ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਆਪਣਾ ਪਹਿਲਾ ਟਾਇਟਲ ਜਿੱਤ ਲਿਆ ਹੈ। ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿਚ ਪੰਜਾਬ ਕਿੰਗਸ (PBKS) ਨੂੰ 6 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ 18ਵੇਂ ਸੀਜਨ ਵਿਚ IPL ਨੂੰ 8ਵਾਂ ਚੈਂਪੀਅਨ ਮਿਲਿਆ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 191 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਪੰਜਾਬ ਕਿੰਗਜ਼ 184 ਦੌੜਾਂ ਹੀ ਬਣਾ ਸਕੀ। ਬੇਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ‘ਤੇ 43 ਦੌੜਾਂ ਬਣਾਈਆਂ। ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਤੇ 240 ਦੇ ਸਟ੍ਰਾਈਕ ਰੇਟ ‘ਤੇ 10 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਕੁਨਾਲ ਪਾਂਡੇਯ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜੈਮਿਸਨ ਨੇ 3-3 ਵਿਕਟਾਂ ਲਈਆਂ।
RCB ਦੀ ਟੀਮ IPL ਇਤਿਹਾਸ ਦੀ 8ਵੀਂ ਚੈਂਪੀਅਨ ਬਣੀ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (5 ਵਾਰ), ਮੁੰਬਈ ਇੰਡੀਅਨਸ (5 ਵਾਰ), ਕੋਲਕਾਤਾ ਨਾਇਟ ਰਾਇਡਰਸ (3 ਵਾਰ), ਰਾਜਸਥਾਨ ਰਾਇਲਸ (1 ਵਾਰ), ਡੈਕਨ ਚਾਰਜਰਸ (1 ਵਾਰ), ਸਨਰਾਈਜਰਸ ਹੈਦਰਾਬਾਦ (1 ਵਾਰ) ਤੇ ਗੁਜਰਾਤ ਜਾਇਟਸ (1 ਵਾਰ) ਚੈਂਪੀਅਨ ਬਣੇ ਹਨ।
ਪਾਵਰਪਲੇਅ ਦੇ ਬਾਅਦ ਬਾਲਿੰਗ ਕਰਨ ਆਏ ਕਰੁਣਾਲ ਨੇ ਪਹਿਲੇ ਓਵਰ ਵਿਚ 3 ਹੀ ਦੌੜਾਂ ਦਿੱਤੀਆਂ। ਉਨ੍ਹਾਂ ਨੇ ਦੂਜੇ ਓਵਰ ਵਿਚ ਪ੍ਰਭਸਿਮਰਨ ਨੂੰ ਪਵੇਲੀਅਨ ਭੇਜਿਆ। ਫਿਰ ਆਪਣੇ ਸਪੈਲ ਦੇ ਆਖਰੀ ਓਵਰ ਵਿਚ ਜੋਸ਼ ਇੰਗਲਿਸ ਦਾ ਵੱਡਾ ਵਿਕਟ ਲਿਆ। ਕਰੁਣਾਲ ਨੇ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਦਿੱਤੀਆਂ।
ਨਵੀਂ ਗੇਂਦ ਨਾਲ ਬਾਲਿੰਗ ਕਰਨ ਆਏ ਭੁਵਨੇਸ਼ਵਰ ਨੇ ਸ਼ੁਰੂਆਤੀ 2 ਓਵਰ ਵਿਚ ਸਿਰਫ 17 ਦੌੜਾਂ ਦਿੱਤੀਆਂ। ਫਿਰ ਪਾਰੀ ਦੇ 17ਵੇਂ ਓਵਰ ਵਿਚ 3 ਗੇਂਦਾਂ ਦੇ ਅੰਦਰ ਨੇਹਲ ਵਾਧੇਰਾ ਤੇ ਮਾਰਕਸ ਸਟੋਅਨਿਸ ਨੂੰ ਪਵੇਲੀਅਨ ਭੇਜ ਕੇ ਮੈਚ ਬੇਂਗਲੁਰੂ ਦੀ ਝੋਲੀ ਵਿਚ ਪਾ ਦਿੱਤਾ।
RCB ਤੋਂ ਓਪਨਿੰਗ ਕਰਨ ਉਤਰੇ ਵਿਰਾਟ ਦੇ ਸਾਹਮਣੇ ਫਿਲ ਸਾਲਟ ਦੂਜੇ ਹੀ ਓਵਰ ਵਿਚ ਆਊਟ ਹੋ ਗਏ। ਇਥੇ ਉਨ੍ਹਾਂ ਨੇ ਸੰਭਲ ਕੇ ਪਾਰੀ ਅੱਗੇ ਵਧਾਈ ਤੇ ਜ਼ਿਆਦਾ ਵਿਕਟ ਨਹੀਂ ਡਿਗਣ ਦਿੱਤੇ। ਕੋਹਲੀ ਨੇ 35 ਗੇਂਦਾਂ ‘ਤੇ 43 ਦੌੜਾਂ ਦੀ ਪਾਰੀ ਖੇਡੀ। ਉਹ 15ਵੇਂ ਓਵਰ ਵਿਚ ਆਊਟ ਹੋਏ ਪਰ ਟੀਮ ਨੂੰ ਕੌਲਾਪਸ ਤੋਂ ਬਚਾ ਲਿਆ। ਨੰਬਰ-6 ‘ਤੇ ਬੈਟਿੰਗ ਕਰਨ ਉਤਰੇ ਜਿਤੇਸ਼ ਨੇ 2 ਚੌਕੇ ਤੇ 2 ਛੱਕੇ ਲਗਾ ਕੇ 24 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 240 ਦਾ ਰਿਹਾ। ਉਨ੍ਹਾਂ ਦੀ ਪਾਰੀ ਨੇ ਹੀ RCB ਨੂੰ 190 ਦੇ ਚੈਲੇਂਜਿੰਗ ਸਕੋਰ ਤੱਕ ਪਹੁੰਚਾਇਆ।![]()
ਪੰਜਾਬ ਦੇ ਬੈਟਰਸ ਫਾਈਨਲ ਵਿਚ 191 ਦੌੜਾਂ ਦੇ ਟਾਰਗੈੱਟ ਦੇ ਸਾਹਮਣੇ ਬਿਖਰ ਗਏ। ਪੂਰੇ ਸੀਜਨ ਤੇਜ਼ ਬੈਟਿੰਗ ਕਰਨ ਵਾਲੇ ਪ੍ਰਭਸਿਮਰਨ 22 ਗੇਂਦਾਂ ‘ਤੇ 26 ਦੌੜਾਂ ਹੀ ਬਣਾ ਸਕੇ। ਦੂਜੇ ਪਾਸੇ ਨੇਹਲ ਵਾਧੇਰਾ ਦੇ ਬੈਟ ਤੋਂ 18 ਗੇਂਦਾਂ ਤੋਂ ਸਿਰਫ 5 ਦੌੜਾਂ ਨਿਕਲੀਆਂ। ਦੋਵੇ ਮਿਲ ਕੇ 40 ਗੇਂਦਾਂ ‘ਤੇ 41 ਦੌੜਾਂ ਹੀ ਬਣਾ ਸਕੇ। 6 ਦੌੜਾਂ ਦੀ ਹਾਰ ਵਿਚ ਦੋਵੇਂ ਬੈਟਰਸ ਦੀ ਹੌਲੀ ਬੈਟਿੰਗ ਵੱਡਾ ਕਾਰਨ ਰਹੀ।)
191 ਦੌੜਾਂ ਦੇ ਚੇਜ ਵਿਚ ਪੰਜਾਬ 9 ਓਵਰ ਵਿਚ ਮਜ਼ਬੂਤ ਸਥਿਤੀ ਵਿਚ ਸੀ। 10ਵੇਂ ਓਵਰ ਵਿਚ ਰੋਮਾਰਿਓ ਸ਼ੇਫਰਡ ਨੇ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਕਾਟ ਬਿਹਾਈਂਡ ਕਰਾ ਦਿੱਤਾ। ਉਹ 1 ਦੌੜ ਹੀ ਬਣਾ ਸਕੇ। ਉਨ੍ਹਾਂ ਨੇ ਪਿਛਲੇ ਮੈਚ ਵਿਚ 87 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ ਸੀ। 13ਵੇਂ ਓਵਰ ਵਿਚ ਫਿਰ ਕਰੁਣਨਾਲ ਨੇ ਜੋਸ਼ ਇੰਗਲਿਸ ਨੂੰ ਕੈਚ ਕਰਾ ਦਿੱਤਾ। ਉਹ 4 ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾ ਕੇ ਆਊਟ ਹੋਏ। ਇੰਗਲਿਸ ਦੇ ਵਿਕਟ ਦੇ ਬਾਅਦ ਪੰਜਾਬ ਵਾਪਸੀ ਨਹੀਂ ਕਰ ਸਕੀ।
ਵੀਡੀਓ ਲਈ ਕਲਿੱਕ ਕਰੋ -:
























