ਟੀਮ ਇੰਡੀਆ ਵਿਚ ਕਈ ਸ਼ਾਨਦਾਰ ਫੀਲਡਰਸ ਹਨ। ਫੀਲਡਰ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਰਵਿੰਦਰ ਜਡੇਜਾ ਜਾਂ ਵਿਰਾਟ ਕੋਹਲੀ ਦੇ ਨਾਂ ਉਪਰ ਨਜ਼ਰ ਜਾਂਦੀ ਹੈ ਪਰ 2023 ਵਿਚ ਇਨ੍ਹਾਂ ਖਿਡਾਰੀਆਂ ਨੇ ਨਹੀਂ ਸਗੋਂ ਸ਼ੁਭਮਨ ਗਿੱਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਇਕ ਫੀਲਡਰ ਵਜੋਂ ਸਭ ਤੋਂ ਵੱਧ ਕੈਚ ਲੈਣ ਦੇ ਮਾਮਲੇ ਵਿਚ ਟੌਪ ‘ਤੇ ਪਹੁੰਚ ਗਏ ਹਨ। ਇੰਨਾ ਹੀ ਨਹੀਂ ਗਿੱਲ ਨੇ ਕੈਲੰਡਰ ਈਅਰ ਵਿਚ ਭਾਰਤ ਵੱਲੋਂ ਸਭ ਤੋਂ ਵੱਧ ਕੈਚ ਲੈਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।
ਬੱਲੇਬਾਜ਼ ਸ਼ੁਭਮਨ ਗਿੱਲ ਨੇ 25 ਸਾਲ ਪੁਰਾਣੇ ਰਿਕਾਰਡ ਨੂੰ ਖਤਮ ਕਰ ਦਿੱਤਾ ਹੈ। ਸਾਲ 1998 ਵਿਚ ਭਾਰਤ ਦੇ ਸਾਬਕਾ ਦਿੱਗਜ਼ ਮੁਹੰਮਦ ਅਜਹਰੂਦੀਨ ਨੇ ਵਨਡੇ ਇੰਟਰਨੈਸ਼ਨਲ ਵਿਚ ਪੂਰੇ ਸਾਲ ਵਿਚ 23 ਕੈਚ ਕੀਤੇ ਸਨ। ਵਨਡੇ ਵਿਚ ਇਕ ਕੈਲੰਡਰ ਈਅਰ ਵਿਚ ਸਭ ਤੋਂ ਵੱਧ ਕੈਚ ਲੈਣ ਦਾ ਰਿਕਾਰਡ ਅਜੇ ਤੱਕ ਕੋਈ ਵੀ ਨਹੀਂ ਤੋੜ ਸਕਿਆ ਸੀ। 2019 ਵਿਚ ਵਿਰਾਟ ਇਸ ਰਿਕਾਰਡ ਤੋਂ 2 ਕੈਚ ਦੂਰ ਰਹਿ ਗਏ ਸਨ। ਕੋਹਲੀ ਨੇ ਉਸ ਸਾਲ ਵਨਡੇ ਵਿਚ 21 ਕੈਚ ਲਏ ਸਨ। ਇਸ ਤੋਂ ਇਲਾਵਾ ਮੌਜੂਦਾ ਭਾਰਤੀ ਕੋਚ ਰਾਹੁਲ ਦ੍ਰਵਿੜ ਵੀ ਭਾਰਤ ਵੱਲੋਂ ਇਕ ਸਾਲ ਵਿਚ ਵਨਡੇ ਵਿਚ 20 ਕੈਚ ਲੈ ਚੁੱਕੇ ਹਨ।
ਇਹ ਵੀ ਪੜ੍ਹੋ : 8 ਫੁੱਟ ਡੂੰਘੇ ਡਿੱਗ ‘ਚ ਡਿੱਗਿਆ 2 ਸਾਲਾ ਮਾਸੂਮ, ਡੁੱਬਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌ.ਤ
ਸ਼ੁਭਮਨ ਗਿੱਲ ਨੇ ਇਸ ਸਾਲ ਵਨਡੇ ਵਿਚ 24 ਕੈਚ ਲਏ ਹਨ।ਉਹ ਇਸ ਸਾਲ ਸਭ ਤੋਂ ਵੱਧ ਕੈਚ ਲੈਣ ਦੇ ਮਾਮਲੇ ਵਿਚ ਟੌਪ ‘ਤੇ ਹਨ। ਗਿੱਲ ਨੇ ਇਹ 24 ਕੈਚ 29 ਮੁਕਾਬਲਿਆਂ ਲਈ ਹਨ। ਦੂਜੇ ਨੰਬਰ ‘ਤੇ ਡੇਰਿਲ ਮਿਚੇਲ ਹੈ ਜਿਨ੍ਹਾਂ ਨੇ 16 ਮੈਚਾਂ ਵਿਚ 22 ਕੈਚ ਲਏ ਹਨ। ਗਿੱਲ ਨੇ ਇਕ ਮੈਚ ਵਿਚ ਜ਼ਿਆਦਾ ਤੋਂ ਜ਼ਿਆਦਾ 2 ਕੈਚ ਲਏ ਹਨ ਜਦੋਂ ਕਿ ਡੈਰਿਲ ਮਿਚੇਲ ਨੇ ਇਕ ਮੈਚ ਵਿਚ 3 ਕੈਚਾਂ ਲਈਆਂ ਸਨ। ਟੌਪ-10 ਵਿਚ ਭਾਰਤ ਦੇ ਸਿਰਫ ਦੋ ਬੱਲੇਬਾਜ਼ ਹਨ। ਸ਼ੁਭਮਨ ਗਿੱਲ ਤੋਂ ਇਲਾਵਾ ਵਿਰਾਟ ਕੋਹਲੀ 8ਵੇਂ ਸਥਾਨ ‘ਤੇ ਹੈ। ਕੋਹਲੀ ਨੇ ਵਨਡੇ ਵਿਚ ਇਸ ਸਾਲ 27 ਮੈਚ ਵਿਚ ਸਿਰਫ 12 ਕੈਚਾਂ ਹੀ ਲਈਆਂ।
ਵੀਡੀਓ ਲਈ ਕਲਿੱਕ ਕਰੋ : –