robin uthappa: ਦਿੱਗਜ ਬੱਲੇਬਾਜ਼ ਰੋਬਿਨ ਉਥੱਪਾ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਲਈ ਦੁਬਾਰਾ ਖੇਡਣ ਦਾ ਉਸ ਦਾ ਸੁਪਨਾ ਅਜੇ ਵੀ ਜ਼ਿੰਦਾ ਹੈ। ਉਨ੍ਹਾਂ ਕਿਹਾ ਕਿ ਆਈਪੀਐਲ ਦੇ ਆਗਾਮੀ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਉਸ ਲਈ ਕੌਮੀ ਟੀਮ ਲਈ ਰਾਹ ਖੋਲ੍ਹ ਸਕਦਾ ਹੈ। ਉਥੱਪਾ ਨੇ ਆਪਣਾ ਆਖਰੀ ਮੈਚ 2015 ਵਿੱਚ ਜ਼ਿੰਬਾਬਵੇ ਖਿਲਾਫ ਭਾਰਤੀ ਟੀਮ ਲਈ ਖੇਡਿਆ ਸੀ। ਉਹ ਆਈਪੀਐਲ ਦੇ 13 ਵੇਂ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡੇਗਾ। ਆਪਣੇ ਟਵਿੱਟਰ ‘ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਥੱਪਾ ਨੇ ਇੱਕ ਵੀਡੀਓ ਟਵੀਟ ਕੀਤਾ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ, ਮੈਨੂੰ ਲਗਦਾ ਹੈ ਕਿ ਆਈਪੀਐਲ ‘ਚ ਚੰਗਾ ਸੈਸ਼ਨ ਆਉਣ ‘ਤੇ ਮੇਰੇ ਨਾਲ ਕੁੱਝ ਚੰਗੀਆਂ ਗੱਲਾਂ ਹੋ ਸਕਦੀਆਂ ਹਨ ਅਤੇ ਮੈਨੂੰ ਭਾਰਤੀ ਟੀਮ ਵਿੱਚ ਵਾਪਿਸ ਲਿਆ ਸਕਦੀਆਂ ਹਨ।
ਉਥੱਪਾ ਨੇ ਕਿਹਾ, “ਮੈਂ ਉਹ ਵਿਅਕਤੀ ਹਾਂ ਜੋ ਹਮੇਸ਼ਾਂ ਸਕਾਰਾਤਮਕ ਹੁੰਦਾ ਹੈ ਅਤੇ ਮੈਂ ਨਕਾਰਾਤਮਕ ਸਥਿਤੀਆਂ ਵਿੱਚ ਵੀ ਉਮੀਦ ਦੀ ਕਿਰਨ ਵੇਖਦਾ ਹਾਂ। ਇਸ ਲਈ ਮੇਰੀ ਭਾਵਨਾ ਮਜ਼ਬੂਤ ਹੈ ਕਿ ਪ੍ਰਮਾਤਮਾ ਦੀ ਇੱਛਾ ਨਾਲ, ਮੈਂ ਇੱਕ ਵਾਰ ਫਿਰ ਆਪਣੇ ਦੇਸ਼ ਦੀ ਨੁਮਾਇੰਦਗੀ ਕਰਾਂਗਾ। ਮੈਨੂੰ ਉਮੀਦ ਹੈ ਕਿ ਇਹ ਹੋਵੇਗਾ।” ਉਨ੍ਹਾਂ ਕਿਹਾ, “ਜੋ ਵੀ ਪ੍ਰਤੀਯੋਗੀਕ੍ਰਿਕਟ ਖੇਡਦਾ ਹੈ, ਉਹ ਆਪਣੇ ਦੇਸ਼ ਲਈ ਖੇਡਣਾ ਚਾਹੁੰਦਾ ਹੈ। ਇਸ ਲਈ ਮੇਰਾ ਸੁਪਨਾ ਬਹੁਤ ਹੱਦ ਤੱਕ ਜਿਉਂਦਾ ਹੈ। 34 ਸਾਲਾ ਉਥੱਪਾ ਨੇ 2006 ਵਿੱਚ ਇੰਗਲੈਂਡ ਖ਼ਿਲਾਫ਼ ਸ਼ੁਰੂਆਤ ਕੀਤੀ ਸੀ। ਉਸਨੇ ਭਾਰਤ ਲਈ 46 ਵਨਡੇ ਅਤੇ 13 ਟੀ -20 ਮੈਚ ਖੇਡੇ ਹਨ। ਉਸ ਨੇ ਆਈਪੀਐਲ ਵਿੱਚ 177 ਮੈਚ ਖੇਡੇ ਹਨ ਅਤੇ 4,000 ਤੋਂ ਵੱਧ ਦੌੜਾਂ ਬਣਾਈਆਂ ਹਨ।