ਨਿਊਜੀਲੈਂਡ ਦੌਰੇ ‘ਤੇ ਪਾਕਿਸਤਾਨੀ ਟੀਮ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਪਾਕਿਸਤਾਨੀ ਟੀਮ ਨੇ 5 ਮੈਚਾਂ ਦੀਟੀ-20 ਸੀਰੀਜ ਨੂੰ 1-4 ਨਾਲ ਗੁਆ ਦਿੱਤਾ। ਫਿਰ ਉਸ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜੀ ਵਿਚ 0-3 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜ਼ੀਲੈਂਡ-ਪਾਕਿਸਤਾਨ ਵਿਚ ਮਾਊਂਟ ਮਾਊਂਗਾਨੁਈ ਵਿਚ ਖੇਡੇ ਗਏ ਤੀਜੇ ਵਨਡੇ ਮੁਕਾਬਲੇ ਦੇ ਬਾਅਦ ਮੈਦਾਨ ‘ਤੇ ਹੰਗਾਮਾ ਦੇਖਣ ਨੂੰ ਮਿਲਿਆ।
ਪਾਕਿਸਤਾਨੀ ਟੀਮ ਦੀ ਹਾਰ ਦੇ ਬਾਅਦ ਕ੍ਰਿਕਟਰ ਖੁਸ਼ਦਿਲ ਸ਼ਾਹ ਆਪਣਾ ਆਪ ਗੁਆ ਬੈਠੇ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਖੁਸ਼ਦਿਲ ਬਾਊਂਡਰੀ ਲਾਈਨ ਕੋਲ ਪ੍ਰਸ਼ੰਸਕਾਂ ਨਾਲ ਭਿੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਰੱਖਿਆ ਗਾਰਡਸ ਪਾਕਿਸਤਾਨੀ ਕ੍ਰਿਕਟਰ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਹਨ। ਤੇ ਪ੍ਰਸ਼ੰਸਕ ਨੂੰ ਵੀ ਉਨ੍ਹਾਂ ਨਾਲ ਬਹਿਸ ਕਰ ਰਹੇ ਹਨ। ਵੀਡੀਓ ਵਿਚ ਇਕ ਸੁਰੱਖਿਆ ਗਾਰਡ ਪ੍ਰਸ਼ੰਸਕ ਨੂੰ ਘਸੀਟਦੇ ਹੋਏ ਮੈਦਾਨ ਤੋਂ ਦੂਰ ਲੈ ਜਾਂਦੇ ਦਿਖ ਰਿਹਾ ਹੈ। ਚੰਗੀ ਗੱਲ ਇਹ ਰਹੀ ਕਿ ਸਕਿਓਰਿਟੀ ਗਾਰਡਸ ਨੇ ਮਾਮਲੇ ਨੂੰ ਸੰਭਾਲ ਲਿਆ ਨਹੀਂ ਤਾਂ ਗੱਲ ਮਾਰਕੁੱਟ ਤੱਕ ਪਹੁੰਚ ਜਾਣੀ ਸੀ।
ਵੀਡੀਓ ਲਈ ਕਲਿੱਕ ਕਰੋ -:
