ਆਈਪੀਐੱਲ 2024 ਦੇ 46ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਸੀ। ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੇ 78 ਦੌੜਾਂ ਨਾਲ ਬਾਜ਼ੀ ਮਾਰੀ। ਇਸਦੇ ਨਾਲ ਹੀ ਐੱਮਐੱਸ ਧੋਨੀ ਨੇ ਆਈਪੀਐੱਲ ਵਿੱਚ ਇਤਿਹਾਸ ਰਚ ਦਿੱਤਾ। ਉਹ ਇੱਕ ਅਜਿਹੇ ਮੁਕਾਮ ਤੱਕ ਪਹੁੰਚ ਗਏ ਜਿਸਦੇ ਆਸ-ਪਾਸ ਹਾਲੇ ਤੱਕ ਕੋਈ ਵੀ ਖਿਡਾਰੀ ਨਹੀਂ ਪਹੁੰਚ ਸਕਿਆ ਸੀ।
ਐੱਮਐੱਸ ਧੋਨੀ ਆਈਪੀਐੱਲ ਵਿੱਚ ਹੁਣ ਤੱਕ 259 ਮੈਚ ਖੇਡ ਲਏ ਹਨ। ਉਹ ਇਸ ਲੀਗ ਵਿੱਚ ਸਭ ਤੋਂ ਜ਼ਿਆਦਾ ਮੈਚ ਖੇਡਣ ਖਿਡਾਰੀ ਹੈ। ਧੋਨੀ ਇਸ ਦੌਰਾਨ 150 ਜਿੱਤੇ ਹੋਏ ਕੈਚਾਂ ਦਾ ਹਿੱਸਾ ਰਹੇ ਹਨ। ਇਸਦੇ ਨਾਲ ਹੀ ਉਹ ਆਈਪੀਐੱਲ ਦੇ ਇਤਿਹਾਸ ਵਿੱਚ 150 ਮੈਚ ਜਿੱਤਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਆਉਈਪੀਐੱਲ ਵਿੱਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਦੇ ਮਾਮਲੇ ਵਿੱਚ ਹੁਣ ਤੱਕ ਕੋਈ ਵੀ ਖਿਡਾਰੀ ਐਮਐੱਸ ਧੋਨੀ ਦੇ ਨੇੜੇ ਨਹੀਂ ਪਹੁੰਚ ਸਕਿਆ ਹੈ।
ਐੱਮਐੱਸ ਧੋਨੀ ਆਈਪੀਐੱਲ ਵਿੱਚ ਹੁਣ ਤੱਕ 39.53 ਦੀ ਔਸਤ ਨਾਲ 5178 ਦੌੜਾਂ ਬਣਾ ਚੁੱਕੇ ਹਨ। ਜਿਸ ਵਿੱਚ 24 ਅਰਧ ਸੈਂਕੜੇ ਸ਼ਾਮਿਲ ਹਨ। ਧੋਨੀ ਆਈਪੀਐੱਲ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਵੀ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਚੇੱਨਈ ਸੁਪਰ ਕਿੰਗਜ਼ ਨੇ 5 ਵਾਰ ਆਈਪੀਐੱਲ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਉਹ ਸਾਲ 2008 ਤੋਂ ਹੀ ਚੇੱਨਈ ਸੁਪਰ ਕਿੰਗਜ਼ ਦੇ ਲਈ ਖੇਡ ਰਹੇ ਹਨ।
ਦੱਸ ਦੇਈਏ ਕਿ ਐੱਮਐੱਸ ਧੋਨੀ ਹੁਣ ਤੱਕ ਆਈਪੀਐੱਲ 2024 ਵਿੱਚ ਨਾਬਾਦ ਹੈ। ਕੋਈ ਵੀ ਗੇਂਦਬਾਜ਼ ਉਨ੍ਹਾਂ ਦੀ ਵਿਕਟ ਨਹੀਂ ਲੈ ਸਕਿਆ ਹੈ। ਮਾਹੀ ਨੇ ਹੁਣ ਤੱਕ ਸੱਤ ਪਾਰੀਆਂ ਵਿੱਚ ਬੈਟਿੰਗ ਕਰ ਲਈ ਹੈ, ਜਿਸ ਵਿੱਚ 259.46 ਦੇ ਸਟ੍ਰਾਇਕ ਰੇਟ ਨਾਲ 96 ਦੌੜਾਂ ਬਣਾਈਆਂ ਹੈ। ਇਸ ਦੌਰਾਨ ਉਨ੍ਹਾਂ ਦਾ ਔਸਤ ਅਨੰਤ ਦਾ ਰਿਹਾ ਹੈ ਕਿਉਂਕਿ ਉਹ ਇੱਕ ਵਾਰ ਵੀ ਆਊਟ ਨਹੀਂ ਹੋਏ। ਧੋਨੀ ਦਾ ਹਾਈ ਸਕੋਰ 16 ਗੇਂਦਾਂ ਵਿੱਚ 36 ਦੌੜਾਂ ਦਾ ਰਿਹਾ ਹੈ, ਜੋ ਉਨ੍ਹਾਂ ਨੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਬੈਟਿੰਗ ਕਰਦੇ ਹੋਏ ਦਿੱਲੀ ਕੈਪਿਟਲਸ ਦੇ ਖਿਲਾਫ਼ ਬਣਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: