ਰੋਹਿਤ ਸ਼ਰਮਾ ਨੇ ਪਿਛਲੇ ਮਹੀਨੇ ਹੀ ਆਪਣੀ ਕਪਤਾਨੀ ਵਿੱਚ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿਤਾਇਆ ਹੈ। ਇਹ ਖਿਤਾਬ ਟੀਮ ਨੇ ਰਾਹੁਲ ਦ੍ਰਵਿੜ ਦੀ ਕੋਚਿੰਗ ਵਿੱਚ ਜਿੱਤਿਆ ਹੈ। ਸਾਬਕਾ ਭਾਰਤੀ ਕਪਤਾਨ ਦ੍ਰਵਿੜ ਦਾ ਇਸ ਟੂਰਨਾਮੈਂਟ ਦੇ ਨਾਲ ਹੀ ਭਾਰਤੀ ਟੀਮ ਵਿੱਚ ਕੋਚਿੰਗ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਦ੍ਰਵਿੜ ਨੇ ਹੁਣ ਵਿਦਾਈ ਲੈ ਲਈ ਹੈ। ਅਜਿਹੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਦ੍ਰਵਿੜ ਦੇ ਨਾਮ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਰੋਹਿਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਰਿਤਿਕਾ ਉਨ੍ਹਾਂ ਨੂੰ ਹਮੇਸ਼ਾ ਤਾਹਨਾ ਮਾਰਦੀ ਹੈ ਤੇ ਕਹਿੰਦੀ ਹੈ ਕਿ ਦ੍ਰਵਿੜ ਉਨ੍ਹਾਂ ਦੀ ਵਰਕ ਵਾਈਫ ਹੈ।
ਕਪਤਾਨ ਰੋਹਿਤ ਸ਼ਰਮਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਮੈਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਭਰੋਸਾ ਨਹੀਂ ਹੈ ਕਿ ਮੈਂ ਕਦੇ ਅਜਿਹਾ ਨਹੀਂ ਕਰ ਸਕਾਂਗਾ। ਇਹੀ ਕਾਰਨ ਹੈ ਕਿ ਇਹ ਮੇਰੀ ਇੱਕ ਕੋਸ਼ਿਸ਼ ਹੈ। ਰੋਹਿਤ ਨੇ ਅੱਗੇ ਲਿਖਿਆ ਕਿ ਬਚਪਨ ਤੋਂ ਕੋਰਰਾਂ ਦੂਜੇ ਲੋਕਾਂ ਦੀ ਤਰ੍ਹਾਂ ਮੈਂ ਤੁਹਾਨੂੰ ਖੇਡਦੇ ਦੇਖਿਆ ਹੈ, ਪਰ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਇੰਨੇ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ। ਤੁਸੀਂ ਇਸ ਖੇਡ ਦੇ ਜ਼ਬਰਦਸਤ ਯੋਧਾ ਹੋ, ਪਰ ਕੋਚ ਬਣ ਕੇ ਜਦੋਂ ਆਏ ਉਦੋਂ ਤੁਸੀਂ ਆਪਣੀਆਂ ਸਾਰੀਆਂ ਉਪਲਬਧੀਆਂ ਨੂੰ ਪਿੱਛੇ ਛੱਡ ਦਿੱਤਾ ਤੇ ਜਿੱਥੇ ਅਸੀਂ ਸਾਰੇ ਲੋਕ ਤੁਹਾਨੂੰ ਆਪਣੇ ਮਨ ਦੀ ਗੱਲ ਕਹਿ ਸਕੀਏ ਤੇ ਉਸ ਲੈਵਲ ‘ਤੇ ਆ ਗਏ।
ਇਹ ਵੀ ਪੜ੍ਹੋ: ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ ਨਹੀਂ ਰੋਕੇਗੀ ਪੁਲਿਸ, ਸਰਕਾਰ ਵੱਲੋਂ ਸਖਤ ਹੁਕਮ ਜਾਰੀ
ਹਿੱਟਮੈਨ ਰੋਹਿਤ ਨੇ ਅੱਗੇ ਲਿਖਿਆ ਕਿ ਇੰਨੇ ਸਮੇਂ ਬਾਅਦ ਵੀ ਇਹ ਇਸ ਖੇਡ ਦੇ ਲਈ ਤੁਹਾਡਾ ਤੋਹਫ਼ਾ, ਤੁਹਾਡੀ ਨਿਮਰਤਾ ਤੇ ਤੁਹਾਡਾ ਪਿਆਰ ਰਿਹਾ। ਮੈਂ ਤੁਹਾਡੇ ਤੋਂ ਬਹੁਤ ਕੁਝ ਸਿਖਹੇਆ ਤੇ ਜਰ ਇੱਕ ਯਾਦ ‘ਤੇ ਖੁਸ਼ੀ ਮਨਾਈ ਜਾਵੇਗੀ। ਮੇਰੀ ਪਤਨੀ ਤੁਹਾਨੂੰ ਮੇਰੀ ਵਰਕ ਵਾਈਫ ਕਹਿੰਦੀ ਹੈ। ਤੁਹਾਡੇ ਖਜ਼ਾਨੇ ਵਿੱਚ ਸਿਰਫ਼ ਇੱਕ ਹੀ ਚੀਜ਼ ਦੀ ਕਮੀ ਸੀ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਮਿਲ ਕੇ ਇਸਨੂੰ ਹਾਸਿਲ ਕੀਤਾ। ਰਾਹੁਲ ਭਰਾ ਤੁਹਾਨੂੰ ਆਪਣਾ ਭਰੋਸੇਮੰਦ, ਕੋਚ ਤੇ ਦੋਸਤ ਕਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ -: