ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਅਹਿਮਦਾਬਾਦ ਪਹੁੰਚ ਗਏ ਹਨ। ਸਚਿਨ ਤੋਂ ਇਲਾਵਾ ਦਿਨੇਸ਼ ਕਾਰਤਿਕ ਤੇ ਅਨੁਸ਼ਕਾ ਸ਼ਰਮਾ ਵੀ ਅੱਜ ਸਵੇਰੇ ਪਹੁੰਚੇ। ਵਨਡੇ ਵਰਲਡ ਕੱਪ 2023 ਵਿਚ ਭਾਰਤ ਤੇ ਪਾਕਿਸਤਾਨ ਵਿਚ ਮੁਕਾਬਲਾ ਅੱਜ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਮੈਚ ਦੀ ਸ਼ੁਰੂਆਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਦੁਪਿਹਰ 2 ਵਜੇ ਤੋਂ ਹੋਵੇਗੀ।
ਸਚਿਨ ਅੱਜ ਸਵੇਰੇ ਅਹਿਮਦਾਬਾਦ ਪਹੁੰਚ ਗਏ ਹਨ। ਸਚਿਨ ਨੂੰ ਆੀਸੀਸੀ ਵਰਲਡ ਕੱਪ 2023 ਦਾ ਗਲੋਬਲ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। 3 ਅਕਤੂਬਰ ਨੂੰ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਸਚਿਨ ਨੂੰ ਵਨਡੇ ਕ੍ਰਿਕਟ ਵਰਲਡ ਕੱਪ 2023 ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ। 16 ਨਵੰਬਰ 2013 ਨੂੰ ਸਚਿਨ ਨੇ ਕ੍ਰਿਕਟ ਮੈਚ ਤੋਂ ਸੰਨਿਆਸ ਲੈ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਦਹਿ.ਲਾਉਣ ਦੀ ਸਾਜ਼ਿਸ਼ ਨਾਕਾਮ: ਲਸ਼ਕਰ-ਏ-ਤੋਇਬਾ ਦੇ 2 ਮੈਂਬਰ ਕਾਬੂ, DGP ਨੇ ਦਿੱਤੀ ਜਾਣਕਾਰੀ
ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਅੱਜ ਅਹਿਮਦਾਬਾਦ ਏਅਰਪੋਰਟ ਪਹੁੰਚੀ। ਅਨੁਸ਼ਕਾ ਅੱਜ ਮੈਚ ਵਿਚ ਟੀਮ ਨੂੰ ਸਪੋਰਟ ਕਰਦੀ ਨਜ਼ਰ ਆਏਗੀ। ਅਨੁਸ਼ਕਾ ਨੂੰ ਸਖਤ ਸੁਰੱਖਿਆ ਵਿਚ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ।
ਦੱਸ ਦੇਈਏ ਕਿ ਸਿੰਗਰ ਅਰਿਜੀਤ ਸਿੰਘ ਵੀ ਅਹਿਮਦਾਬਾਦ ਪਹੁੰਚ ਚੁ4ਕੇ ਹਨ। ਅਰਿਜੀਤ ਸਿੰਘ ਤੇ ਸ਼ੰਕਰ ਮਹਾਦੇਵਨ ਅੱਜ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ ਵਿਚ ਪਰਫਾਰਮ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: