ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਡਬਲ ਹੈਡਰ ਖੇਡਿਆ ਜਾਵੇਗਾ । ਦਿਨ ਦਾ ਪਹਿਲਾ ਮੈਚ ਪੰਜਾਬ ਕਿੰਗਜ਼ (PBKS) ਅਤੇ ਚੇੱਨਈ ਸੁਪਰ ਕਿੰਗਜ਼ (CSK) ਵਿਚਾਲੇ ਹੋਵੇਗਾ। ਇਹ ਮੈਚ ਪੰਜਾਬ ਦੇ ਦੂਜੇ ਘਰੇਲੂ ਮੈਦਾਨ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ । ਇਸ ਮੈਚ ਲਈ ਟਾਸ ਦੁਪਹਿਰ 3:00 ਵਜੇ ਹੋਵੇਗਾ । ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ । ਪਿਛਲੇ ਮੈਚ ਵਿੱਚ ਪੰਜਾਬ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ । ਅੱਜ ਦੋਵਾਂ ਦਾ ਇਸ ਸੀਜ਼ਨ ਦਾ 11ਵਾਂ ਮੈਚ ਹੋਵੇਗਾ । CSK 10 ਵਿੱਚੋਂ 5 ਮੈਚ ਜਿੱਤ ਕੇ 10 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਪੰਜਵੇਂ ਸਥਾਨ ‘ਤੇ ਹੈ। ਉੱਥੇ ਹੀ ਦੂਜੇ ਪਾਸੇ PBKS 10 ਵਿੱਚੋਂ 4 ਜਿੱਤਾਂ ਨਾਲ 8 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ ।
ਪੰਜਾਬ ਅਤੇ ਚੇੱਨਈ ਵਿਚਾਲੇ IPL ਵਿੱਚ ਕੁੱਲ 29 ਮੈਚ ਖੇਡੇ ਗਏ ਹਨ । ਜਿਨ੍ਹਾਂ ਵਿੱਚੋਂ ਚੇੱਨਈ ਨੇ 15 ਜਦਕਿ ਪੰਜਾਬ ਨੇ 14 ਮੈਚ ਜਿੱਤੇ ਹਨ । ਦੋਵਾਂ ਟੀਮਾਂ ਵਿਚਾਲੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ 2 ਮੈਚ ਖੇਡੇ ਗਏਹਨ, ਜਿਨ੍ਹਾਂ ਵਿੱਚੋਂ ਦੋਹਾਂ ਟੀਮਾਂ 1-1 ਮੈਚ ਜਿੱਤਿਆ ਹੈ । ਪੁਆਇੰਟ ਟੇਬਲ ਦੀ ਗੱਲ ਕਰੀਏ ਤਾਂ ਪੰਜਾਬ ਕਿੰਗਜ਼ ਦੀ ਟੀਮ 8ਵੇਂ ਨੰਬਰ ‘ਤੇ ਹੈ। ਜਦਕਿ ਚੇਨਈ ਦੀ ਟੀਮ ਪੰਜਵੇਂ ਸਥਾਨ ‘ਤੇ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਇਸ ਸੀਜ਼ਨ ‘ਚ 10-10 ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਪੰਜਾਬ ਦੀ ਟੀਮ ਨੇ 4 ਮੈਚ ਜਿੱਤੇ ਹਨ ਅਤੇ ਚੇੱਨਈ ਦੀ ਟੀਮ ਨੇ 5 ਮੈਚ ਜਿੱਤੇ ਹਨ । ਅੱਜ ਦਾ ਮੈਚ ਦੋਵਾਂ ਟੀਮਾਂ ਲਈ ਕਾਫੀ ਅਹਿਮ ਹੋਵੇਗਾ । ਦੋਵੇਂ ਟੀਮਾਂ ਪੁਆਇੰਟ ਟੇਬਲ ਵਿੱਚ ਆਪਣੀ ਸਥਿਤੀ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਨਗੀਆਂ।
ਇਹ ਵੀ ਪੜ੍ਹੋ: ਸੜਕ ਹਾ.ਦਸੇ ਨੇ ਖੋਹਿਆ ਮਾਂ ਦਾ ਇਕਲੌਤਾ ਸਹਾਰਾ, ਅਣਪਛਾਤੇ ਵਾਹਨ ਦੀ ਟੱ.ਕਰ ਕਾਰਨ ਨੌਜਵਾਨ ਦੀ ਮੌ.ਤ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਪੰਜਾਬ ਦਾ ਦੂਜਾ ਘਰੇਲੂ ਮੈਦਾਨ ਹੈ। ਇਸ ਸੀਜ਼ਨ ਦਾ ਪਹਿਲਾ ਮੈਚ ਇੱਥੇ ਖੇਡਿਆ ਜਾਵੇਗਾ। ਇੱਥੇ ਹੁਣ ਤੱਕ ਕੁੱਲ 11 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ । ਜਿਸ ਵਿੱਚੋਂ 6 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਅਤੇ 5 ਵਿੱਚ ਚੇਜ ਕਰਨ ਵਾਲੀਆਂ ਟੀਮਾਂ ਨੂੰ ਜਿੱਤ ਮਿਲੀ ਹੈ । ਇੱਥੇ ਸਭ ਤੋਂ ਵੱਧ ਟੀਮ ਦਾ ਸਕੋਰ 232 ਹੈ, ਜੋ ਪੰਜਾਬ ਨੇ 2011 ਵਿੱਚ ਬੈਂਗਲੁਰੂ ਖਿਲਾਫ਼ ਬਣਾਇਆ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਪੰਜਾਬ ਕਿੰਗਜ਼: ਸੈਮ ਕਰਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਰਾਇਲੀ ਰੂਸੋ, ਜਿਤੇਸ਼ ਸ਼ਰਮਾ, ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਕਗਿਸੋ ਰਬਾਡਾ, ਹਰਸ਼ਲ ਪਟੇਲ ਅਤੇ ਰਾਹੁਲ ਚਾਹਰ।
ਚੇੱਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਅਜਿੰਕਿਆ ਰਹਾਣੇ, ਡੇਰਿਲ ਮਿਚੇਲ, ਮੋਇਨ ਅਲੀ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐੱਮਐੱਸ ਧੋਨੀ, ਸਮੀਰ ਰਿਜ਼ਵੀ, ਸ਼ਾਰਦੁਲ ਠਾਕੁਰ, ਰਿਚਰਡ ਗਲੀਸਨ ਅਤੇ ਤੁਸ਼ਾਰ ਦੇਸ਼ਪਾਂਡੇ/ਮੁਕੇਸ਼ ਚੌਧਰੀ।
ਵੀਡੀਓ ਲਈ ਕਲਿੱਕ ਕਰੋ -: