ਆਗਾਮੀ ਪੈਰਿਸ ਓਲੰਪਿਕ ਤੋਂ ਪਹਿਲਾਂ ਭਾਰਤ ਵਿਚ ਕੁਸ਼ਤੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਪਿਛਲੇ ਦੋ ਸਾਲਾ ਤੋਂ ਕੁਸ਼ਤੀ ਦੇ ਖਿਡਾਰੀਆਂ ਦੀ ਚੋਣ ਤੇ ਟ੍ਰਾਇਲਸ ਨੂੰ ਲੈ ਕੇ ਕਾਫੀ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਬਦਲਿਆ ਗਿਆ। ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੀ ਜਗ੍ਹਾ ਸੰਜੇ ਸਿੰਘ ਪ੍ਰਧਾਨ ਬਣੇ। ਇਸ ਦੇ ਬਾਅਦ ਵਿਵਾਦਾਂ ਦਾ ਦੌਰ ਜਾਰੀ ਰਿਹਾ। ਓਲੰਪਿਕ ਕੋਟਾ ਤੇ ਚੋਣ ਟ੍ਰਾਇਲਸ ਨੂੰ ਲੈ ਕੇ ਵੀ ਕਾਫੀ ਬਵਾਲ ਹੋਇਆ। ਪਹਿਲਾਂ ਇਹ ਤੈਅ ਹੋਇਆ ਕਿ ਕੋਟਾ ਹਾਸਲ ਕਰਨ ਵਾਲੇ ਪਹਿਲਵਾਨਾਂ ਦਾ ਪੈਰਿਸ ਜਾਣਾ ਤੈਅ ਨਹੀਂ ਹੋਵੇਗਾ। ਉਨ੍ਹਾਂ ਨੂੰ ਟ੍ਰਾਇਲ ਤੋਂ ਲੰਘਣਾ ਹੋਵੇਗਾ।
ਹੁਣ ਕੁਸ਼ਤੀ ਸੰਘ ਨੇ ਫਿਰ ਤੋਂ ਨਵਾਂ ਫਰਮਾਨ ਜਾਰੀ ਕੀਤਾ ਹੈ। ਜਿਸ ਖਿਡਾਰੀ ਨੇ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕੀਤਾ ਹੈ, ਉਹੀ ਖਿਡਾਰੀ ਪੈਰਿਸ ਜਾਵੇਗਾ। ਅਜਿਹੇ ਵਿਚ 2021 ਵਿਚ ਟੋਕੀਓ ਓਲੰਪਿਕ ਵਿਚ ਭਾਰਤ ਨੂੰ ਫ੍ਰੀ ਸਟਾਈਲ (ਪੁਰਸ਼ਾਂ ਦੇ 57 ਕਿਲੋਗ੍ਰਾਮ) ਵਿਚ ਚਾਂਦੀ ਦਾ ਤਮਗਾ ਦਿਵਾਉਣ ਵਾਲੇ ਰਵੀ ਦਹੀਆ ਇਸ ਸਾਲ ਓਲੰਪਿਕ ਵਿਚ ਖੇਡਦੇ ਨਹੀਂ ਦਿਖਣਗੇ। ਰਵੀ ਦਹੀਆ ਆਗਾਮੀ ਓਲੰਪਿਕ ਲਈ ਕੋਟਾ ਜਿੱਤਣ ਵਿਚ ਅਸਫਲ ਰਹੇ ਸਨ। ਟੋਕੀਓ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਬਜਰੰਗ ਪੂਨੀਆ ‘ਤੇ ਪਹਿਲਾਂ ਹੀ ਬੈਨ ਲੱਗ ਚੁੱਕਾ ਹੈ।
WFI ਦੇ ਫੈਸਲੇ ਨੇ ਰਵੀ ਦਹੀਆ ਤੋਂ ਇਲਾਵਾ ਮਹਿਲਾਵਾਂ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਤਮਗਾ ਜੇਤੂ ਸਰਿਤਾ ਮੋਰ (57 ਕਿਲੋਗ੍ਰਾਮ) ਲਈ ਪੈਰਿਸ ਓਲੰਪਿਕ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਰਵੀ ਤੇ ਸਰਿਤਾ ਟ੍ਰਾਇਲ ਦੀ ਤਿਆਰੀ ਕਰ ਰਹੇ ਸਨ। ਇਸ ਦਾ ਮਤਲਬ ਇਹ ਵੀ ਹੈ ਕਿ ਵਿਨੇਸ਼ ਫੋਗਾਟ ਨੂੰ ਹੁਣ ਮਹਿਲਾਵਾਂ ਦੀ 50 ਕਿਲੋਗ੍ਰਾਮ ਮੁਕਾਬਲੇ ਵਿਚ ਵੀ ਹਿੱਸਾ ਲੈਣਾ ਹੋਵੇਗਾ। ਜੇਕਰ ਉਹ ਟ੍ਰਾਇਲ ਵਿਚ ਅੰਤਿਮ ਨੂੰ ਹਰਾ ਦਿੰਦੀਤਾਂ ਉਨ੍ਹਾਂ ਕੋਲ 53 ਕਿਲੋਗ੍ਰਾਮ ਵਿਚ ਵੀ ਮੁਕਾਬਲਾ ਕਰਨ ਦਾ ਮੌਕਾ ਹੁੰਦਾ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ਸੀਲ, DC ਨੇ ਨਾਕਿਆਂ ‘ਤੇ CCTV ਲਗਾਉਣ ਦੇ ਦਿੱਤੇ ਹੁਕਮ
ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਕਿ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨਾਲ ਮੀਟਿੰਗ ਹੋਈ ਤੇ ਫੈਸਲਾ ਲਿਆ ਗਿਆ ਕਿ ਅਸੀਂ ਜਿਸ ਨਿਯਮ ਦਾ ਪਾਲਣ ਕੀਤਾ ਉਹ ਇਹ ਸੀ ਕਿ ਜਿਸ ਨੂੰ ਵੀ ਕੋਟਾ ਮਿਲੇਗਾ ਉਹ ਪੈਰਿਸ ਓਲੰਪਿਕ ਲਈ ਜਾਵੇਗਾ।