ਟੀ-20 ਵਰਲਡ ਕੱਪ ਲਈ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਵਿਚ ਜਗ੍ਹਾ ਨਹੀਂ ਮਿਲੀ। ਇਸ ਦੇ ਬਾਅਦ ਲਗਾਤਾਰ ਅਟਕਲਾਂ ਲੱਗਦੀਆਂ ਰਹੀਆਂ। ਹਾਲਾਂਕਿ ਸ਼ੁਭਮਨ ਗਿੱਲ ਨੂੰ ਰਿਜ਼ਰਵ ਪਲੇਅਰ ਵਜੋਂ ਚੁਣਿਆ ਗਿਆ। ਲਿਹਾਜ਼ਾ ਉਹ ਭਾਰਤੀ ਟੀਮ ਨਾਲ ਅਮਰੀਕਾ ਗਏ ਪਰ ਸਟੇਡੀਅਮ ਵਿਚ ਭਾਰਤੀ ਖਿਡਾਰੀਆਂ ਨੂੰ ਸਪੋਰਟ ਕਰਦੇ ਨਜ਼ਰ ਨਹੀਂ ਆਏ ਜਦੋਂ ਕਿ ਸ਼ੁਭਮਨ ਗਿੱਲ ਤੋਂ ਇਲਾਵਾ ਹੋਰ ਰਿਜ਼ਰਵ ਪਲੇਅਰ ਰਿੰਕੂ ਸਿੰਘ, ਆਵੇਸ਼ ਖਾਨ ਤੇ ਖਲੀਲ਼ ਅਹਿਮਦ ਨਿਊਯਾਰਕ ਵਿਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤੀ ਟੀਮ ਦਾ ਹੌਸਲਾ ਵਧਾਉਂਦੇ ਦਿਖੇ।
ਰਿਪੋਰਟ ਮੁਤਾਬਕ ਭਾਰਤ ਦੇ ਲੀਗ ਮੈਚਾਂ ਦੇ ਬਾਅਦ ਸ਼ੁਭਮਨ ਗਿੱਲ ਤੇ ਆਵੇਸ਼ ਖਾਨ ਭਾਰਤ ਪਰਤ ਜਾਣਗੇ। ਦਰਅਸਲ ਦੋਵੇਂ ਖਿਡਾਰੀਆਂ ਨੂੰ ਰਿਪਲੇਸਮੈਂਟ ਵਜੋਂ ਰੱਖਿਆ ਗਿਆ ਸੀ ਪਰ ਸ਼ੁਭਮਨ ਗਿੱਲ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੇ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸ਼ੁਭਮਨ ਗਿੱਲ ਨੂੰ ਅਨੁਸ਼ਾਸਨਹੀਣਤਾ ਦੀ ਵਜ੍ਹਾ ਤੋਂ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਨਾਲ ਹੀ ਖਬਰ ਹੈ ਕਿ ਸ਼ੁਭਮਨ ਗਿੱਲ ਭਾਰਤੀ ਟੀਮ ਨੂੰ ਸਪੋਰਟ ਕਰਨ ਦੀ ਬਜਾਏ ਆਪਣੇ ਸਾਈਡ ਬਿਜ਼ਨੈੱਸ ਵਿਚ ਬਿਜ਼ੀ ਸੀ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਵਿਚ ਰਿਸ਼ਤੇ ਵਿਚ ਦਰਾਰ ਆ ਗਈ ਹੈ।
ਇਹ ਵੀ ਪੜ੍ਹੋ : ਵਿਆਹ ਦੇ 3 ਮਹੀਨੇ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾ/ਪਤ, ਘਰਵਾਲੀ ਨੂੰ ਠਹਿਰਾਇਆ ਜ਼ਿੰਮੇਵਾਰ
ਦਰਅਸਲ ਸ਼ੁਭਮਨ ਗਿੱਲ ਨੇ ਇੰਸਟਾਗ੍ਰਾਮ ‘ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅਨਫਾਲੋ ਕਰ ਦਿੱਤਾ ਹੈ ਜਿਸ ਦੇ ਬਾਅਦ ਫੈਨਸ ਦਾ ਕਹਿਣਾ ਹੈ ਕਿ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਵਿਚ ਸਭ ਕੁਝ ਠੀਕ ਨਹੀਂ ਹੈ। ਪਿਛਲੇ ਦਿਨੀਂ ਵਨਡੇ ਵਰਲਡ ਕੱਪ ਵਿਚ ਭਾਰਤ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਨਾਲ ਹੀ IPL ਵਿਚ ਸ਼ੁਭਮਨ ਗਿੱਲ ਨੇ ਬਹੁਤ ਦੌੜਾਂ ਬਣਾਈਆਂ ਪਰ ਟੀ-20 ਵਰਲਡ ਕੱਪ ਲਈ ਭਾਰਤ ਦੀ ਮੁੱਖ ਟੀਮ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੇ। ਹਾਲਾਂਕਿ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਨਾਲ ਸ਼ੁਭਮਨ ਗਿੱਲ ਅਮਰੀਕਾ ਰਿਜ਼ਰਵ ਪਲੇਅਰ ਵਜੋਂ ਜ਼ਰੂਰ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: