ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੀ 7 ਨੰਬਰ ਦੀ ਜਰਸੀ ਹੁਣ ਕਿਸੇ ਹੋਰ ਭਾਰਤੀ ਕ੍ਰਿਕਟਰ ਲਈ ਉਪਲਬਧ ਨਹੀਂ ਹੋਵੇਗੀ । ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ । ਬੀਸੀਸੀਆਈ ਨੇ ਇਹ ਫੈਸਲਾ ਧੋਨੀ ਦੇ ਅੰਤਰਰਾਸ਼ਟਰੀ ਸੰਨਿਆਸ ਦੇ ਲਗਭਗ 3 ਸਾਲ ਬਾਅਦ ਲਿਆ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ BCCI ਨੇ ਕਿਹਾ ਕਿ ਧੋਨੀ ਨੇ ਆਪਣੇ ਪੂਰੇ ਕਰੀਅਰ ਵਿੱਚ ਜਿਸ ਨੰਬਰ ਦੀ ਟੀ-ਸ਼ਰਟ ਪਾਈ ਸੀ, ਉਸਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਧੋਨੀ ਅਜਿਹਾ ਸਨਮਾਨ ਹਾਸਿਲ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਹਨ। ਧੋਨੀ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ 10 ਨੰਬਰ ਜਰਸੀ ਨੂੰ ਸਨਮਾਨ ਮਿਲਿਆ ਸੀ। ਸਾਲ 2017 ਵਿੱਚ ਸਚਿਨ ਦੀ ਨੰਬਰ 10 ਜਰਸੀ ਨੂੰ ਵੀ ਹਮੇਸ਼ਾ ਦੇ ਲਈ ਰਿਟਾਇਰ ਕਰ ਦਿੱਤਾ ਗਿਆ ਸੀ।

MS Dhoni jersey no.7 retired
ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ । ਧੋਨੀ ਨੇ 2014 ਵਿੱਚ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਧੋਨੀ ਦੀ ਨੰਬਰ 7 ਜਰਸੀ ਨੂੰ ਕਿਸੇ ਹੋਰ ਭਾਰਤੀ ਕ੍ਰਿਕਟਰ ਨੂੰ ਕਦੇ ਅਲਾਟ ਨਹੀਂ ਕੀਤੀ ਜਾਵੇਗੀ। ਰਿਪੋਰਟ ਮੁਤਾਬਕ BCCI ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟੀਮ ਇੰਡੀਆ ਦੇ ਖਿਡਾਰੀਆਂ, ਖਾਸ ਕਰ ਕੇ ਡੈਬਿਊ ਕਰਨ ਵਾਲੇ ਖਿਡਾਰੀਆਂ ਨੂੰ ਦੱਸ ਦੱਤਾ ਗਿਆ ਹੈ ਕਿ ਉਹ ਤੇਂਦੁਲਕਰ ਤੇ ਧੋਨੀ ਨਾਲ ਜੁੜੇ ਨੰਬਰਾਂ ਨੂੰ ਨਹੀਂ ਚੁਣ ਸਕਦੇ ਹਨ।
ਦੱਸ ਦੇਈਏ ਕਿ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ 2007 ਵਿੱਚ ਟੀ-20 ਵਿਸ਼ਵ ਕੱਪ, 2011 ਵਿੱਚ ਵਨਡੇ ਵਿਸ਼ਵ ਕੱਪ ਤੋਂ ਇਲਾਵਾ 2013 ਵਿੱਚ ਚੈਂਪੀਅਨਜ਼ ਟ੍ਰਾਫੀ ਦਾ ਖਿਤਾਬ ਜਿੱਤਿਆ ਸੀ । ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 90 ਟੈਸਟ, 350 ਵਨਡੇ ਤੇ 98 ਟੀ-20 ਖੇਡੇ। ਗੌਰਤਲਬ ਹੈ ਕਿ ਦਿਗੱਜ ਖਿਡਾਰੀਆਂ ਦੇ ਜਰਸੀ ਨੰਬਰ ਨੂੰ ਰਿਟਾਇਰ ਕਰਨ ਦੀ ਖੇਡ ਵਿੱਚ ਪੁਰਾਣੀ ਪਰੰਪਰਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –
























