ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਰੇਡ ਕਾਰਡ ਦੀ ਵਰਤੋਂ ਕੀਤੀ ਗਈ। ਵੈਸੇ ਤੁਸੀਂ ਫੁੱਟਬਾਲ ‘ਚ ਰੇਡ ਕਾਰਡ, ਯੈਲੋ ਕਾਰਡ ਆਦਿ ਬਾਰੇ ਸੁਣਿਆ ਹੀ ਹੋਵੇਗਾ ਪਰ ਅੰਪਾਇਰ ਨੇ ਪਹਿਲੀ ਵਾਰ ਕ੍ਰਿਕਟ ‘ਚ ਵੀ ਇਸ ਦੀ ਵਰਤੋਂ ਕੀਤੀ ਹੈ। ਰੇਡ ਕਾਰਡ ਮਿਲਣ ਤੋਂ ਬਾਅਦ ਸੁਨੀਲ ਨਰਾਇਣ ਨੂੰ ਵਾਕਆਊਟ ਕਰਨਾ ਪਿਆ ਅਤੇ ਕੀਰੋਨ ਪੋਲਾਰਡ ਦੀ ਟੀਮ CPL ਵਿੱਚ 10 ਖਿਡਾਰੀਆਂ ਨਾਲ ਖੇਡੀ।
ਕੈਰੇਬੀਅਨ ਪ੍ਰੀਮੀਅਰ ਲੀਗ ‘ਚ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਅਟਸ ਅਤੇ ਟ੍ਰਿਨਬਾਗੋ ਨਾਈਟ ਰਾਈਡਰਜ਼ ਵਿਚਾਲੇ ਹੋਏ ਮੈਚ ‘ਚ ਰੇਡ ਕਾਰਡ ਦੀ ਵਰਤੋਂ ਕੀਤੀ ਗਈ। ਕੀਰੋਨ ਪੋਲਾਰਡ ਟ੍ਰਿਨਬਾਗੋ ਨਾਈਟ ਰਾਈਡਰਜ਼ ਦੇ ਕਪਤਾਨ ਹਨ, ਇਸ ਟੀਮ ਵਿੱਚ ਸ਼ਾਮਲ ਸੁਨੀਲ ਨਰਾਇਣ ਨੂੰ ਰੇਡ ਕਾਰਡ ਮਿਲਣ ਤੋਂ ਬਾਅਦ ਬਾਹਰ ਜਾਣਾ ਪਿਆ। ਟੀਮ ਨੇ 10 ਖਿਡਾਰੀਆਂ ਨਾਲ ਮੈਚ ਖੇਡਿਆ ਪਰ ਫਿਰ ਵੀ 6 ਵਿਕਟਾਂ ਨਾਲ ਮੈਚ ਜਿੱਤ ਲਿਆ।
ਕ੍ਰਿਕਟ ‘ਚ ਪਹਿਲੀ ਵਾਰ ਰੇਡ ਕਾਰਡ ਦਾ ਨਿਯਮ ਦੇਖਣ ਨੂੰ ਮਿਲਿਆ ਹੈ। ਇਹ ਨਿਯਮ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਹੌਲੀ ਓਵਰ ਰੇਟ ਨੂੰ ਦੇਖਦੇ ਹੋਏ ਪੇਸ਼ ਕੀਤਾ ਗਿਆ ਹੈ। IPL ਤੋਂ ਲੈ ਕੇ ਹੋਰ ਲੀਗਾਂ ਅਤੇ ਅੰਤਰਰਾਸ਼ਟਰੀ ਮੈਚ ਸਮੇਤ ਬਹੁਤ ਸਾਰੇ ਮੈਚ ਨਿਰਧਾਰਤ ਸਮੇਂ ਤੋਂ ਵੱਧ ਚਲੇ ਹਨ। ਹਾਲਾਂਕਿ ਉਨ੍ਹਾਂ ‘ਚ ਜੁਰਮਾਨਾ ਲਗਾਇਆ ਜਾਂਦਾ ਹੈ, IPL ਵਿੱਚ ਵਾਧੂ ਫੀਲਡਰ 30 ਗਜ਼ ਦੇ ਅੰਦਰ ਰਹਿੰਦਾ ਹੈ ਪਰ ਕਿਸੇ ਲੀਗ ਵਿੱਚ ਪਹਿਲੀ ਵਾਰ ਰੇਡ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਕਤਸਰ ‘ਚ ਵਿਜੀਲੈਂਸ ਬਿਊਰੋ ਦੀ ਕਾਰਵਾਈ, ਪਾਵਰਕਾਮ ਦਾ ਜੇ.ਈ 5,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ
ਅੰਪਾਇਰ ਨੇ ਟ੍ਰਿਨਬਾਗੋ ਨਾਈਟ ਰਾਈਡਰਜ਼ ਨੂੰ 19ਵੇਂ ਓਵਰ ਤੋਂ ਬਾਅਦ ਹੌਲੀ ਓਵਰ ਰੇਟ ਲਈ ਦੋਸ਼ੀ ਪਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੇਡ ਕਾਰਡ ਦਿਖਾਇਆ ਗਿਆ। ਪੋਲਾਰਡ ਨੇ ਸੁਨੀਲ ਨਰਾਇਣ ਨੂੰ ਬਾਹਰ ਭੇਜਿਆ ਅਤੇ ਇਸ ਤੋਂ ਬਾਅਦ ਟੀਮ ਨੇ 10 ਖਿਡਾਰੀਆਂ ਨਾਲ ਖੇਡਿਆ। ਮੈਚ ਦੀ ਗੱਲ ਕਰੀਏ ਤਾਂ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਅਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 178 ਦੌੜਾਂ ਬਣਾਈਆਂ। ਪੋਲਾਰਡ ਦੀ ਟੀਮ ਨਾਈਟ ਰਾਈਡਰਜ਼ ਨੇ ਟੀਚਾ 17 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਾਸਲ ਕਰ ਲਿਆ। ਨਿਕੋਲਸ ਪੂਰਨ ਨੇ 32 ਗੇਂਦਾਂ ‘ਤੇ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ‘ਚ ਉਸ ਨੇ 5 ਚੌਕੇ ਅਤੇ 4 ਛੱਕੇ ਲਗਾਏ। ਆਂਦਰੇ ਰਸੇਲ ਨੇ ਆਖਰੀ ਓਵਰ ਵਿੱਚ 8 ਗੇਂਦਾਂ ਵਿੱਚ 23 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -: