ਓਲੰਪਿਕ ਜੇਤੂ ਨੀਰਜ ਚੋਪੜਾ ਨੇ ਟੈਨਿਸ ਪਲੇਅਰ ਹਿਮਾਨੀ ਨਾਲ ਸੱਤ ਫੇਰੇ ਲਏ ਅਤੇ ਜੀਵਨ ਸਾਥਣ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਕਿ ‘ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਪਰਿਵਾਰ ਦੇ ਨਾਲ’। ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਵਿਆਹ ਕਰ ਲਿਆ। ਉਨ੍ਹਾਂ ਨੇ 2 ਦਿਨ ਬਾਅਦ ਐਤਵਾਰ ਨੂੰ ਰਾਤ 9.36 ਵਜੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ। ਫੋਟੋਆਂ ਵਿਚ ਪਤਨੀ ਹਿਮਾਨੀ ਤੇ ਮਾਂ ਸਰੋਜ ਦੇਵੀ ਨਜ਼ਰ ਆਏ।
ਜਾਣਕਾਰੀ ਮੁਤਾਬਕ ਨੀਰਜ ਤੇ ਹਿਮਾਨੀ ਦੇ ਵਿਆਹ ਦਾ ਪ੍ਰੋਗਰਾਮ ਬਹੁਤ ਹੀ ਗੁਪਤ ਤਰੀਕੇ ਨਾਲ ਰੱਖਿਆ ਗਿਆ ਸੀ। ਵਿਆਹ ਵਿਚ ਸਿਰਫ ਲੜਕਾ ਤੇ ਲੜਕੀ ਦੇ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਨੀਰਜ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ, ਉਨ੍ਹਾਂ ਵਿਚ ਪਰਿਵਾਰ ਦੇ ਕੁਝ ਲੋਕ ਹੀ ਨਾਲ ਬੈਠੇ ਨਜ਼ਰ ਆ ਰਹੇ ਹਨ।
ਨੀਰਜ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਪੋਸਟ ਵਿਚ ਆਪਣਾ ਤੇ ਪਤਨੀ ਹਿਮਾਨੀ ਦਾ ਨਾਂ ਲਿਖਿਆ ਤੇ ਦਿਲ ਦਾ ਇਮੋਜੀ ਬਣਾਇਆ। ਉਨ੍ਹਾਂ ਨੇ ਲਿਖਿਆ-ਸਾਰਿਆਂ ਦੇ ਆਸ਼ੀਰਵਾਦ ਦਾ ਸ਼ੁਕਰਗੁਜ਼ਾਰ ਹਾਂ, ਜੋ ਸਾਡੇ ਇਨ੍ਹਾਂ ਪਲਾਂ ਵਿਚ ਹਿੱਸੇਦਾਰ ਬਣੇ। ਪਿਆਰ ਵਿਚ ਬੰਨ੍ਹੇ, ਹਮੇਸ਼ਾ ਲਈ ਖੁਸ਼।’
ਨੀਰਜ ਨੇ ਆਪਣੇ ਹੀ ਸੂਬੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਲੜਸੌਲੀ ਪਿੰਡ ਦੀ ਰਹਿਣ ਵਾਲੀ ਟੈਨਿਸ ਪਲੇਅਰ ਨਾਲ 7 ਫੇਰੇ ਲਏ। ਹਿਮਾਨੀ USA ਤੋਂ ਸਪੋਰਟਸ ਸਟੱਡੀ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਰਾਮ ਸਟੇਟ ਬੈਂਕ ਆਫ ਇੰਡੀਆ ਤੋਂ ਲਗਭਗ 2 ਮਹੀਨੇ ਪਹਿਲਾਂ ਹੀ ਰਿਟਾਇਰ ਹੋਏ ਹਨ। ਹਿਮਾਨੀ ਦੇ ਪਿਤਾ ਨੇ ਪਿੰਡ ਵਿਚ ਖੇਡ ਸਟੇਡੀਅਮ ਬਣਾਇਆ ਹੈ। ਉਹ ਉਥੇ ਖਿਡਾਰੀਆਂ ਨੂੰ ਸਰਕਲ ਕਬੱਡੀ ਖਿਡਾਉਂਦੇ ਹਨ।
ਇਹ ਵੀ ਪੜ੍ਹੋ : ਮਾਨਸਾ : ਟਰੱਕ ਨੇ ਬਾਈਕ ਸਵਾਰ ਨੌਜਵਾਨ ਨੂੰ ਦਰ.ੜਿਆ, ਮੌਕੇ ‘ਤੇ ਹੋਈ ਮੌ.ਤ
ਹਿਮਾਨੀ ਨੇ ਸੋਨੀਪਤ ਦੇ ਲਿਟਲ ਏਂਜਲ ਸਕੂਲ ਵਿਚ ਪੜ੍ਹਾਈ ਦੌਰਾਨ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ। ਹਿਮਾਨੀ ਦੀ ਮਾਂ ਮੀਨਾ ਨੇ ਉਨ੍ਹਾਂ ਨੂੰ ਸ਼ੁਰੂਆਤੀ ਦੌਰ ਵਿਚ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਪਿੰਡ ਛੱਡ ਕੇ ਸੋਨੀਪਤ ਵਿਚ ਕਿਰਾਏ ਦਾ ਮਕਾਨ ਲਿਆ। ਖੇਡ ਦੇ ਨਾਲ-ਨਾਲ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਗ੍ਰੈਜੂਏਸ਼ਨ ਕੀਤਾ। ਇਸ ਦੇ ਬਾਅਦ 2017-18 ਵਿਚ ਤਾਇਵਾਨ ਵਿਚ ਆਯੋਜਿਤ ਯੂਨੀਵਰਸਿਟੀ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤ ਦੀ ਅਗਵਾਈ ਕੀਤੀ। ਮਾਂ ਤੋਂ ਇਲਾਵਾ ਪਿਤਾ ਚਾਂਦ ਰਾਮ ਮੋਰ ਨੇ ਵੀ ਧੀ ਨੂੰ ਹਮੇਸ਼ਾ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਹਿਮਾਨੀ ਦਾ ਛੋਟਾ ਭਰਾ ਹਿਮਾਂਸ਼ੂ ਵੀ ਟੈਨਿਸ ਦਾ ਖਿਡਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
