Shreyas iyer shoulder operation successful : ਆਈਪੀਐਲ 2021 ਸ਼ੁੱਕਰਵਾਰ ਯਾਨੀ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਰ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦਿੱਲੀ ਕੈਪੀਟਲਸ ਦੇ ਪ੍ਰਸ਼ੰਸਕਾਂ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਟੀਮ ਦੇ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਜ਼ਖਮੀ ਹੋ ਗਏ। ਹਾਲਾਂਕਿ, ਟੀਮ ਨੇ ਰਿਸ਼ਭ ਪੰਤ ਨੂੰ ਕਪਤਾਨ ਨਿਯੁਕਤ ਕਰ ਦਿੱਤਾ ਹੈ। ਇਸ ਦੌਰਾਨ ਸ਼੍ਰੇਅਸ ਅਈਅਰ ਨੇ ਵੀਰਵਾਰ ਨੂੰ ਜਾਣਕਰੀ ਦਿੱਤੀ ਹੈ ਕਿ ਉਨ੍ਹਾਂ ਦੇ ਮੋਢੇ ਦੀ ਸੱਟ ਦਾ ਆਪ੍ਰੇਸ਼ਨ ਸਫਲ ਰਿਹਾ ਹੈ ਅਤੇ ਉਹ ਜਲਦੀ ਤੋਂ ਜਲਦੀ ਮੈਦਾਨ ਵਿੱਚ ਪਰਤਣ ਦੀ ਕੋਸ਼ਿਸ਼ ਕਰੇਗਾ। ਸ਼੍ਰੇਅਸ ਅਈਅਰ ਨੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸ਼ੇਅਰ ਕਰ ਇਹ ਜਾਣਕਾਰੀ ਦਿੱਤੀ ਹੈ। ਆਪਣੀ ਪੋਸਟ ਵਿੱਚ, ਅਈਅਰ ਨੇ ਲਿਖਿਆ, “ਆਪ੍ਰੇਸ਼ਨ ਸਫਲ ਰਿਹਾ ਹੈ ਅਤੇ ਮੈਂ ਜਿੰਨੀ ਜਲਦੀ ਹੋ ਸਕੇ ਪੂਰੀ ਵਚਨਬੱਧਤਾ ਨਾਲ ਵਾਪਿਸ ਆਵਾਂਗਾ। ਤੁਹਾਡੀਆਂ ਸ਼ੁੱਭ ਕਾਮਨਾਵਾਂ ਲਈ ਤੁਹਾਡਾ ਧੰਨਵਾਦ।”
ਜ਼ਿਕਰਯੋਗ ਹੈ ਸ਼੍ਰੇਅਸ ਅਈਅਰ ਇੰਗਲੈਂਡ ਖਿਲਾਫ ਖੇਡੀ ਗਈ ਲੜੀ ਦੌਰਾਨ ਜਖ਼ਮੀ ਹੋ ਗਏ ਸੀ। ਅਈਅਰ 23 ਮਾਰਚ ਨੂੰ ਖੇਡੇ ਗਏ ਪਹਿਲੇ ਵਨਡੇ ‘ਚ ਜਖਮੀ ਹੋਏ ਸੀ। ਜਿਸ ਕਾਰਨ ਅਈਅਰ ਵਨਡੇ ਅਤੇ ਆਈਪੀਐਲ ਤੋਂ ਬਾਹਰ ਹੋ ਗਏ ਸੀ। ਅਈਅਰ ਦੇ ਮੋਢੇ ‘ਤੇ ਗੰਭੀਰ ਸੱਟ ਲੱਗੀ ਸੀ। ਸਕੈਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਅਈਅਰ ਨੂੰ ਮੋਢੇ ਦੀ ਸਰਜਰੀ ਕਰਵਾਉਣੀ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਅਈਅਰ ਨੂੰ ਫਿੱਟਨੈੱਸ ਹਾਸਿਲ ਕਰਨ ਵਿੱਚ ਲਗਭਗ ਚਾਰ ਮਹੀਨੇ ਲੱਗ ਸਕਦੇ ਹਨ।
ਇਹ ਵੀ ਦੇਖੋ : ਲੋਕਾਂ ਨੇ ਲੰਮੇ ਪਾ-ਪਾ ਕੇ ਕੁੱਟੇ ਪੁਲਿਸ ਵਾਲੇ, ਮਾਸਕ ਦੇ ਕੱਟ ਰਹੇ ਸੀ ਚਲਾਨ, ਫਿਰ ਤਾਂ ਜੋ ਹੋਇਆ…