Rohit Sharmas replacement: ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਖਿਲਾਫ ਅਗਲੇ ਮਹੀਨੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੇ ਖਿਡਾਰੀਆਂ ਦੇ ਸੱਟ ਲੱਗਣ ਕਾਰਨ ਪਰੇਸ਼ਾਨ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਰੋਹਿਤ ਸ਼ਰਮਾ ਦੇ ਸੱਟ ਲੱਗਣ ਨਾਲ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ਼ ਅਈਅਰ ਲਈ ਟੈਸਟ ਟੀਮ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਭਾਰਤ ਪਰਤਣਗੇ। ਅਜਿਹੀ ਸਥਿਤੀ ਵਿੱਚ ਟੀਮ ਇੰਡੀਆ ਮਿਡਲ ਆਰਡਰ ਵਿੱਚ ਤਜਰਬੇਕਾਰ ਖਿਡਾਰੀ ਦੀ ਜ਼ਰੂਰਤ ਨੂੰ ਮਹਿਸੂਸ ਕਰੇਗੀ। ਇਸ ਦੇ ਮੱਦੇਨਜ਼ਰ, ਬੀਸੀਸੀਆਈ ਸ਼੍ਰੇਯਸ਼ ਅਈਅਰ ਨੂੰ ਟੈਸਟ ਟੀਮ ਵਿੱਚ ਰੋਹਿਤ ਸ਼ਰਮਾ ਦੀ ਥਾਂ ਇੱਕ ਮੌਕਾ ਦੇ ਸਕਦੀ ਹੈ। ਸ਼ਰੇਸ਼ ਅਈਅਰ ਇਸ ਸਮੇਂ ਟੀਮ ਇੰਡੀਆ ਨਾਲ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਅਈਅਰ ਨੂੰ ਵਨਡੇ ਅਤੇ ਟਵੰਟੀ-ਟਵੰਟੀ ਸੀਰੀਜ਼ ਲਈ ਚੁਣਿਆ ਗਿਆ ਹੈ। ਪਰ ਵਿਰਾਟ ਤੋਂ ਬਾਅਦ ਰੋਹਿਤ ਦੇ ਬਾਹਰ ਹੋਣ ਕਾਰਨ ਅਈਅਰ ਨੂੰ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਅਈਅਰ ਨੇ ਅਜੇ ਟੀਮ ਇੰਡੀਆ ਲਈ ਆਪਣਾ ਟੈਸਟ ਡੈਬਿਊ ਕਰਨਾ ਹੈ। ਪਰ ਅਈਅਰ ਦਾ ਸ਼ਾਨਦਾਰ ਰਿਕਾਰਡ ਉਸ ਨੂੰ ਟੈਸਟ ਟੀਮ ਦਾ ਦਾਅਵੇਦਾਰ ਬਣਾ ਰਿਹਾ ਹੈ। ਅਈਅਰ ਨੇ ਹੁਣ ਤੱਕ 18 ਵਨਡੇ ਮੈਚਾਂ ਵਿੱਚ 49.86 ਦੀ ਔਸਤ ਨਾਲ 748 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ 8 ਅਰਧ-ਸੈਂਕੜੇ ਸ਼ਾਮਿਲ ਹਨ। ਅਈਅਰ ਨੇ 22 ਟੀ -20 ਮੈਚਾਂ ਵਿੱਚ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 417 ਦੌੜਾਂ ਬਣਾਈਆਂ ਹਨ। ਅਈਅਰ ਨੇ 2014 ਵਿੱਚ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਸੀ। ਉਦੋਂ ਤੋਂ, ਅਈਅਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਅਈਅਰ ਨੇ 54 ਪਹਿਲੇ ਦਰਜੇ ਦੇ ਮੈਚਾਂ ਵਿੱਚ 52.18 ਦੀ ਔਸਤ ਨਾਲ 4,592 ਦੌੜਾਂ ਬਣਾਈਆਂ ਹਨ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਅਈਅਰ ਨੇ 12 ਸੈਂਕੜੇ ਅਤੇ 23 ਅਰਧ ਸੈਂਕੜੇ ਲਗਾਏ ਹਨ। ਅਈਅਰ ਨੇ ਆਪਣੇ ਪਹਿਲੇ ਰਣਜੀ ਸੀਜ਼ਨ ਵਿੱਚ ਮੁੰਬਈ ਨੂੰ ਵਿਜੇਤਾ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।