ਪੈਰਿਸ ਓਲੰਪਿਕ 2024 ਦੇ ਹਾਕੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਪ੍ਰਧਾਨ ਥਾਮਸ ਬਾਕ ਨੇ ਬੁੱਧਵਾਰ ਨੂੰ ਇਸ ਨੂੰ ਜਾਰੀ ਕੀਤਾ। 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਨਾਲ ਹੀ ਹਾਕੀ ਟੂਰਨਾਮੈਂਟ 27 ਜੁਲਾਈ ਨੂੰ ਸ਼ੁਰੂ ਹੋ ਕੇ 9 ਅਗਸਤ ਤੱਕ ਚੱਲੇਗਾ। ਹਾਕੀ ਟੂਰਨਾਮੈਂਟ ਵਿੱਚ 12 ਪੁਰਸ਼ ਅਤੇ 12 ਮਹਿਲਾ ਟੀਮਾਂ ਭਾਗ ਲੈਣਗੀਆਂ।
ਭਾਰਤੀ ਪੁਰਸ਼ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਰਾਂਚੀ ਵਿੱਚ ਹੋਏ ਕੁਆਲੀਫਾਇਰ ਵਿੱਚ ਭਾਰਤੀ ਮਹਿਲਾ ਟੀਮ ਖੇਡਾਂ ਲਈ ਕੁਆਲੀਫਾਈ ਨਹੀਂ ਕਰ ਸਕੀ। ਭਾਰਤੀ ਟੀਮ ਨੂੰ ਟੂਰਨਾਮੈਂਟ ਦੇ ਪੂਲ ਬੀ ਵਿੱਚ ਰੱਖਿਆ ਗਿਆ ਹੈ। ਟੀਮ ਇੰਡੀਆ ਨੂੰ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਆਇਰਲੈਂਡ ਨਾਲ ਰੱਖਿਆ ਗਿਆ ਹੈ। ਜਦੋਂ ਕਿ ਪੂਲ ਏ ਵਿੱਚ ਨੀਦਰਲੈਂਡ, ਸਪੇਨ, ਜਰਮਨੀ, ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਇਹ ਵੀ ਪੜ੍ਹੋ : ਬੈਂਗਲੁਰੂ ਕੈਫੇ ਮਾਮਲੇ ‘ਚ NIA ਦਾ ਐਲਾਨ, ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ
ਗਰੁੱਪ ਸਟੇਜ਼ ਵਿਚ ਟੀਮਾਂ ਇੱਕ-ਦੂਜੇ ਨਾਲ ਇੱਕ ਵਾਰ ਮੁਕਾਬਲਾ ਕਰੇਗੀ। ਹਰੇਕ ਪੂਲ ਵਿੱਚੋਂ ਚੋਟੀ ਦੀਆਂ 4 ਟੀਮਾਂ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ। ਪੈਰਿਸ-2024 ਓਲੰਪਿਕ ਹਾਕੀ ਮੈਡਲ ਰਾਉਂਡ ਦੇ ਮੈਚ 8 ਅਗਸਤ ਨੂੰ ਤੈਅ ਕੀਤੇ ਗਏ ਹਨ। ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ 8 ਅਗਸਤ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪਿਛਲੀ ਵਾਰ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਿਆ ਸੀ। ਫਿਰ ਭਾਰਤ ਨੇ 41 ਸਾਲਾਂ ਬਾਅਦ ਹਾਕੀ ਦਾ ਤਗਮਾ ਜਿੱਤਿਆ। ਭਾਰਤੀ ਟੀਮ ਓਲੰਪਿਕ ਖੇਡਾਂ ਵਿੱਚ 8 ਵਾਰ ਦੀ ਚੈਂਪੀਅਨ ਹੈ।
ਵੀਡੀਓ ਲਈ ਕਲਿੱਕ ਕਰੋ -: