ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਵਰਲਡ ਕੱਪ 2023 ਦੇ ਸੈਮੀਫਾਈਨਲ ਲਈ ਲਗਭਗ ਕੁਆਲੀਫਾਈ ਕਰ ਲਿਆ ਹੈ।ਇਸ ਜਿੱਤ ਨਾਲ ਨਿਊਜ਼ੀਲੈਂਡ ਦੇ ਪੁਆਇੰਟ ਟੇਬਲ ਵਿਚ 10 ਅੰਕ ਹੋ ਗਏ ਹਨ। ਕੀਵੀ ਟੀਮ ਦੀ ਰਨਰੇਟ ਵੀ ਬੇਹੱਦ ਸ਼ਾਨਦਾਰ ਹੈ। ਨਿਊਜ਼ੀਲੈਂਡ ਦੀ ਇਸ ਜਿੱਤ ਨਾਲ ਪਾਕਿਸਤਾਨ ਦੀ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਲਗਭਗ ਚਕਨਾਚੂਰ ਕਰ ਦਿੱਤਾ ਹੈ।
ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦਾ ਮੁਕਾਬਲਾ ਵੀਰਵਾਰ ਨੂੰ ਬੇਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਵਿਚ ਪਹਿਲਾਂ ਮੀਂਹ ਦਾ ਅਨੁਮਾਨ ਲਗਾਇਆ ਗਿਆ ਸੀ। ਹਾਲਾਂਕਿ ਮੈਚ ਦੌਰਾਨ ਮੀਂਹ ਤਾਂ ਨਹੀਂ ਪਿਆ ਪਰ ਸ਼੍ਰੀਲੰਕਾ ਦੀ ਟੀਮ ‘ਤੇ ਨਿਊਜ਼ੀਲੈਂਡ ਦੇ ਗੇਂਦਬਾਜ਼ ਕਹਿਰ ਬਣ ਕੇ ਜ਼ਰੂਰ ਵਰ੍ਹੇ। ਸੈਮੀਫਾਈਨਲ ਲਈ ਜਿੱਤ ਦੀ ਭਾਲ ਵਿਚ ਉਤਰੀ ਨਿਊਜ਼ੀਲੈਂਟ ਦੀ ਟੀਮ ਨੇ ਸ਼੍ਰੀਲੰਕਾ ਨੂੰ ਸਿਰਫ 171 ਦੌੜਾਂ ‘ਤੇ ਆਲਆਊਟ ਕਰ ਦਿੱਤਾ।
ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਉਤਰੇ ਸ਼੍ਰੀਲੰਕਾ ਲਈ ਕਪਤਾਨ ਕੁਸਲ ਮੇਂਡਿਸ ਇਕੱਲੇ ਬੈਟਰ ਰਹੇ, ਜਿਨ੍ਹਾਂ ਨੇ 50 ਦਾ ਅੰਕੜਾ ਪਾਰ ਕੀਤਾ। ਉਨ੍ਹਾਂ ਨੇ 28 ਗੇਂਦਾਂ ‘ਤੇ 51 ਦੌੜਾਂ ਦੀ ਖੂਬਸੂਰਤ ਪਾਰੀ ਖੇਡੀ। ਕੁਸਲ ਨੇ ਆਪਣੀ ਪਾਰੀ ਵਿਚ 9 ਚੌਕੇ ਤੇ 2 ਛੱਕ ਲਗਾਏ। ਕੁਸਲ ਦੇ ਇਲਾਵਾ ਸਿਰਫ ਤੀਕਸ਼ਣਾ ਹੀ ਅਜਿਹੇ ਬੈਟਰ ਰਹੇ ਜੋ 20 ਦੌੜਾਂ ਬਣਾ ਸਕੇ।
ਗੇਂਦਬਾਜ਼ੀ ਵਿਚ ਨਿਊਜ਼ੀਲੈਂਡ ਦੀ ਅਗਵਾਈ ਟ੍ਰੇਂਟ ਬੋਲਟ ਨੇ ਕੀਤੀ। ਬੋਲਡ ਨੇ ਆਪਣੇ ਸਪੇਲ ਵਿਚ 3 ਮੈਡਲ ਓਵਰ ਸੁੱਟੇ ਤੇ 3 ਵਿਕਟਾਂ ਵੀ ਲਈਆਂ। ਮਿਚੇਲ ਸੈਂਟਨਰ, ਲਾਕੀ ਫਿਊਰੋਸਨ ਤੇ ਰਚਿਨ ਰਵਿੰਦ ਨੇ 2-2 ਵਿਕਟਾਂ ਲਈਆਂ। ਇਕ ਵਿਕਟ ਟਿਮ ਸਾਊਦੀ ਨੇ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਨ.ਸ਼ਿਆਂ ‘ਤੇ ਸਖ਼ਤ ਹੋਈ ਸਰਕਾਰ, ਡਰੱ.ਗ ਕੇਸਾਂ ‘ਚ ਗਵਾਹ ਵਜੋਂ ਪੇਸ਼ ਨਾ ਹੋਣ ਵਾਲੇ ਮੁਲਾਜ਼ਮਾਂ ਦੀ ਤਿਆਰ ਕੀਤੀ ਸੂਚੀ
172 ਦੌੜਾਂ ਦਾ ਟੀਚਾ ਅੱਜ ਦੇ ਕ੍ਰਿਕਟ ਵਿਚ ਮੁਸ਼ਕਲ ਨਹੀਂ ਮੰਨਿਆ ਜਾਂਦਾ। ਨਿਊਜ਼ੀਲੈਂਡ ਦੇ ਬੈਟਰਸ ਨੇ ਇਸ ਨੂੰ ਮੁਸ਼ਕਲ ਲੱਗਣ ਵੀ ਨਹੀਂ ਦਿੱਤਾ। ਗੇਂਦਬਾਜ਼ਾਂ ਦੇ ਬੇਹਤਰੀਨ ਆਗਾਜ਼ ਨੂੰ ਬੈਟਰਸ ਨੇ ਸਹੀ ਅੰਜਾਮ ਤੱਕ ਪਹੁੰਚਾ ਕੇ ਆਪਣੀ ਟੀਮ ਨੂੰ ਟੌਪ-4 ਵਿਚ ਜਗ੍ਹਾ ਪੱਕੀ ਕਰ ਦਿੱਤੀ। ਨਿਊਜ਼ੀਲੈਂਡ ਨੇ 23.2 ਓਵਰਾਂ ਵਿਚ 5 ਵਿਕਟਾਂ ‘ਤੇ 172 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ : –