ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।ਇਸ ਦਰਮਿਆਨ ਆਲ ਰਾਊਂਡਰ ਹਾਰਿਕ ਪਾਂਡੇਯ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਨੇ ਨੈੱਟ ‘ਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਉਹ ਮੈਚ ਵਿਚ ਨਜ਼ਰ ਆਉਣਗੇ। ਉਹ ਸੈਮੀਫਾਈਨਲ ਤੋਂ ਪਹਿਲਾਂ ਖੇਡਦੇ ਹੋਏ ਸ਼ਾਇਦ ਹੀ ਦਿਖਣ। ਟੀਮ ਇੰਡੀਆ ਦਾ ਅਗਲਾ ਮੁਕਾਬਲਾ 2 ਨਵੰਬਰ ਨੂੰ ਸ਼੍ਰੀਲੰਕਾ ਖਿਲਾਫ ਹੈ। ਪਾਂਡੇਯ ਦੀ ਸੱਟ ਕਾਰਨ ਮੁਹੰਮਦ ਸ਼ੰਮੀ ਨੂੰ ਪੇਇੰਗ-11 ਵਿਚ ਮੌਕਾ ਮਿਲਿਆ ਤੇ ਉਨ੍ਹਾਂ ਨੇ 2 ਮੈਚਾਂ ਵਿਚ 9 ਵਿਕਟਾਂ ਲੈ ਕੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਟੀਮ ਇੰਡੀਆ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਅਜਿਹੇ ਵਿਚ ਟੀਮ ਮੈਨੇਜਮੈਂਟ ਹਾਰਦਿਕ ਪਾਂਡੇਯ ਨੂੰ ਲੈ ਕੇ ਕੋਈ ਜਲਦੀ ਨਹੀਂ ਕਰਨਾ ਚਾਹੁੰਦੀ। ਹਾਰਦਿਕ ਪਾਂਡੇਯ ਸੈਮੀਫਾਈਨਲ ਵਿਚ ਖੇਡਦੇ ਹੋਏ ਦਿਖ ਸਕਦੇ ਹਨ। ਉਹ ਅਜੇ ਬੰਗਲੌਰ ਸਥਿਤ ਐੱਨਸੀਏ ਵਿਚ ਹਨ। ਪਾਂਡੇਯ ਬੰਗਲਾਦੇਸ਼ ਖਿਲਾਫ ਗੇਂਦਬਾਜ਼ੀ ਦੇ ਦੌਰਾਨ ਫੱਟੜ ਹੋਏ ਸਨ। ਉਨ੍ਹਾਂ ਦੇ ਗੁੱਟ ਵਿਚ ਸੱਟ ਲੱਗੀ ਸੀ। ਹਾਰਦਿਕ ਪਾਂਡੇਯ ਨੂੰ ਲੈ ਕੇ ਇਕ ਸੂਤਰ ਨੇ ਦੱਸਿਆ ਕਿ ਆਲ ਰਾਊਂਡਰ ਨੇ ਐੱਨਸੀਏ ਵਿਚ ਕਈ ਨੈੱਟ ਸੈਸ਼ਨ ਵਿਚ ਹਿੱਸਾ ਲਿਆ। ਇਸ ਦੌਰਾਨ ਬੀਸੀਸੀਆਈ ਦੀ ਮੈਡੀਕਲ ਟੀਮ ਲਗਾਤਾਰ ਉਨ੍ਹਾਂ ‘ਤੇ ਨਜ਼ਰ ਬਣਾਏ ਹੋਏ ਹੈ।
ਇਸ ਸਮੇਂ ਹਾਰਦਿਕ ਪਾਂਡੇਯ ਨੂੰ ਟ੍ਰੈਵਲ ਲਈ ਨਹੀਂ ਕਿਹਾ ਜਾ ਸਕਦਾ। ਉਹ ਅਜੇ ਬੰਗਲੌਰ ਵਿਚ ਹਨ ਤੇ ਉਥੋਂ ਟੀਮ ਨਾਲ ਦੁਬਾਰਾ ਜੁੜ ਸਕਦੇ ਹਨ।ਉਹ ਲੀਗ ਰਾਊਂਡ ਦੇ ਮੈਚ ਖੇਡਣਗੇ ਜਾਂ ਨਹੀਂ, ਇਹ ਅਜੇ ਨਹੀਂ ਕਿਹਾ ਜਾ ਸਕਦਾ ਪਰ ਉਹ ਇਥੇ ਬਿਨਾਂ ਟ੍ਰੈਵਲ ਦੇ ਟੀਮ ਨਾਲ ਜੁੜ ਸਕਦੇ ਹਨ।
ਇਹ ਵੀ ਪੜ੍ਹੋ : ਕਤਰ ‘ਚ ਬੰਦ ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰ, ਕਿਹਾ-‘ਛੁਡਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ’
ਭਾਰਤ ਨੂੰ 2 ਨਵੰਬਰ ਨੂੰ ਮੁੰਬਈ ਵਿਚ ਸ਼੍ਰੀਲੰਕਾ ਨਾਲ, 5 ਨਵੰਬਰ ਨੂੰ ਕੋਲਕਾਤਾ ਵਿਚ ਸਾਊਥ ਅਫਰੀਕਾ ਨਾਲ ਤੇ 12 ਨਵੰਬਰ ਨੂੰ ਰਾਊਂਡ ਰਾਬਿਨ ਦੇ ਅੰਤਿਮ ਮੈਚ ਵਿਚ ਨੀਦਰਲੈਂਡਸ ਨਾਲ ਬੰਗਲੌਰ ਵਿਚ ਭਿੜਨਾ ਹੈ।ਉਹ ਨੀਦਰਲੈਂਡ ਖਿਲਾਫ ਹੋਣ ਵਾਲੇ ਮੈਚ ਵਿਚ ਟੀਮ ਨਾਲ ਜੁੜ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: