ਭਾਰਤੀ ਪਹਿਲਵਾਨ ਰਵੀ ਦਹੀਆ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।
ਰਵੀ ਦਹੀਆ ਦੀ ਪ੍ਰਸ਼ੰਸਾ ਕਰਦਿਆਂ ਪੀਐਮ ਮੋਦੀ ਨੇ ਕਿਹਾ, “ਰਵੀ ਕੁਮਾਰ ਦਹੀਆ ਇੱਕ ਸ਼ਾਨਦਾਰ ਪਹਿਲਵਾਨ ਹੈ। ਉਨ੍ਹਾਂ ਦੀ ਕੁਸ਼ਤੀ ਦੀ ਭਾਵਨਾ ਅਤੇ ਦ੍ਰਿੜਤਾ ਸ਼ਾਨਦਾਰ ਹੈ। ਟੋਕੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤਣ ਲਈ ਉਨ੍ਹਾਂ ਨੂੰ ਵਧਾਈ। ਭਾਰਤ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ।” ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਰਵੀ ਦਹੀਆ ਦੀ ਪ੍ਰਾਪਤੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ, “ਬਹੁਤ ਵਧੀਆ, ਰਵੀ ਦਹੀਆ! ਕੁਸ਼ਤੀ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈਆਂ।”
ਇਹ ਵੀ ਦੇਖੋ : Tokyo Olympics : ਦੀਪਕ ਪੁਨੀਆ ਦਾ ਟੁੱਟਿਆ ਕਾਂਸੀ ਤਮਗਾ ਜਿੱਤਣ ਦਾ ਸੁਪਨਾ, ਆਖਰੀ 10 ਸਕਿੰਟਾਂ ‘ਚ ਪਲਟਿਆ ਪਾਸਾ
ਦੱਸ ਦੇਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟੋਕੀਓ ਓਲੰਪਿਕਸ ਵਿੱਚ ਰਵੀ ਦਹੀਆ ਦੀ ਜਿੱਤ ਤੋਂ ਖੁਸ਼ ਹੋਣ ਤੋਂ ਬਾਅਦ ਇੱਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਵੀ ਦਹੀਆ ਨੂੰ 4 ਕਰੋੜ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰਵੀ ਦਹੀਆ ਦੇ ਸੋਨੀਪਤ ਸਥਿਤ ਨਾਹਾੜ ਪਿੰਡ ਵਿੱਚ ਇੱਕ ਇਨਡੋਰ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ ਹੈ।
ਇਹ ਵੀ ਦੇਖੋ : SGPC ਪ੍ਰਧਾਨ Bibi Jagir Kaur ਨੇ ਖੁਦਾਈ ਸਮੇਂ ਮਿਲੀ ਇਮਾਰਤ ‘ਤੇ ਪ੍ਰੈਸ ਵਾਰਤਾ ਕਰ ਦਿੱਤੇ ਵੱਡੇ ਬਿਆਨ