ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 14 ਦਾ ਦੂਜਾ ਹਿੱਸਾ ਯੂਏਈ ਵਿੱਚ ਹੋਣ ਜਾ ਰਿਹਾ ਹੈ। ਪਰ ਆਈਪੀਐਲ 14 ਦੀ ਮੁੜ ਸ਼ੁਰੂਆਤ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਵੱਡਾ ਝੱਟਕਾ ਲੱਗਾ ਹੈ।
ਇੰਗਲੈਂਡ ਦੇ ਵਿਕਟ ਕੀਪਰ ਬੱਲੇਬਾਜ਼ ਜੋਸ ਬਟਲਰ ਦੇ ਸਤੰਬਰ-ਅਕਤੂਬਰ ਵਿੱਚ ਹੋਣ ਵਾਲੇ ਬਾਕੀ ਮੈਚਾਂ ਵਿੱਚ ਖੇਡਣ ਦੀ ਸੰਭਾਵਨਾ ਨਹੀਂ ਹੈ। ਬਟਲਰ ਦਾ ਕਹਿਣਾ ਹੈ ਕਿ ਰਾਸ਼ਟਰੀ ਡਿਊਟੀ ‘ਤੇ ਰਹਿਣ ਕਾਰਨ ਉਹ ਆਈਪੀਐਲ 14 ਦੇ ਬਾਕੀ ਹਿੱਸੇ ਵਿੱਚ ਨਹੀਂ ਖੇਡ ਸਕੇਗਾ। ਬਟਲਰ ਨੇ ਆਈਪੀਐਲ ਦੀ ਥਾਂ ਰਾਸ਼ਟਰੀ ਟੀਮ ਨੂੰ ਪਹਿਲ ਦੇਣ ਦੀ ਗੱਲ ਕੀਤੀ ਹੈ। ਬਟਲਰ ਨੇ ਕਿਹਾ, “ਆਮ ਤੌਰ‘ ਤੇ ਆਈਪੀਐਲ ਦੀਆਂ ਤਰੀਕਾਂ ਕਿਸੇ ਹੋਰ ਕੌਮਾਂਤਰੀ ਮੈਚਾਂ ਨਾਲ ਮੇਲ ਨਹੀਂ ਖਾਂਦੀਆਂ, ਜਿਸ ਨਾਲ ਇਸ ਟੂਰਨਾਮੈਂਟ ਲਈ ਉਪਲਬਧ ਹੋਣਾ ਆਸਾਨ ਹੋ ਜਾਂਦਾ ਹੈ। ਜਦੋਂ ਇਸ ਦਾ ਕਾਰਜਕਾਲ ਅੰਤਰ ਰਾਸ਼ਟਰੀ ਕ੍ਰਿਕਟ ਨਾਲ ਟਕਰਾ ਜਾਂਦਾ ਹੈ, ਮੇਰਾ ਵਿਸ਼ਵਾਸ ਹੈ ਕਿ ਇੰਗਲੈਂਡ ਨੂੰ ਤਰਜੀਹ ਮਿਲੇਗੀ।
ਇਹ ਵੀ ਪੜ੍ਹੋ : Coronavirus : 91 ਦਿਨਾਂ ਬਾਅਦ 24 ਘੰਟਿਆਂ ‘ਚ ਸਾਹਮਣੇ ਆਏ 42,640 ਨਵੇਂ ਕੋਰੋਨਾ ਕੇਸ, 1,167 ਮੌਤਾਂ
ਸਿਰਫ ਬਟਲਰ ਹੀ ਨਹੀਂ ਬਲਕਿ ਆਈਪੀਐਲ 14 ਦੇ ਦੂਜੇ ਹਿੱਸੇ ਤੋਂ ਤਕਰੀਬਨ 40 ਵਿਦੇਸ਼ੀ ਖਿਡਾਰੀਆਂ ਦੇ ਨਾਮ ਵਾਪਿਸ ਲੈਣ ਦੀਆਂ ਅਟਕਲਾਂ ਹਨ। ਇਸ ਸਾਲ ਆਈਪੀਐਲ ਵਿੱਚ ਆਸਟ੍ਰੇਲੀਆ ਦੇ 18 ਅਤੇ ਇੰਗਲੈਂਡ ਦੇ 12 ਖਿਡਾਰੀਆਂ ਦੇ ਖੇਡਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਵੀ ਆਈਪੀਐਲ ਸੀਜ਼ਨ 14 ਦੇ ਦੂਜੇ ਭਾਗ ਤੋਂ ਬਾਹਰ ਰਹਿਣ ਦਾ ਸੰਕੇਤ ਦਿੱਤਾ ਹੈ।
ਇਹ ਵੀ ਦੇਖੋ : 22 ਸਾਲ ਦੀ ਉਮਰ ‘ਚ ਇਸ ਖਿਡਾਰਣ ਨੇ PCS ਦਾ ਟੈਸਟ ਪਾਸ ਕਰ ਪੰਜਾਬ ਦਾ ਨਾਮ ਕੀਤਾ ਰੌਸ਼ਨ, ਅੱਜ ਤੱਕ ਰਿਕਾਰਡ ਨੇ ਕਾਇਮ!