ਵਨਡੇ ਵਰਲਡ ਕੱਪ ਦੇ 32ਵੇਂ ਮੈਚ ਵਿਚ ਅੱਜ ਮੌਜੂਦਾ ਰਨਰਅੱਪ ਨਿਊਜ਼ੀਲੈਂਡ ਦਾ ਸਾਹਮਣਾ ਸਾਊਥ ਅਫਰੀਕਾ ਨਾਲ ਹੋਵੇਗਾ। ਮੈਚ ਦੁਪਹਿਰ 2.00 ਵਜੇ ਤੋਂ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅ ਵਿਚ ਹੋਵੇਗਾ।
ਮੌਜੂਦਾ ਵਿਸ਼ਵ ਕੱਪ ਦੇ ਜ਼ਿਆਦਾਤਰ ਮੁਕਾਬਲੇ ਇਕਤਰਫਾ ਰਹੇ ਹਨ ਪਰ ਜੇਕਰ ਦੋ ਕਰੀਬੀ ਮੁਕਾਬਲੇ ਚੁਣੇ ਜਾਣ ਤਾਂ ਚੇਨਈ ਵਿਚ ਦੱਖਣੀ ਅਫਰੀਕਾ ਦੀ ਪਾਕਿਸਤਾਨ ‘ਤੇ ਇਕ ਵਿਕਟ ਨਾਲ ਜਿੱਤ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚ ਖੇਡਿਆ ਗਿਆ ਰੋਮਾਂਚਕ ਮੈਚ ਸੀ ਜਿਸ ਵਿਚ 388 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਟੀਮ 5 ਦੌੜਾਂ ਪਿੱਛੇ ਰਹਿ ਗਈ। ਦੋਵੇਂ ਟੀਮਾਂ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਦਾਅਵੇਦਾਰ ਹਨ ਪਰ ਜੇਕਰ ਬੱਲੇਬਾਜ਼ ਚੱਲ ਪਏ ਤਾਂ ਇਹ ਮੈਚ ਰੋਮਾਂਚਕ ਹੋਵੇਗਾ। ਨਿਊਜ਼ੀਲੈਂਡ ਦੇ 6 ਮੈਚਾਂ ਵਿਚ 8 ਅੰਕ ਹਨ। ਲਗਾਤਾਰ ਚਾਰ ਜਿੱਤ ਦੇ ਬਾਅਦ ਧਰਮਸ਼ਾਲਾ ਵਿਚ ਨਤੀਜੇ ਉਸਦੇ ਅਨੁਕੂਲ ਨਹੀਂ ਰਹੇ। ਅਜਿਹੇ ਵਿਚ ਇਕ ਹਾਰ ਨਾਲ ਅਫਗਾਨਿਸਤਾਨ (6 ਅੰਕ) ਤੇ ਪਾਕਿਸਤਾਨ (4 ਅੰਕ) ਦੇ ਰਸਤੇ ਖੁੱਲ੍ਹ ਸਕਦੇ ਹਨ।
ਦੂਜੇ ਪਾਸੇ ਦੱਖਣੀ ਅਫਰੀਕਾ ਦੇ ਜਿੱਤਣ ‘ਤੇ 12 ਅੰਕ ਹੋ ਜਾਣਗੇ ਤੇ ਉਹ ਭਾਰਤ ਦੇ ਨਾਲ ਸੈਮੀਫਾਈਨਲ ਵਿਚ ਪਹੁੰਚ ਜਾਵੇਗਾ। ਬੱਲੇਬਾਜ਼ਾਂ ਵਿਚ ਇਹ ਮੁਕਾਬਲਾ ਤਜਰਬੇ ਦਾ ਵੀ ਹੈ। ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਦੱਖਣੀ ਅਫਰੀਕਾ ਦੇ ਕਵਿੰਟਨ ਡਿਕਾਕ ਤਿੰਨ ਸੈਂਕੜੇ ਸਣੇ 431 ਦੌੜਾਂ ਬਣਾ ਚੁੱਕੇ ਹਨ ਤੇ ਦੂਜਾ ਪਾਸੇ ਨੌਜਵਾਨ ਰਚਿਨ ਰਵਿੰਦਰ ਨੇ ਨਿਊਜ਼ੀਲੈਂਡ ਲਈ 406 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : SC ‘ਚ ਸੁਣਵਾਈ ਤੋਂ ਪਹਿਲਾਂ ਰਾਜਪਾਲ ਪੁਰੋਹਿਤ ਦਾ ਬਦਲਿਆ ਰੁਖ਼, ਦੋ ਮਨੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ
ਦੱਖਣੀ ਅਫਰੀਕਾ ਕੋਲ ਜੇਕਰ ਪਾਵਰ ਹਿਟਰ ਹੇਨਰਿਕ ਕਲਾਸੇਨ ਹਨ ਤਾਂ ਨਿਊਜ਼ੀਲੈਂਡ ਕੋਲ ਜਿੰਮੀ ਨੀਸ਼ਾਮ ਹਨ। ਡੇਵਿਡ ਮਿਲਰ ਦੱਖਣੀ ਅਫਰੀਕਾ ਲਈ ਐਕਸ ਫੈਕਟਰ ਹੈ ਤਾਂ ਡੇਰਿਲ ਮਿਸ਼ੇਲ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਨੂੰ ਗੰਭੀਰਤਾ ਦਿੰਦੇ ਹਨ।ਏਡੇਨ ਮਾਰਕਰਮ ਦੀ ਤੁਲਨਾ ਗਲੇਨ ਫਿਲਿਪਸ ਨਾਲ ਹੋ ਸਕਦੀ ਹੈ ਕਿਉਂਕਿ ਸ਼ਾਨਦਾਰ ਬੱਲੇਬਾਜ਼ ਹੋਣ ਦੇ ਨਾਲ ਦੋਵੇਂ ਚੰਗੇ ਸਪਿਨਰ ਵੀ ਹਨ।
ਨਿਊਜ਼ੀਲੈਂਡ: ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਲੈਥਮ (ਕਪਤਾਨ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਟ੍ਰੇਂਟ ਬੋਲਟ, ਲੌਕੀ ਫਰਗੂਸਨ।
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਕਵਿੰਟਨ ਡਿਕਾਕ, ਰਾਸੀ ਵੈਨ ਡੇਰ ਡੁਸੇਨ, ਏਡਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਗੇਰਾਲਡ ਕੋਏਟਜ਼ੀ, ਲੁੰਗੀ ਐਨਗਿਡੀ
ਵੀਡੀਓ ਲਈ ਕਲਿੱਕ ਕਰੋ : –