ਵਿਸ਼ਵ ਕੱਪ ਅਤੇ ਆਸਟ੍ਰੇਲੀਆ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਘਰੇਲੂ ਹਿੰਸਾ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਦਰਅਸਲ, ਕੋਲਕਾਤਾ ਦੀ ਅਲੀਪੁਰ ਅਦਾਲਤ ਨੇ ਮੰਗਲਵਾਰ ਨੂੰ ਸ਼ਮੀ ਨੂੰ 2,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ । ਮੁਹੰਮਦ ਸ਼ਮੀ ਕੋਲਕਾਤਾ ਦੀ ਅਲੀਪੁਰ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ‘ਚ ਪੇਸ਼ ਹੋਏ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸਾਬਕਾ ਪਤਨੀ ਹਸੀਨ ਜਹਾਂ ਵੱਲੋਂ ਲਗਾਏ ਗਏ ਘਰੇਲੂ ਹਿੰ.ਸਾ ਦੇ ਇਲਜ਼ਾਮ ਵਿੱਚ ਕੋਲਕਾਤਾ ਦੀ ਅਲੀਪੁਰ ਕੋਰਟ ਵਿੱਚ ਪੇਸ਼ ਹੋਣਾ ਪਿਆ । ਏਸ਼ੀਆ ਕੱਪ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਉਹ ਸਿੱਧਾ ਕੋਲਕਾਤਾ ਪਹੁੰਚੇ ਸਨ । ਮੰਗਲਵਾਰ 19 ਸਤੰਬਰ ਨੂੰ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ । ਹੁਣ ਇਸ ਵੱਡੀ ਰਾਹਤ ਤੋਂ ਬਾਅਦ ਉਹ ਆਸਟ੍ਰੇਲੀਆ ਖਿਲਾਫ ਘਰੇਲੂ ਵਨਡੇ ਸੀਰੀਜ਼ ਵਿੱਚ ਖੇਡ ਸਕਦੇ ਹਨ । ਇਸ ਦੇ ਤੁਰੰਤ ਬਾਅਦ ਆਈਸੀਸੀ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਅੱਜ PRTC-ਪਨਬੱਸ ਦਾ ਚੱਕਾ ਜਾਮ, ਬੱਸ ਡਰਾਈਵਰਾਂ ਨੇ ਸ਼ੁਰੂ ਕੀਤੀ ਹੜਤਾਲ
ਦੱਸ ਦੇਈਏ ਕਿ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ‘ਤੇ ਉਨ੍ਹਾਂ ਦੀ ਸਾਬਕਾ ਪਤਨੀ ਹਸੀਨ ਜਹਾਂ ਨੇ ਸਾਲ 2018 ਵਿੱਚ ਘਰੇਲੂ ਹਿੰਸਾ ਅਤੇ ਬੇਰਹਿਮੀ ਦਾ ਮਾਮਲਾ ਦਰਜ ਕਰਵਾਇਆ ਸੀ । ਹਸੀਨ ਨੇ ਉਸ ‘ਤੇ ਵਿਆਹ ਤੋਂ ਬਾਅਦ ਕੁੱ.ਟਮਾ.ਰ ਅਤੇ ਘਰੇਲੂ ਹਿੰ.ਸਾ ਦਾ ਇਲਜ਼ਾਮ ਲਗਾਇਆ ਸੀ । ਇਸ ਮਾਮਲੇ ਵਿੱਚ ਸਥਾਨਕ ਅਲੀਪੁਰ ਥਾਣੇ ਵਿੱਚ FIR ਦਰਜ ਕਰ ਕਰਵਾਈ ਗਈ ਸੀ। ਇਸ ਮਾਮਲੇ ਵਿੱਚ ਸ਼ਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਮਹਿਲਾ ਸ਼ਿਕਾਇਤ ਸੈੱਲ ਨੇ ਪੁੱਛਗਿੱਛ ਕੀਤੀ ਸੀ ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish