ICC ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਤੋਂ ਕਰਾਰ ਮਾਤ ਦਿੱਤੀ। ਇਸ ਜਿੱਤ ਦੇ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਸੰਨਿਆਸ ਦੇ ਸਵਾਲ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਚੱਲ ਰਿਹਾ ਹੈ, ਉਂਝ ਹੀ ਚੱਲਦਾ ਰਹੇਗਾ।
ਕਪਤਾਨ ਰੋਹਿਤ ਨੇ ਸਪੱਸ਼ਟ ਕੀਤਾ ਕਿ ਉਹ ਵਨਡੇ ਫਾਰਮੇਟ ਤੋਂ ਸੰਨਿਆਸ ਨਹੀਂ ਲੈਣ ਵਾਲੇ ਹਨ। 37 ਸਾਲ ਦੇ ਰੋਹਿਤ ਨੇ ਮੈਚ ਦੇ ਬਾਅਦ ਸੰਨਿਆਸ ਦੇ ਸਵਾਲ ‘ਤੇ ਕਿਹਾ ਕਿ “ਮੈਂ ਵਨਡੇ ਫਾਰਮੈਟ ਤੋਂ ਸੰਨਿਆਸ ਨਹੀਂ ਲੈ ਰਿਹਾ ਕਿਰਪਾ ਕਰ ਕੇ ਅਫ਼ਵਾਹਾਂ ਨਾ ਫੈਲਾਓ, ਮੇਰਾ ਭਵਿੱਖ ਨੂੰ ਲੈ ਕੇ ਕੋਈ ਪਲਾਨ ਨਹੀਂ ਹੈ, ਜੋ ਹੋ ਰਿਹਾ ਹੈ, ਉਹ ਚੱਲਦਾ ਜਾਵੇਗਾ।
ਇਹ ਵੀ ਪੜ੍ਹੋ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਹੋਈ ਤਾਜਪੋਸ਼ੀ, SGPC ਨੇ ਸਿੰਘ ਸਾਹਿਬ ਨੂੰ ਦਿੱਤੀ ਵਧਾਈ
ਹਿਟਮੈਨ ਰੋਹਿਤ ਨੇ ਫਾਈਨਲ ਮੁਕਾਬਲੇ ਵਿਚ 41 ਗੇਂਦਾਂ ‘ਤੇ ਫਿਫਟੀ ਲਗਾਈ। ਮੈਚ ਵਿਚ ਕਪਤਾਨ ਰੋਹਿਤ 83 ਗੇਂਦਾਂ ‘ਤੇ 76 ਦੌੜਾਂ ਬਣਾ ਕੇ ਆਊਟ ਹੋਏ। ਆਪਣੀ ਇਸ ਪਾਰੀ ਵਿਚ ਉਨ੍ਹਾਂ ਨੇ ਕੁੱਲ 3 ਛੱਕੇ ਤੇ 7 ਚੌਕੇ ਲਗਾਏ। ਕਪਤਾਨ ਰੋਹਿਤ ਨੇ ਫਾਈਨਲ ਦੇ ਬਾਅਦ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ। ਇਥੋਂ ਦੀ ਭੀੜ ਬਹੁਤ ਸ਼ਾਨਦਾਰ ਸੀ। ਇਹ ਸਾਡਾ ਘਰੇਲ ਮੈਦਾਨ ਨਹੀਂ ਹੈ ਪਰ ਉਨ੍ਹਾਂ ਨੇ ਇਸ ਨੂੰ ਸਾਡੇ ਘਰੇਲੂ ਮੈਦਾਨ ਬਣਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
