ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਸੋਮਵਾਰ ਨੂੰ ਵਿਸ਼ਵ ਕੱਪ ਦਾ 22ਵਾਂ ਮੁਕਾਬਲਾ ਖੇਡਿਆ ਜਾਵੇਗਾ। ਦੋਹਾਂ ਟੀਮਾਂ ਵਿਚਾਲੇ ਦੁਪਹਿਰ 2 ਵਜੇ ਤੋਂ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਮੈਚ ਖੇਡਿਆ ਜਾਵੇਗਾ। ਮੈਚ ਦਾ ਟਾਸ ਦੁਪਹਿਰ 1.30 ਵਜੇ ਹੋਵੇਗਾ। ਪਾਕਸਿਤਾਨ ਤੇ ਅਫਗਾਨਿਸਤਾਨ ਦਾ ਟੂਰਨਾਮੈਂਟ ਵਿੱਚ ਇਹ 5ਵਾਂ ਮੈਚ ਹੈ।
ਪਾਕਿਸਤਾਨ ਨੇ ਨੀਦਰਲੈਂਡ-ਸ਼੍ਰੀਲੰਕਾ ਦੇ ਖਿਲਾਫ਼ ਸ਼ੁਰੂਆਤੀ ਦੋ ਮੈਚ ਜਿੱਤੇ ਤੇ ਉਸਦੇ ਬਾਅਦ ਭਾਰਤ-ਆਸਟ੍ਰੇਲੀਆ ਦੇ ਹੱਥੋਂ ਹਾਰ ਝੇਲਣੀ ਪਈ। ਅਜਿਹੇ ਵਿੱਚ ਅੱਜ ਬਾਬਰ ਆਜ਼ਮ ਦੀ ਬ੍ਰਿਗੇਡ ਅੱਜ ਜਿੱਤ ਦੀ ਪਟੜੀ ‘ਤੇ ਵਾਪਸ ਆਉਣ ਦੀ ਕੋਸ਼ਿਸ਼ ਕਰੇਗੀ ਨਹੀਂ ਤਾਂ ਸੈਮੀਫਾਈਨਲ ਦਾ ਰਾਹ ਉਸਦੇ ਲਈ ਬਹੁਤ ਔਖਾ ਹੋ ਜਾਵੇਗਾ। ਉਥੇ ਹੀ ਜੇਕਰ ਅਫਗਾਨਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਅਫਗਾਨਿਸਤਾਨ ਨੂੰ ਇੱਕ ਜਿੱਤ ਮਿਲੀ ਹੈ। ਅਫਗਾਨਿਸਤਾਨ ਨੇ ਡਿਫੈਂਨਡਿੰਗ ਚੈਂਪੀਅਨ ਇੰਗਲੈਂਡ ਖਿਲਾਫ਼ ਵੱਡਾ ਉਲਟਫੇਰ ਕੀਤਾ ਸੀ। ਹਸ਼ਮਤੁੱਲਾਹ ਸ਼ਾਹੀਦੀ ਦੀ ਅਗਵਾਈ ਵਾਲੀ ਅਫਗਾਨ ਟੀਮ ਇੱਕ ਵਾਰ ਫਿਰ ਉਸੇ ਤਰ੍ਹਾਂ ਦਾ ਕਮਾਲ ਕਰਨ ਦੀ ਫ਼ਿਰਾਕ ਵਿੱਚ ਹੋਵੇਗੀ।
ਇਹ ਵੀ ਪੜ੍ਹੋ: ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ
ਜੇਕਰ ਇੱਥੇ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਟੀਮਾਂ ਨੇ ਆਪਸ ਵਿੱਚ ਕੁੱਲ 7 ਮੈਚ ਖੇਡੇ ਹਨ। ਪਾਕਿਸਤਾਨ ਨੇ ਸਾਰੇ 7 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਵਿਸ਼ਵ ਕੱਪ 2019 ਵਿੱਚ ਤਿੰਨ ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਦਾ ਬੇਸ਼ੱਕ ਅੰਕੜਿਆਂ ਵਿੱਚ ਪੱਲੜਾ ਭਾਰੀ ਹੋਵੇ ਪਰ ਅਫਗਾਨਿਸਤਾਨ ਨੇ ਉਸਨੂੰ ਕਈ ਵਾਰ ਟੱਕਰ ਦਿੱਤੀ ਹੈ। ਉੱਥੇ ਹੀ ਅਫਗਾਨਿਸਤਾਨ ਦਾ ਸਪਿਨ ਵਿਭਾਗ ਬਹੁਤ ਮਜ਼ਬੂਤ ਹੈ। ਜਿਸ ਵਿੱਚ ਰਾਸ਼ਿਦ ਖਾਨ, ਮੁਹੰਮਦ ਨਬੀ ਤੇ ਮੁਜੀਬ ਉਰ ਰਹਿਮਾਨ ਵਰਗੇ ਸਪਿਨਰ ਸ਼ਾਮਿਲ ਹਨ। ਪਾਕਿਸਤਾਨ ਟੀਮ ਫਿਲਹਾਲ ਚਾਰ ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਪੰਜਵੇਂ ਸਥਾਨ ‘ਤੇ ਹਨ। ਉੱਥੇ ਹੀ ਅਫਗਾਨਿਸਤਾਨ ਦੇ ਖਾਤੇ ਵਿੱਚ 2 ਅੰਕ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਮੁਹੰਮਦ ਰਿਜ਼ਵਾਨ(ਵਿਕਟਕੀਪਰ), ਸਊਦ ਸ਼ਕੀਲ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ, ਉਸਾਮਾ ਮੀਰ, ਸ਼ਾਹੀਨ ਅਫਰੀਦੀ, ਹਸਨ ਅਲੀ, ਹਾਰਿਸ ਰਊਫ, ਸ਼ਾਦਾਬ ਖਾਨ, ਫਖਰ ਜਮਾਨ, ਆਗਾ ਸਲਮਾਨ, ਮੁਹੰਮਦ ਵਸੀਮ।
ਅਫਗਾਨਿਸਤਾਨ: ਹਸ਼ਮਤੁੱਲਾਹ ਸ਼ਾਹੀਦੀ(ਕਪਤਾਨ), ਰਹਿਮਾਨੁੱਲਾਹ ਗੁਰਬਾਜ, ਇਬ੍ਰਾਹਿਮ ਜਾਦਰਾਨ, ਰਹਿਮਤ ਸ਼ਾਹ, ਅਜਮਤੁੱਲਾਹ ਉਮਰਜਈ, ਇਕਰਾਮ ਅਲੀਖਿਲ, ਮੁਹੰਮਦ ਨਬੀ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫ਼ਜਲਹੱਕ ਫਾਰੂਕੀ, ਅਬਦੁੱਲ ਰਹਿਮਾਨ, ਨਜੀਬੁਲਾਹ ਜਾਦਰਾਨ, ਨੂਰ ਅਹਿਮਦ, ਰਿਆਜ ਹਸਨ।
ਵੀਡੀਓ ਲਈ ਕਲਿੱਕ ਕਰੋ -: