ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੂਜੀ ਵਾਰ ਲਾੜਾ ਬਣ ਗਏ ਹਨ। ਉਨ੍ਹਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਦੱਸ ਦੇਈਏ ਕਿ ਸ਼ਾਹੀਨ ਨੇ ਕਿਸੇ ਹੋਰ ਨਾਲ ਨਹੀਂ ਬਲਕਿ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਧੀ ਅੰਸ਼ਾ ਨਾਲ ਨਿਕਾਹ ਰਚਾਇਆ। ਵਿਆਹ ਵਿੱਚ ਸਾਬਕਾ ਕ੍ਰਿਕਟਰ ਸਈਦ ਅਨਵਰ, ਮੌਜੂਦਾ ਕਪਤਾਨ ਬਾਬਰ ਆਜ਼ਮ ਵਰਗੇ ਖਾਸ ਮਹਿਮਾਨ ਵੀ ਸ਼ਾਮਿਲ ਹੋਏ। ਸ਼ਾਹੀਨ ਦੇ ਸਹੁਰੇ ਅਫਰੀਦੀ ਨੇ ਫੋਟੋ ਸਾਂਝੀ ਕਰ ਦੋਹਾਂ ਨੂੰ ਵਧਾਈ ਵੀ ਦਿੱਤੀ।

Shaheen Afridi marries second time
ਦਰਅਸਲ, ਸ਼ਾਹੀਨ ਅਫਰੀਦੀ ਨੇ ਇਸੇ ਸਾਲ ਫਰਵਰੀ ਮਹੀਨੇ ਵਿੱਚ ਅੰਸ਼ਾ ਨਾਲ ਨਿਕਾਹ ਕਰਵਾਇਆ ਸੀ, ਪਰ ਵਿਅਸਤ ਸ਼ਡਿਊਲ ਦੇ ਕਾਰਨ ਉਨ੍ਹਾਂ ਦੇ ਕਈ ਰਿਸ਼ਤੇਦਾਰ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ। ਇਸ ਕਾਰਨ ਸ਼ਾਹੀਨ ਨੇ ਦੁਬਾਰਾ ਵਿਆਹ ਕਰਨ ਦਾ ਸੋਚਿਆ। ਉਨ੍ਹਾਂ ਨੇ ਪਰਿਵਾਰ ਨੂੰ ਦੇਖਦੇ ਹੋਏ ਇਇੱਕ ਨਵੀਂ ਤਰੀਕ ‘ਤੇ ਇਸ ਖਾਸ ਸਮਾਗਮ ਦਾ ਆਯੋਜਨ ਕੀਤਾ।
ਇਹ ਵੀ ਪੜ੍ਹੋ: ਪੰਜਾਬ ‘ਚ ਅੱਜ PRTC-ਪਨਬੱਸ ਦਾ ਚੱਕਾ ਜਾਮ, ਬੱਸ ਡਰਾਈਵਰਾਂ ਨੇ ਸ਼ੁਰੂ ਕੀਤੀ ਹੜਤਾਲ
ਸ਼ਾਹਿਦ ਅਫਰੀਦੀ ਨੇ ਸ਼ਾਹੀਨ ਤੇ ਆਪਣੀ ਧੀ ਨੂੰ ਵਧਾਈ ਦਿੰਦਿਆਂ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਕੱਲ੍ਹ ਹੀ ਨੂਰ ਆਇਆ ਸੀ ਉਹ ਉਸਦੀਆਂ ਅੱਖਾਂ ਦੇ ਸਾਹਮਣਿਓਂ ਜਾ ਰਿਹਾ ਹੈ। ਬਾਬਾ ਦਾ ਦਿਲ ਵੀ ਡੁੱਬ ਗਿਆ। ਸਵੇਰੇ ਉਸਦੇ ਕੋਲ ਆਸ਼ਾ ਆਈ ਹੈ।” ਇਸ ਖਾਸ ਕੈਪਸ਼ਨ ਦੇ ਨਾਲ ਉਨ੍ਹਾਂ ਨੇ ਆਪਣੇ ਜਵਾਈ ਤੇ ਧੀ ਦੀ ਖੂਬਸੂਰਤ ਫੋਟੋ ਵੀ ਪੋਸਟ ਕੀਤੀ। ਸ਼ਾਹੀਨ ਅਫਰੀਦੀ ਦੇ ਦੂਜੇ ਨਿਕਾਹ ਵਿੱਚ ਕਈ ਖਾਸ ਮਹਿਮਾਨ ਵੀ ਸ਼ਾਮਿਲ ਹੋਏ। ਇਨ੍ਹਾਂ ਵਿੱਚ ਦਿਗੱਜ ਕ੍ਰਿਕਟਰ ਸਈਦ ਅਨਵਰ ਵੀ ਸ਼ਾਮਿਲ ਸਨ। ਸਈਦ ਅਨਵਰ ਦਾ ਸਵਾਗਤ ਖੁਦ ਸ਼ਾਹਿਦ ਅਫਰੀਦੀ ਨੇ ਕੀਤਾ। ਇਸਦੇ ਇਲਾਵਾ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਵੀ ਸ਼ਾਮਿਲ ਹੋਏ। ਉਹ ਸ਼ਾਹਿਦ ਸਫਰੀਦੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੁਝ ਤਸਵੀਰਾਂ ਵਿੱਚ ਵੀ ਨਜ਼ਰ ਆ ਰਹੇ ਹਨ।

Shaheen Afridi marries second time
ਦੱਸ ਦੇਈਏ ਕਿ 5 ਅਕਤੂਬਰ ਤੋਂ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਹੁਣ ਤੱਕ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਸ਼ਾਹੀਨ ਅਫਰੀਦੀ ਦਾ ਵਿਸ਼ਵ ਕੱਪ ਖੇਡਣਾ ਲਗਭਗ ਤੈਅ ਹੈ। ਏਸ਼ੀਆ ਕੱਪ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਪਰ ਉਹ ਆਪਣੀ ਟੀਮ ਨੂੰ ਫਾਈਨਲ ਤੱਕ ਨਹੀਂ ਪਹੁੰਚ ਸਕੇ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish