russian powerlifter breaks leg: ਤੁਸੀਂ ਓਲੰਪਿਕਸ ਸਮੇਤ ਹੋਰ ਕਈ ਟੂਰਨਾਮੈਂਟਾਂ ਵਿੱਚ ਵੇਟ ਲਿਫ਼ਟਿੰਗ ਦੀ ਖੇਡ ਨੂੰ ਕਈ ਵਾਰ ਦੇਖਿਆ ਹੋਵੇਗਾ, ਪਰ ਇਹ ਰੂਸ ਵਿੱਚ ਵੇਟਲਿਫਟਰ ਅਲੈਗਜ਼ੈਂਡਰ ਲਈ ਬਹੁਤ ਦੁਖਦਾਈ ਸਾਬਿਤ ਹੋਈ ਹੈ। ਇੱਕ ਮੁਕਾਬਲੇ ਦੌਰਾਨ, ਐਲਗਜ਼ੈਡਰ 400 ਕਿਲੋ ਭਾਰ ਦੇ ਨਾਲ ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਓਸੇ ਸਮੇ ਉਸਦਾ ਗੋਡਾ ਟੁੱਟ ਗਿਆ। ਦਰਅਸਲ, ਰੂਸ ਦੇ ਵੇਟਲਿਫਟਰ ਅਲੈਗਜ਼ੈਂਡਰ ਨੇ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਆਯੋਜਿਤ ਵਰਲਡ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਸੀ। ਜਦੋਂ ਉਸ ਦੀ ਵਾਰੀ ਆਈ, ਉਹ ਚਾਰ ਸੌ ਕਿੱਲੋ ਭਾਰ ਦੇ ਨਾਲ ਸਕਵਾਇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸੇ ਸਮੇਂ ਉਸ ਦੇ ਗੋਡੇ ਜ਼ਿਆਦਾ ਭਾਰ ਕਾਰਨ ਟੁੱਟ ਗਏ। ਅਲੈਗਜ਼ੈਂਡਰ ਭਾਰ ਨਾਲ ਡਿੱਗ ਪਿਆ ਅਤੇ ਬਹੁਤ ਜ਼ਿਆਦਾ ਦਰਦ ਦੇ ਕਾਰਨ ਉਸ ਦੇ ਮੂੰਹ ਤੋਂ ਚੀਕ ਨਿਕਲਣੀ ਸ਼ੁਰੂ ਹੋ ਗਈ।
ਇੱਕ ਵੀਡੀਓ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਅਲੈਗਜ਼ੈਂਡਰ ਵੇਟਲਿਫਟਿੰਗ ਲਈ ਸਟੇਜ ‘ਤੇ ਆਉਂਦਾ ਹੈ। ਫਿਰ ਉਸ ਨੇ 400 ਕਿੱਲੋ ਪਲੇਟਾਂ ਰੋਡ ਦੀ ਮਦਦ ਨਾਲ ਮੋਢੇ ‘ਤੇ ਰੱਖੀਆਂ, ਉਹ ਹੌਲੀ ਹੌਲੀ ਹੇਠਾਂ ਚਲੇ ਜਾਂਦਾ ਹੈ ਪਰ ਇਸ ਸਮੇਂ ਦੌਰਾਨ ਉਸ ਦਾ ਗੋਡਾ ਝੁੱਕ ਜਾਂਦਾ ਹੈ ਅਤੇ ਉਹ ਚਾਰ ਸੌ ਕਿਲੋਗ੍ਰਾਮ ਭਾਰ ਹੇਠਾਂ ਦੱਬ ਜਾਂਦਾ ਹੈ। ਉਸ ਦਾ ਗੋਡਾ ਉਸੇ ਸਮੇਂ ਹੀ ਟੁੱਟ ਗਿਆ। ਉਸ ਨੂੰ ਘਟਨਾ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ ਜਿਥੇ ਤਕਰੀਬਨ 6 ਘੰਟਿਆਂ ਤੱਕ ਉਸ ਦੀ ਸਰਜਰੀ ਹੋਈ। ਹਾਲਾਂਕਿ, ਡਾਕਟਰਾਂ ਨੇ ਇਸ ਬਾਰੇ ਕੁੱਝ ਨਹੀਂ ਕਿਹਾ ਹੈ ਕਿ ਅਲੈਗਜ਼ੈਂਡਰ ਹੁਣ ਇਸ ਖੇਡ ਵਿੱਚ ਕਦੋਂ ਵਾਪਿਸ ਆ ਸਕੇਗਾ। ਵੀਡੀਓ ਨੂੰ ਇੱਕ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ ਜਿੱਥੇ ਲੋਕਾਂ ਨੇ ਇਸ ਨੂੰ ਭਿਆਨਕ ਅਤੇ ਦਰਦਨਾਕ ਦੱਸਿਆ ਹੈ।