ਦਿੱਗਜ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ।
ਅਸ਼ਵਿਨ ਨੇ ਲਿਖਿਆ-ਕਹਿੰਦੇ ਹਨ ਹਰ ਅੰਤ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਇਕ IPL ਕ੍ਰਿਕਟਰ ਵਜੋਂ ਮੇਰਾ ਸਮਾਂ ਅੱਜ ਖਤਮ ਹੋ ਰਿਹਾ ਹੈ ਪਰ ਕਈ ਵਿਦੇਸ਼ੀ ਲੀਗ ਵਿਚ ਖੇਡਣ ਦਾ ਮੇਰਾ ਸਮਾਂ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅਸ਼ਵਿਨ IPL 2025 ਵਿਚ CSK ਟੀਮ ਦੇ ਹਿੱਸਾ ਸਨ ਪਰ ਉਹ ਜ਼ਿਆਦਾ ਮੈਚ ਨਹੀਂ ਖੇਡੇ ਸਨ। ਉਨ੍ਹਾਂ ਨੇ IPL ਵਿਚ ਇਸ ਸਾਲ ਆਖਰੀ ਮੈਚ 20 ਮਈ ਨੂੰ ਖੇਡਿਆ ਸੀ। ਉਨ੍ਹਾਂ ਨੂੰ ਟੀਮ ਤੋਂ ਰਿਲੀਜ ਕੀਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਅਸ਼ਵਿਨ IPL ਵਿਚ 5 ਵੱਖ-ਵੱਖ ਟੀਮਾਂ ਵੱਲੋਂ ਖੇਡ ਚੁੱਕੇ ਹਨ।
ਅਸ਼ਵਿਨ ਨੇ ਹੋਰ ਲਿਖਿਆ ਇੰਨੇ ਸਾਲਾਂ ਦੀਆਂ ਸ਼ਾਨਦਾਰ ਯਾਦਾਂ ਤੇ ਰਿਸ਼ਤਿਆਂ ਲਈ ਸਾਰੇ ਫ੍ਰੈਂਚਾਈਜੀ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਤੇ ਸਭ ਤੋਂ ਜ਼ਰੂਰੀ IPL ਤੇ BCCI ਦਾ ਜੋ ਉੁਨ੍ਹਾਂ ਨੇ ਮੈਨੂੰ ਹੁਣ ਤੱਕ ਮੌਕਾ ਦਿੱਤਾ ਹੈ। ਅੱਗੇ ਜੋ ਵੀ ਹੈ ਉਸ ਦਾ ਆਨੰਦ ਲੈਣਤੇ ਉਸ ਦਾ ਪੂਰਾ ਫਾਇਦਾ ਚੁੱਕਣ ਲਈ ਮੈਂ ਉਤਸੁਕ ਹਾਂ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ, ਸਕੂਲ ਅੰਦਰ ਫਸੇ 400 ਦੇ ਕਰੀਬ ਵਿਦਿਆਰਥੀ ਤੇ ਅਧਿਆਪਕ
IPL ਵਿਚ 221 ਮੈਚ ਖੇਡ ਚੁੱਕੇ ਅਸ਼ਵਿਨ ਦੇ ਨਾਂ 187 ਵਿਕਟਾਂ ਤੇ 833 ਦੌੜਾਂ ਦਰਜ ਹਨ। ਪਿਛਲੇ ਸੀਜ਼ਨ ਵਿਚ ਉੁਨ੍ਹਾਂ ਨੇ CSK ਲਈ 9 ਮੈਚ ਖੇਡੇ ਸਨ। ਅਸ਼ਵਿਨ ਨੂੰ CSK ਨੇ ਮੈਗਾ ਆਕਸ਼ਨ ਵਿਚ 9.75 ਕਰੋੜ ਰੁਪਏ ਵਿਚ ਖਰੀਦਿਆ ਸੀ ਜਿਸ ਨਾਲ ਉਹ 9 ਸਾਲ ਬਾਅਦ ਆਪਣੇ ਹੋਮ ਫ੍ਰੈਚਾਈਜੀ ਵਿਚ ਪਰਤੇ ਸਨ। 2016 ਤੋਂ 2024 ਵਿਚ ਉਹ ਦਿੱਲੀ ਕੈਪੀਟਲਸ, ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਲਈ ਖੇਡੇ। IPL ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ CSK ਤੋਂ ਹੀ ਕੀਤੀ ਸੀ ਤੇ 2008 ਤੋਂ 2015 ਤੱਕ ਟੀਮ ਦੇ ਨਾਲ ਰਹੇ।
ਵੀਡੀਓ ਲਈ ਕਲਿੱਕ ਕਰੋ -:
























