psg reach first champions league final: ਪੈਰਿਸ ਸੇਂਟ ਗਰਮੈਨ (ਪੀਐਸਜੀ) ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਅਤੇ ਫਰਾਂਸ ਦੀ ਚੋਟੀ ਦੀ ਟੀਮ ਨੇ ਆਖਰਕਾਰ 110 ਚੈਂਪੀਅਨਜ਼ ਲੀਗ ਮੈਚਾਂ ਤੋਂ ਬਾਅਦ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਕਿਸੇ ਹੋਰ ਕਲੱਬ ਨੂੰ ਫਾਈਨਲ ਵਿੱਚ ਪਹੁੰਚਣ ਲਈ ਇੰਨੇ ਮੈਚਾਂ ਦੀ ਉਡੀਕ ਨਹੀਂ ਕਰਨੀ ਪਈ। ਪਹਿਲਾਂ ਦਾ ਰਿਕਾਰਡ ਅਰਸੇਨਲ ਦਾ ਸੀ, ਜਿਸਨੇ 1971-2006 ਦਰਮਿਆਨ 90 ਮੈਚ ਖੇਡਣ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਪੀਐਸਜੀ ਟੀਮ ਨੇ ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਲੇਪਜ਼ੀਗ ਨੂੰ 3-0 ਨਾਲ ਹਰਾ ਕੇ ਫਾਈਨਲ ਮੈਚ ਵਿੱਚ ਪ੍ਰਵੇਸ਼ ਕੀਤਾ ਹੈ।
ਡੀ ਮਾਰੀਆ ਨੇ ਮੈਚ ਤੋਂ ਬਾਅਦ ਕਿਹਾ, “ਅਸੀਂ ਬਹੁਤ ਖੁਸ਼ ਹਾਂ। ਇਹ ਪਹਿਲਾ ਮੌਕਾ ਹੈ ਜਦੋਂ ਕਲੱਬ ਨੇ ਫਾਈਨਲ ਵਿੱਚ ਥਾਂ ਬਣਾਈ ਹੈ।” ਉਸ ਨੇ ਕਿਹਾ,“ਅਸੀਂ ਵਧੀਆ ਖੇਡ ਦਿਖਾਈ ਅਤੇ ਇੱਕ ਸ਼ਾਨਦਾਰ ਮੈਚ ਖੇਡਿਆ। ਅਸੀਂ ਕਲੱਬ ਲਈ ਇਤਿਹਾਸ ਰਚਣਾ ਚਾਹੁੰਦੇ ਸੀ। ਅਸੀਂ ਸਫਲ ਹੋਏ ਅਤੇ ਅਸੀਂ ਫਾਈਨਲ ਵਿੱਚ ਹਾਂ, ਇਹ ਬਹੁਤ ਮਹੱਤਵਪੂਰਨ ਹੈ। ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ, ਸਾਨੂੰ ਅੱਜ ਦੀ ਤਰ੍ਹਾਂ ਖੇਡਣਾ ਪਏਗਾ।” ਫਾਈਨਲ ਵਿੱਚ, ਪੀਐਸਜੀ ਦਾ ਸਾਹਮਣਾ ਬੇਅਰਨ ਮਿਉਨਿਖ ਜਾਂ ਫਰਾਂਸ ਦੇ ਕਲੱਬ ਲਿਓਨ ਨਾਲ ਹੋਵੇਗਾ। ਇਹ ਦੋਵੇਂ ਟੀਮਾਂ ਬੁੱਧਵਾਰ ਨੂੰ ਲਿਸਬਨ ਵਿੱਚ ਹੋਣ ਵਾਲੇ ਦੂਜੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ।