕਿੰਗਜ਼ ਨੇ 4 ਵਾਰ IPL ਖਿਤਾਬ ਜਿੱਤਿਆ ਹੈ। ਧੋਨੀ ਦਿਉ ਅਗਵਾਈ ਵਿੱਚ ਚੇੱਨਈ ਦੀ ਟੀਮ ਨੇ ਰਿਕਾਰਡ 9 ਵਾਰ IPL ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਦੱਸ ਦੇਈਏ ਕਿ ਹੁਣ ਤੱਕ ਮਹਿੰਦਰ ਸਿੰਘ ਧੋਨੀ ਆਈਪੀਐਲ ਵਿੱਚ 237 ਮੈਚ ਖੇਡ ਚੁੱਕੇ ਹਨ। ਧੋਨੀ ਨੇ 237 ਆਈਪੀਐਲ ਮੈਚਾਂ ਵਿੱਚ 5004 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਨੇ 347 ਚੌਕੇ ਅਤੇ 232 ਛੱਕੇ ਲਗਾਏ ਹਨ। ਜਦੋਂ ਕਿ ਮਹਿੰਦਰ ਸਿੰਘ ਧੋਨੀ ਦਾ ਆਈਪੀਐਲ ਵਿੱਚ ਸਭ ਤੋਂ ਵੱਧ ਸਕੋਰ ਨਾਬਾਦ 84 ਦੌੜਾਂ ਹੈ।
ਵੀਡੀਓ ਲਈ ਕਲਿੱਕ ਕਰੋ -: