IPL 2023 ਵਿੱਚ ਚੇੱਨਈ ਨੂੰ ਜੇਤੂ ਬਣਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵੀਰਵਾਰ ਨੂੰ ਗੋਡੇ ਦੀ ਸਰਜਰੀ ਹੋਈ । ਇਹ ਸਰਜਰੀ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਕੀਤੀ ਗਈ ਹੈ । ਧੋਨੀ IPL ਦੇ ਪਹਿਲੇ ਹੀ ਮੈਚ ਦੇ ਦੌਰਾਨ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ ਧੋਨੀ ਦੀ ਸਰਜਰੀ ਸਫਲ ਰਹੀ ਹੈ। ਊਥੇ ਹੀ CSK ਦੇ ਸੀਈਓ ਕਾਸ਼ੀ ਵਿਸ਼ਵਨਾਥ ਨੇ ਧੋਨੀ ਨੂੰ ਅਗਲੇ ਸੀਜ਼ਨ ਦੀ ਮਿੰਨੀ ਨਿਲਾਮੀ ਤੋਂ ਰਿਲੀਵ ਕੀਤੇ ਜਾਣ ‘ਤੇ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਅਸੀਂ ਅਜੇ ਤੱਕ ਸੋਚਿਆ ਨਹੀਂ ਹੈ। ਇਹ ਧੋਨੀ ‘ਤੇ ਨਿਰਭਰ ਕਰਦਾ ਹੈ ਕਿ ਉਹ ਅੱਗੇ ਕੀ ਫੈਸਲਾ ਲੈਣਗੇ।
ਦੱਸ ਦੇਈਏ ਕਿ ਧੋਨੀ ਗੁਜਰਾਤ ਦੇ ਖਿਲਾਫ਼ IPL 2023 ਦੇ ਪਹਿਲੇ ਹੀ ਮੈਚ ਵਿੱਚ ਜ਼ਖਮੀ ਹੋ ਗਏ ਸਨ। ਗੁਜਰਾਤ ਦੀ ਪਾਰੀ ਦੇ 19ਵੇਂ ਓਵਰ ਵਿੱਚ ਦੀਪਕ ਚਾਹਰ ਦੀ ਗੇਂਦ ਨੂੰ ਰੋਕਣ ਦੇ ਲਈ ਧੋਨੀ ਨੇ ਡਾਈਵ ਲਗਾਈ, ਜਿਸਦੇ ਬਾਅਦ ਧੋਨੀ ਦਰਦ ਵਿੱਚ ਦਿਖਾਈ ਦਿੱਤੇ। ਜਿਸ ਤੋਂ ਬਾਅਦ ਧੋਨੀ ਨੇ ਤੁਰੰਤ ਹੀ ਪੈਰ ਫੜ ਲਿਆ ਸੀ। ਉਹ ਕਿਸੇ ਤਰ੍ਹਾਂ ਖੜੇ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਵਿਕਟ ਕੀਪਿੰਗ ਜਾਰੀ ਰੱਖੀ।
ਇਹ ਵੀ ਪੜ੍ਹੋ: CM ਮਾਨ ਨਹੀਂ ਲੈਣਗੇ Z+ ਸਿਕਓਰਿਟੀ, ਕਿਹਾ- ਮੇਰੀ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ
ਦੱਸ ਦੇਈਏ ਕਿ ਧੋਨੀ ਦੇ ਗੋਡੇ ਦੀ ਸਰਜਰੀ ਹੋਣ ਦੇ ਬਾਅਦ ਹੁਣ ਉਨ੍ਹਾਂ ਦੇ ਅਗਲੇ ਸੀਜ਼ਨ ਵਿੱਚ ਖੇਡਣ ਦੀ ਵੀ ਉਮੀਦ ਜਾਗ ਗਈ ਹੈ। IPL 2023 ਦੇ ਫਾਈਨਲ ਦੇ ਬਾਅਦ ਧੋਨੀ ਤੋਂ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਧੋਨੀ ਦਾ ਆਖਰੀ IPL ਹੈ। ਇਸ ‘ਤੇ ਉਨ੍ਹਾਂ ਕਿਹਾ ਸੀ ਕਿ ਸਹੀ ਸਮਾਂ ਤਾਂ ਇਹੀ ਹੈ ਪਰ ਜਿਸ ਤਰ੍ਹਾਂ ਦਾ ਪਿਆਰ ਉਨ੍ਹਾਂ ਨੂੰ ਫੈਨਜ਼ ਨੇ ਇਸ ਸੀਜ਼ਨ ਵਿੱਚ ਦਿੱਤਾ ਹੈ, ਉਸ ਤੋਂ ਬਾਅਦ ਉਹ ਉਨ੍ਹਾਂ ਨੂੰ ਗਿਫਟ ਦੇਣਾ ਚਾਹੁਣਗੇ ਤੇ ਅਗਲੇ ਸੀਜ਼ਨ ਵਿੱਚ ਵੀ ਖੇਡਣਾ ਚਾਹੁਣਗੇ।
ਵੀਡੀਓ ਲਈ ਕਲਿੱਕ ਕਰੋ -: