PM modi pays tribute to Diego Maradona: ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ । 60 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ, ਜਿਸ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਟਵੀਟ ਕਰਦਿਆਂ ਡਿਏਗੋ ਮੈਰਾਡੋਨਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਡਿਏਗੋ ਮੈਰਾਡੋਨਾ ਫੁੱਟਬਾਲ ਦਾ ਮਾਸਟਰ ਸੀ, ਜਿਸ ਨੂੰ ਪੂਰੀ ਦੁਨੀਆ ਦੇ ਲੋਕ ਪਿਆਰ ਕਰਦੇ ਸਨ । ਆਪਣੇ ਪੂਰੇ ਕਰੀਅਰ ਦੌਰਾਨ ਉਸਨੇ ਲੋਕਾਂ ਨੂੰ ਫੁੱਟਬਾਲ ਦੇ ਮੈਦਾਨ ‘ਤੇ ਸ਼ਾਨਦਾਰ ਪਲ ਦਿੱਤੇ। ਅਸੀਂ ਸਾਰੇ ਉਸਦੀ ਮੌਤ ਤੋਂ ਦੁਖੀ ਹਾਂ, ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ, ਕ੍ਰਿਕਟ ਕਪਤਾਨ ਵਿਰਾਟ ਕੋਹਲੀ, ਸਾਬਕਾ ਕਪਤਾਨ ਸੌਰਵ ਗਾਂਗੁਲੀ ਸਣੇ ਹੋਰ ਵੀ ਬਹੁਤ ਸਾਰੇ ਮਹਾਨ ਖਿਡਾਰੀਆਂ ਨੇ ਡਿਏਗੋ ਮੈਰਾਡੋਨਾ ਨੂੰ ਸ਼ਰਧਾਂਜਲੀ ਦਿੱਤੀ। ਮੈਰਾਡੋਨਾ ਦੇ ਭਾਰਤ ਵਿੱਚ ਵੀ ਬਹੁਤ ਸਾਰੇ ਪ੍ਰਸ਼ੰਸਕ ਸਨ, ਉਨ੍ਹਾਂ ਨੇ 2017 ਵਿੱਚ ਕੋਲਕਾਤਾ ਦਾ ਦੌਰਾ ਵੀ ਕੀਤਾ ਸੀ।
ਦੱਸ ਦੇਈਏ ਕਿ ਮੈਰਾਡੋਨਾ ਦਾ ਦਿਹਾਂਤ ਦਿੱਲ ਦਾ ਦੌਰਾ ਪੈਣ ਕਾਰਨ ਹੋਇਆ। ਅਰਜਨਟੀਨਾ ਦੀ ਸਰਕਾਰ ਨੇ ਫੁੱਟਬਾਲ ਦੇ ਮਹਾਨ ਖਿਡਾਰੀ ਮੈਰਾਡੋਨਾ ਦੇ ਦਿਹਾਂਤ ‘ਤੇ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਫੁੱਟਬਾਲ ਤੋਂ ਸੰਨਿਆਸ ਲੈਣ ਤੋਂ ਬਾਅਦ ਮੈਰਾਡੋਨਾ ਨੂੰ ਕਈ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਲ 2000 ਵਿੱਚ ਉਸਨੇ ਇੰਨਾ ਕੋਕੀਨ ਲਿਆ ਸੀ ਕਿ ਉਸਦਾ ਦਿਲ ਫੇਲ ਹੋ ਸਕਦਾ ਸੀ ਅਤੇ ਉਹ ਮਰ ਸਕਦਾ ਸੀ। ਇਸ ਤੋਂ ਬਾਅਦ ਉਹ ਕਈ ਸਾਲਾਂ ਤੋਂ ਮੁੜ ਵਸੇਬੇ ਵਿੱਚ ਸੀ। 2005 ਵਿੱਚ ਉਸਨੇ ਭਾਰ ਘਟਾਉਣ ਲਈ ਇੱਕ ਆਪ੍ਰੇਸ਼ਨ ਕਰਵਾਇਆ ਸੀ। ਇਸ ਤੋਂ ਬਾਅਦ 2007 ਵਿੱਚ ਵੀ ਜ਼ਿਆਦਾ ਸ਼ਰਾਬ ਪੀਣ ਕਾਰਨ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਦੇਖੋ: ਸ਼ੰਭੂ ਬਾਡਰ ‘ਤੇ ਪੁਲਿਸ ਅਤੇ ਕਿਸਾਨਾਂ ਦੀ ਝੜੱਪ, ਬੈਰੀਕੇਡ ਤੋੜੇ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ,