Road Safety World Series 2021 : ਰੋਡ ਸੇਫਟੀ ਵਰਲਡ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਵਰਗੇ ਵੱਡੇ ਖਿਡਾਰੀ ਇਸ ਰੋਡ ਸੇਫਟੀ ਵਰਲਡ ਸੀਰੀਜ਼ ਕ੍ਰਿਕਟ ਟੂਰਨਾਮੈਂਟ ਲਈ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਪਹੁੰਚ ਗਏ ਹਨ। ਟੂਰਨਾਮੈਂਟ ਦੀ ਸ਼ੁਰੂਆਤ ਰਾਏਪੁਰ ਦੇ ਸ਼ਹੀਦ ਵੀਰਨਾਰਾਇਣ ਸਟੇਡੀਅਮ ਵਿੱਚ ਹੋਵੇਗੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇਸ ਦਾ ਉਦਘਾਟਨ ਕਰਨਗੇ। ਇਸ ਟੂਰਨਾਮੈਂਟ ਵਿੱਚ ਛੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ- ਭਾਰਤ, ਬੰਗਲਾਦੇਸ਼, ਸ੍ਰੀਲੰਕਾ, ਦੱਖਣੀ ਅਫਰੀਕਾ, ਵੈਸਟ ਇੰਡੀਜ਼ ਅਤੇ ਇੰਗਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੁਵਰਾਜ ਸਿੰਘ, ਬ੍ਰਾਇਨ ਲਾਰਾ, ਜੋਂਟੀ ਰੋਡਜ਼, ਕੇਵਿਨ ਪੀਟਰਸਨ, ਮੁਹੰਮਦ ਨਾਜ਼ੀਮੂਦੀਨ ਵਰਗੇ ਖਿਡਾਰੀ ਭਾਗ ਲੈ ਰਹੇ ਹਨ। ਇਸ ਟੂਰਨਾਮੈਂਟ ‘ਚ ਭਾਰਤ ਦਾ ਪਹਿਲਾ ਮੈਚ 5 ਮਾਰਚ ਨੂੰ ਬੰਗਲਾਦੇਸ਼ ਨਾਲ ਹੋਵੇਗਾ।
ਇਸ ਟੂਰਨਾਮੈਂਟ ਦਾ ਸੈਮੀਫਾਈਨਲ 17 ਅਤੇ 19 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਫਾਈਨਲ ਮੈਚ 21 ਮਾਰਚ ਨੂੰ ਹੋਵੇਗਾ। ਇੰਡੀਆ ਲੈਜੈਂਡਸ ਦੀ ਅਗਵਾਈ ਸਚਿਨ ਤੇਂਦੁਲਕਰ ਕਰਨਗੇ ਜਦਕਿ ਬੰਗਲਾਦੇਸ਼ ਲੈਜੈਂਡਸ ਟੀਮ ਦੀ ਅਗਵਾਈ ਮੁਹੰਮਦ ਰਫੀਕ ਕਰਨਗੇ। ਰੋਡ ਸੇਫਟੀ ਵਰਲਡ ਸੀਰੀਜ਼ ਪਿੱਛਲੇ ਸਾਲ ਸ਼ੁਰੂ ਹੋਈ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਸਿਰਫ ਚਾਰ ਮੈਚ ਕਰਵਾਏ ਗਏ ਸਨ। ਇੰਡੀਆ ਲੈਜੈਂਡਜ਼ ਨੇ ਉਸ ਸਮੇਂ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਲਗਾਤਾਰ ਦੋ ਮੈਚ ਜਿੱਤੇ ਸਨ। ਅੱਜ ਦੇ ਮੈਚ ਵਿੱਚ ਇੰਡੀਆ ਲੈਜੈਂਡਜ਼ ਨੂੰ ਇੱਕ ਜੇਤੂ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ।
ਇਹ ਵੀ ਦੇਖੋ : ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ Sarabjit Cheema ਦਾ ਇਹ ਰੂਪ, ਸਿੰਘੁ ਦੀ ਸਟੇਜ ਤੋਂ ਸੁਣੋ LIVE