ਭਾਰਤ ਦੇ ਪਾਕਿਸਤਾਨ ਵਿਚ 14 ਅਕਤੂਬਰ ਨੂੰ ਹੋਣ ਵਾਲੇ ਆਈਸੀਸੀ ਵਿਸਵ ਕੱਪ ਦੇ ਮੁਕਾਬਲੇ ਵਿਚ ਮੀਂਹ ਰੁਕਾਵਟ ਪਾ ਸਕਦੀ ਹੈ ਕਿਉਂਕਿ ਭਾਰਤੀ ਮੌਸਮ ਵਿਭਾਗ ਨੇ ਇਸ ਦੌਰਾਨ ਸ਼ਹਿਰ ਤੇ ਉੱਤਰ ਗੁਜਰਾਤ ਵਿਚ ਹਲਕੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਸ਼ਵ ਕੱਪ ਦਾ ਇਹ ਆਕਰਸ਼ਕ ਮੁਕਾਬਲ ਸ਼ਨੀਵਾਰ ਨੂੰ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ।
ਮੌਸਮ ਵਿਭਾਗ ਨੇ ਕੇਰਲ, ਕਰਨਾਟਕ ਤੇ ਤਮਿਲਨਾਡੂ ਸਣੇ ਦੇਸ਼ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਕਰਨਾਟਕ, ਕੇਰਲ ਤੇ ਤਾਮਿਲਨਾਡੂ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਦੁਆਰਾ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ 14 ਅਤੇ 15 ਅਕਤੂਬਰ ਨੂੰ ਉੱਤਰੀ ਗੁਜਰਾਤ ਅਤੇ ਅਹਿਮਦਾਬਾਦ ਦੇ ਜ਼ਿਲ੍ਹਿਆਂ ਵਿੱਚ ਥੋੜ੍ਹੀ ਬਹੁਤ ਮੀਂਹ ਪੈ ਸਕਦਾ ਹੈ। ਅਹਿਮਦਾਬਾਦ ਦੇ ਮੌਸਮ ਵਿਗਿਆਨ ਕੇਂਦਰ ਦੀ ਨਿਰਦੇਸ਼ਕ ਮਨੋਰਮਾ ਮੋਹੰਤੀ ਨੇ ਕਿਹਾ, ‘ਗੁਜਰਾਤ ਵਿੱਚ ਅਗਲੇ ਪੰਜ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ 14 ਅਕਤੂਬਰ ਨੂੰ ਅਹਿਮਦਾਬਾਦ ਜ਼ਿਲ੍ਹੇ ਵਿੱਚ ਥੋੜ੍ਹੀ-ਥੋੜ੍ਹੀ ਬਾਰਿਸ਼ ਹੋ ਸਕਦੀ ਹੈ।’
ਇਹ ਵੀ ਪੜ੍ਹੋ : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ
ਦੱਸ ਦੇਈਏ ਕਿ ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ।ਲਗਭਗ 1,30,000 ਲੋਕਾਂ ਦੇ ਆਉਣ ਦੀ ਉਮੀਦ ਹੈ। ਇਕ ਦਿਨਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਭਾਰਤ ਤੇ ਪਾਕਿਸਤਾਨ 7 ਵਾਰ ਇਕ-ਦੂਜੇ ਖਿਲਾਫ ਆਹਮੋ-ਸਾਹਮਣੇ ਹੋਏ ਹਨ। ਇਨ੍ਹਾਂ 7 ਮੁਕਾਬਲਿਆਂ ਵਿਚ ਹਰ ਵਾਰ ਭਾਰਤ ਹੀ ਜੇਤੂ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: