ਸਨਰਾਈਜ਼ਰਸ ਹੈਦਰਾਬਾਦ ਨੇ ਆਸਟਰੇਲੀਆ ਦੇ ਪੈਟ ਕਮਿੰਸ ਨੂੰ IPL ‘ਚ ਆਪਣੀ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਇਹ ਜਾਣਕਾਰੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਪੈਟ ਕਮਿੰਸ ਦੱਖਣੀ ਅਫ਼ਰੀਕਾ ਦੇ ਏਡਨ ਮਾਰਕਰਮ ਦੀ ਥਾਂ ਲੈਣਗੇ। ਪਿਛਲੇ ਸੀਜ਼ਨ ਵਿੱਚ ਮਾਰਕਰਮ ਦੀ ਕਪਤਾਨੀ ਵਿੱਚ ਟੀਮ 10ਵੇਂ ਨੰਬਰ ਤੇ ਰਹੀ ਸੀ। ਸਨਰਾਈਜ਼ਰਸ ਨੇ ਇਸ ਤੋਂ ਪਹਿਲਾ ਆਪਣੇ ਕੋਚਿੰਗ ਸਟਾਫ ਵਿੱਚ ਵੀ ਬਦਲਾਅ ਕੀਤਾ ਸੀ। ਦੱਖਣੀ ਅਫ਼ਰੀਕਾ ਦੇ ਡੇਲ ਸਟੇਨ ਦੀ ਥਾਂ ਹੁਣ ਨਿਊਜ਼ੀਲੈਂਡ ਦੇ ਜੇਮਸ ਫ੍ਰੈਂਕਲਿਨ ਬਾਲਿੰਗ ਕੋਚ ਦੀ ਭੂਮਿਕਾ ਨਿਭਾਉਣਗੇ।
ਪੈਟ ਕਮਿੰਸ ਦੀ ਕਪਤਾਨੀ ਵਿੱਚ ਆਸਟਰੇਲੀਆ ਨੇ 2023 ਵਿੱਚ 2 ICC ਖ਼ਿਤਾਬ ਜਿੱਤੇ। ਟੀਮ ਨੇ ਨਵੰਬਰ ਵਿੱਚ ਭਾਰਤ ਨੂੰ ਹਰਾ ਕੇ ਵਨਡੇ ਵਰਲਡ ਕੱਪ ਜਿੱਤਿਆ। ਇਸ ਤੋਂ ਪਹਿਲਾਂ ਜੂਨ ਵਿੱਚ ਭਾਰਤੀ ਟੀਮ ਨੂੰ ਹੀ ਹਰਾ ਕੇ ਵਰਲਡ ਟੈਸਟ ਚੈਂਪੀਅਨਸ਼ਿਪ ਟਰਾਫੀ ਤੇ ਕਬਜ਼ਾ ਕੀਤਾ ਸੀ। ਕਮਿੰਸ ਦੀ ਕਪਤਾਨੀ ਦੇ ਹੁਨਰ ਨੂੰ ਦੇਖਦੇ ਹੋਏ ਸਨਰਾਈਜ਼ਰਸ ਨੇ ਉਸ ਨੂੰ ਨਵਾਂ ਕਪਤਾਨ ਬਣਾਇਆ।
ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਦੇ ਏਡਨ ਮਾਰਕਰਮ ਨੇ ਪਿਛਲੇ ਸੀਜ਼ਨ ਵਿੱਚ IPL ਵਿੱਚ SRH ਦੀ ਕਪਤਾਨੀ ਕੀਤੀ ਸੀ। ਟੀਮ ਨੇ 14 ‘ਚੋਂ ਸਿਰਫ 4 ਮੈਚ ਜਿੱਤੇ ਅਤੇ 8 ਅੰਕਾਂ ਨਾਲ 10ਵੇਂ ਸਥਾਨ ‘ਤੇ ਰਹੀ। ਇਸ ਤੋਂ ਪਹਿਲਾਂ 2022 ਸੀਜ਼ਨ ‘ਚ ਵੀ ਟੀਮ 9ਵੇਂ ਨੰਬਰ ‘ਤੇ ਰਹਿ ਕੇ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਟੀਮ ਨੇ ਆਖਰੀ ਵਾਰ 2021 ਵਿੱਚ IPL ਫਾਈਨਲ ਖੇਡਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ BJP ਦਾ ਬਣਿਆ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸੰਧੂ ਨੂੰ ਮਿਲੀਆਂ 19 ਵੋਟਾਂ
ਮਾਰਕਰਮ ਅਜੇ ਵੀ ਦੱਖਣੀ ਅਫਰੀਕਾ ਦੀ ਟੀ-20 ਲੀਗ ਵਿੱਚ ਸਨਰਾਈਜ਼ਰਜ਼ ਈਸਟਰਨ ਕੈਪ ਦੇ ਕਪਤਾਨ ਹਨ। ਉਨ੍ਹਾਂ ਦੀ ਕਪਤਾਨੀ ‘ਚ ਟੀਮ ਨੇ ਲਗਾਤਾਰ 2 ਸੀਜ਼ਨ ਤੱਕ ਖਿਤਾਬ ਜਿੱਤਿਆ। 2023 ਦੇ ਪਹਿਲੇ ਸੀਜ਼ਨ ਵਿੱਚ, ਟੀਮ ਨੇ ਪ੍ਰਿਟੋਰੀਆ ਕੈਪੀਟਲਜ਼ ਨੂੰ ਹਰਾਇਆ। 2024 ਵਿੱਚ, ਟੀਮ ਡਰਬਨ ਸੁਪਰਜਾਇੰਟਸ ਨੂੰ ਹਰਾ ਕੇ ਚੈਂਪੀਅਨ ਬਣੀ।
SRH ਨੇ ਹਾਲ ਹੀ ਵਿੱਚ ਆਪਣੇ ਕੋਚਿੰਗ ਸਟਾਫ ਵਿੱਚ ਵੀ ਬਦਲਾਅ ਕੀਤੇ ਹਨ। ਪ੍ਰਬੰਧਨ ਨੇ ਮੁੱਖ ਕੋਚ ਬ੍ਰਾਇਨ ਲਾਰਾ ਨੂੰ ਹਟਾ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਨਿਊਜ਼ੀਲੈਂਡ ਦੇ ਡੇਨੀਅਲ ਵਿਟੋਰੀ ਨੂੰ ਨਿਯੁਕਤ ਕੀਤਾ। ਉਥੇ ਹੀ ਗੇਂਦਬਾਜ਼ੀ ਕੋਚ ਡੇਲ ਸਟੇਨ ਨੇ ਨਿੱਜੀ ਕਾਰਨਾਂ ਕਰਕੇ IPL ਤੋਂ ਬ੍ਰੇਕ ਲੈ ਲਿਆ ਹੈ। ਮੈਨੇਜਮੈਂਟ ਨੇ ਨਿਊਜ਼ੀਲੈਂਡ ਦੇ ਜੇਮਸ ਫਰੈਂਕਲਿਨ ਨੂੰ ਨਵਾਂ ਗੇਂਦਬਾਜ਼ੀ ਕੋਚ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: