rohit should be team india captain : ਬੀਤੇ ਦਿਨ ਆਈਪੀਐਲ 2020 ਦਾ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨ ਟੀਮ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ। ਫਾਈਨਲ ਮੈਚ ਵਿੱਚ ਮਿਲੀ ਇਸ ਰਿਕਾਰਡ ਜਿੱਤ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਉਣ ਦੀ ਮੰਗ ਵੀ ਵੱਧ ਗਈ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਕਿਹਾ ਹੈ ਕਿ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੀ ਟੀ 20 ਟੀਮ ਦਾ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਮੁੰਬਈ ਨੇ 2013, 2015, 2017, 2019 ਅਤੇ ਹੁਣ 2020 ਵਿੱਚ ਆਈਪੀਐਲ ਖ਼ਿਤਾਬ ਜਿੱਤੇ ਹਨ ਅਤੇ ਇਹ ਸਾਰੇ ਖਿਤਾਬ ਮੁੰਬਈ ਨੇ ਰੋਹਿਤ ਦੀ ਕਪਤਾਨੀ ਵਿੱਚ ਜਿੱਤੇ ਹਨ। ਵੌਨ ਨੇ ਟਵਿੱਟਰ ‘ਤੇ ਕਿਹਾ, “ਰੋਹਿਤ ਸ਼ਰਮਾ ਨੂੰ ਬਿਨਾਂ ਕਿਸੇ ਸਵਾਲ ਦੇ ਭਾਰਤ ਦੀ ਟੀ -20 ਟੀਮ ਦਾ ਕਪਤਾਨ ਹੋਣਾ ਚਾਹੀਦਾ ਹੈ। ਉਹ ਇੱਕ ਮਹਾਨ ਕਪਤਾਨ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਟੀ -20 ਮੈਚ ਕਿਸ ਤਰ੍ਹਾਂ ਜਿੱਤਣਾ ਹੈ। ਇਸ ਨਾਲ ਕੋਹਲੀ ਨੂੰ ਬਤੌਰ ਖਿਡਾਰੀ ਖੁਲ੍ਹ ਕੇ ਖੇਡਣ ਦਾ ਮੌਕਾ ਵੀ ਮਿਲੇਗਾ। ਰੋਹਿਤ ਭਾਰਤ ਵਿੱਚ ਟੀ -20 ਫਾਰਮੈਟ ਦਾ ਸਰਬੋਤਮ ਕਪਤਾਨ ਹੈ। ਤੁਸੀਂ ਦੇਖੋਗੇ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਖਿਡਾਰੀ ਵੱਖ-ਵੱਖ ਫਾਰਮੈਟਾਂ ਦੀ ਕਪਤਾਨੀ ਕਰਦੇ ਹਨ। ”
ਵੌਨ ਤੋਂ ਪਹਿਲਾਂ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਰੋਹਿਤ ਨੂੰ ਭਾਰਤੀ ਕ੍ਰਿਕਟ ਟੀਮ ਦਾ ਸੀਮਤ ਓਵਰਾਂ ਦਾ ਕਪਤਾਨ ਬਣਾਉਣ ਦੀ ਵਕਾਲਤ ਕੀਤੀ ਹੈ। ਗੰਭੀਰ ਦਾ ਮੰਨਣਾ ਹੈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਰੋਹਿਤ ਸ਼ਰਮਾ ਨੂੰ ਭਾਰਤੀ ਕ੍ਰਿਕਟ ਟੀਮ ਦੇ ਸੀਮਤ ਓਵਰਾਂ ਦਾ ਕਪਤਾਨ ਨਹੀਂ ਬਣਾਇਆ ਗਿਆ ਤਾਂ ਇਹ ਸ਼ਰਮ ਦੀ ਗੱਲ ਹੋਵੇਗੀ ਅਤੇ ਇਹ ਭਾਰਤੀ ਕ੍ਰਿਕਟ ਦੇ ਨੁਕਸਾਨ ਦਾ ਕਾਰਨ ਬਣੇਗੀ। ਇਸ ਦੌਰਾਨ ਸਾਬਕਾ ਭਾਰਤੀ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਮੁੰਬਈ ਇੰਡੀਅਨਜ਼ ਨੂੰ ਵਿਸ਼ਵ ਦੀ ਸਰਬੋਤਮ ਟੀ -20 ਫ੍ਰੈਂਚਾਇਜ਼ੀ ਦਾ ਨਾਮ ਦਿੱਤਾ ਹੈ। ਸਹਿਵਾਗ ਨੇ ਟਵਿੱਟਰ ‘ਤੇ ਕਿਹਾ, “ਹੁਣ ਤਾ ਆਦਤ ਜਿਹੀ ਹੈ, ਸਭ ਨੂੰ ਐਦਾਂ ਧੋਣ ਦੀ। ਦੁਨੀਆ ਦੀ ਸਭ ਤੋਂ ਵਧੀਆ ਟੀ -20 ਫਰੈਂਚਾਇਜ਼ੀ ਅਤੇ ਇਸ ਫਾਰਮੈਟ ਵਿੱਚ ਸਰਬੋਤਮ ਕਪਤਾਨ। ਮੁੰਬਈ ਇੰਡੀਅਨਜ਼ ਜਿੱਤ ਦੀ ਹੱਕਦਾਰ ਕੋਈ ਸ਼ੱਕ। ਕਈ ਚੁਣੌਤੀਆਂ ਦੇ ਬਾਵਜੂਦ ਟੂਰਨਾਮੈਂਟ ਵਧੀਆ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ।”