ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ ਵਿਸ਼ਵ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਇਤਿਹਾਸ ਰਚਿਆ ਹੈ। 18 ਸਾਲਾ ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦਾ ਚੌਥੇ ਭਾਰਤੀ ਹਨ ਜਿਨ੍ਹਾਂ ਨੇ ਮੈਗਨਸ ਕਾਰਲਸਨ ਨੂੰ ਕਲਾਸੀਕਲ ਚੈੱਸ ਵਿਚ ਹਰਾਇਆ ਹੋਵੇ।
ਆਰ. ਪ੍ਰਗਨਾਨੰਦਾ ਨੇ ਤੀਜੇ ਰਾਊਂਡ ਮਗਰੋਂ 5.5 ਅੰਕਾਂ ਨਾਲ ਜਿੱਤ ਹਾਸਿਲ ਕੀਤੀ। ਜਿੱਤਣ ਮਗਰੋਂ ਆਰ. ਪ੍ਰਗਨਾਨੰਦਾ ਨੇ ਕਿਹਾ ਕਿ ਸਖਤ ਮੁਕਾਬਲੇ ‘ਚ ਅਸੀਂ ਦੋਹਾਂ ਨੇ ਪੂਰਾ ਜ਼ੋਰ ਲਗਾਇਆ ਪਰ ਜਿੱਤ ਮੇਰੀ ਹੋਈ। ਦੱਸ ਦੇਈਏ ਕਿ ਪ੍ਰਗਨਾਨੰਦਾ ਸਫੈਦ ਮੋਹਰਿਆਂ ਨਾਲ ਖੇਡ ਰਹੇ ਸਨ ਤੇ ਉਨ੍ਹਾਂ ਦੀ ਜਿੱਤ ਵਿਚ ਘਰੇਲੂ ਮਨਪਸੰਦ ਕਾਰਲਸਨ ਦੀ ਅੰਕ ਤਾਲਿਕਾ ਵਿਚ 5ਵੇਂ ਸਥਾਨ ‘ਤੇ ਪਹੁੰਚਾ ਦਿੱਤਾ। ਕਲਾਸੀਕਲ ਚੈੱਸ ਜਿਸ ਨੂੰ ਆਮ ਤੌਰ ‘ਤੇ ਹੌਲੀ ਸ਼ਤਰੰਜ ਵਜੋਂ ਵੀ ਜਾਣਆ ਜਾਂਦਾ ਹੈ, ਖਿਡਾਰੀਆਂ ਨੂੰ ਆਪਣੀ ਚਾਲ ਚਲਣ ਵਿਚ ਕਾਫੀ ਸਮਾਂ ਦਿੰਦਾ ਹੈ, ਆਮ ਤੌਰ ‘ਤੇ ਘੱਟੋ-ਘੱਟ ਇਕ ਘੰਟਾ ਕਾਰਲਸਨ ਤੇ ਪ੍ਰਗਨਾਨੰਦਾ ਨੇ ਇਸੇ ਸਰੂਪ ਵਿਚ ਆਪਣੇ ਪਿਛਲੇ 3 ਮੁਕਾਬਲੇ ਡ੍ਰਾ ਕਰਾਏ ਸਨ।
ਇਹ ਵੀ ਪੜ੍ਹੋ : ਪਤਨੀ ਨੇ ਖੁਦ ਹੀ ਕਰਵਾਇਆ ਆਪਣੇ ਪਤੀ ਦਾ ਦੂਜਾ ਵਿਆਹ, ਕਾਰਨ ਸੁਣ ਕੇ ਹੋ ਉਡ ਜਾਣਗੇ ਹੋਸ਼
ਤੀਜੇ ਦੌਰ ਦੇ ਹੋਰ ਮੁਕਾਬਲਿਆਂ ਵਿਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਫੈਬਿਯਾਨੋ ਕਾਰੂਆਨਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾਇਆ। ਹਾਰ ਦੇ ਬਾਅਦ ਲਿਰੇਨ ਛੇ ਖਿਡਾਰੀਆਂ ਦੀ ਲਿਸਟ ਵਿਚ ਸਭ ਤੋਂ ਹੇਠਾਂ ਆ ਗਏ। ਅਮਰੀਕੀ ਹਿਕਾਰੂ ਨਾਕਾਮੁਰਾ ਨੇ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਖਿਲਾਫ ਆਪਣਾ ਆਰਮੋਗੇਡਨ ਗੇਮ ਜਿੱਤ ਕੇ ਵਾਧੂ ਅੱਧਾ ਅੰਕ ਹਾਸਲ ਕੀਤਾ ਤੇ ਸਟੈਂਡਿੰਗ ਵਿਚ ਤੀਜੇ ਸਥਾਨ ‘ਤੇ ਰਹੇ। ਚੌਥੇ ਦੌਰ ਵਿਚ ਨਾਕਾਮੁਰਾ ਦਾ ਮੁਕਾਬਲਾ ਪ੍ਰਗਨਾਨੰਦਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੁਰਸ਼ ਵਰਗ ਵਿਚ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਦੂਜੇ ਦੌਰ ਵਿਚ ਸਾਧਾਰਨ ਟਾਈਮ ਕੰਟਰੋਲ ਵਿਚ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਖਿਲਾਫ ਡ੍ਰਾਂ ਦੇ ਬਾਅਦ ਆਰਮੋਗੇਡੋਨ ਟਾਈ ਬ੍ਰੇਕਰ ਬਾਜ਼ੀ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: