r ashwin said: IPL 2020 DC Vs RCB: ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ 59 ਦੌੜਾਂ ਨਾਲ ਹਰਾ ਕੇ ਦਿੱਲੀ ਕੈਪੀਟਲਸ ਪੁਆਇੰਟ ਟੇਬਲ ਦੇ ਸਿਖਰ ਤੇ ਪਹੁੰਚ ਗਈ। ਆਰਸੀਬੀ ਖ਼ਿਲਾਫ਼ ਮੈਚ ਵਿੱਚ ਅਸ਼ਵਿਨ ਨੇ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਐਰੋਨ ਫਿੰਚ ਨੂੰ ਮਾਕਡਿੰਗ ਨਹੀਂ ਕੀਤਾ ਜਿਸ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਦਰਅਸਲ, ਆਰਸੀਬੀ ਦੀ ਪਾਰੀ ਦੇ ਤੀਜੇ ਓਵਰ ਵਿੱਚ ਅਸ਼ਵਿਨ (ਰਵੀਚੰਦਰਨ ਅਸ਼ਵਿਨ) ਨੂੰ ਫਿੰਚ (ਐਰੋਨ ਫਿੰਚ) ਨੂੰ ਮਾਕਡਿੰਗ ਕਰਨ ਦਾ ਮੌਕਾ ਮਿਲਿਆ ਪਰ ਉਸਨੇ ਫਿੰਚ ਨੂੰ ਰਨ ਆਊਟ ਨਾ ਕਰ ਕੇ ਸਿਰਫ਼ ਚੇਤਾਵਨੀ ਦੇ ਕੇ ਛੱਡ ਦਿੱਤਾ। ਇਸ ਦਾ ਵੀਡੀਓ ਆਈਪੀਐਲ ਦੇ ਅਧਿਕਾਰਤ ਟਵਿੱਟਰ ‘ਤੇ ਵੀ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਇਹ ਸਾਫ ਵੇਖਿਆ ਜਾ ਸਕਦਾ ਹੈ ਕਿ ਅਸ਼ਵਿਨ ਦੇ ਗੇਂਦ ਸੁੱਟਣ ਤੋਂ ਪਹਿਲਾਂ ਫਿੰਚ ਨੇ ਕ੍ਰੀਜ਼ ਛੱਡ ਦਿੱਤੀ ਸੀ।
ਹੁਣ ਅਸ਼ਵਿਨ ਨੇ ਟਵੀਟ ਕਰਕੇ ਮਾਕਡਿੰਗ ਨਾ ਕਰਨ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਆਪਣੇ ਟਵੀਟ ਵਿੱਚ ਅਸ਼ਵਿਨ ਨੇ ਵਿਰੋਧੀ ਟੀਮ ਦੇ ਸਾਰੇ ਬੱਲੇਬਾਜ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਆਈਪੀਐਲ 2020 ਦੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ। ਲੋਕ ਅਸ਼ਵਿਨ ਦੇ ਟਵੀਟ ‘ਤੇ ਵੀ ਕਾਫ਼ੀ ਟਿੱਪਣੀਆਂ ਕਰ ਰਹੇ ਹਨ। ਅਸ਼ਵਿਨ ਨੇ ਕਿਹਾ “ਮੈਂ ਇੱਕ ਗੱਲ ਸਪੱਸ਼ਟ ਕਰਾਂ, ਇਹ 2020 ਦੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ, ਮੈਂ ਇਹ ਅਧਿਕਾਰਤ ਤੌਰ‘ ਤੇ ਕਹਿ ਰਿਹਾ ਹਾਂ। ਇਸ ਤੋਂ ਬਾਅਦ ਮੈਨੂੰ ਦੋਸ਼ ਨਾ ਦਿਉ, ਅਸ਼ਵਿਨ ਨੇ ਆਪਣੇ ਟਵੀਟ ਵਿੱਚ ਰਿਕੀ ਪੋਂਟਿੰਗ ਨੂੰ ਵੀ ਟੈਗ ਕੀਤਾ ਹੈ ਅਤੇ ਫਿੰਚ ਨੂੰ ਟੈਗ ਵੀ ਕੀਤਾ ਹੈ ਅਤੇ ਲਿਖਿਆ ਹੈ ਕਿ ਅਸੀਂ ਚੰਗੇ ਦੋਸਤ ਹਾਂ।” ਅਸ਼ਵਿਨ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ memes ਵੀ ਬਣ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਆਈਪੀਐਲ 2020 ਦੀ ਸ਼ੁਰੂਆਤ ਤੋਂ ਪਹਿਲਾਂ, ਦਿੱਲੀ ਕੈਪੀਟਲਜ਼ ਦੇ ਕੋਚ ਪੋਂਟਿੰਗ ਨੇ ਅਸ਼ਵਿਨ ਦੀ ਮਾਕਡਿੰਗ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਸ਼ਵਿਨ ਆਈਪੀਐਲ ਵਿੱਚ ਮਾਕਡਿੰਗ ਦੀ ਬਜਾਏ ਪਹਿਲਾ ਬੱਲੇਬਾਜ਼ ਨੂੰ ਚੇਤਾਵਨੀ ਦੇਵੇ।