Sunrisers hyderabad fast bowler : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਪਰ ਇਸ ਸਾਲ ਆਈਪੀਐਲ ਦਾ ਸੀਜ਼ਨ ਸਨਰਾਈਜ਼ਰਸ ਹੈਦਰਾਬਾਦ ਲਈ ਚੰਗਾ ਸ਼ੁਰੂ ਨਹੀਂ ਹੋਇਆ ਹੈ। ਇੱਕ ਪਾਸੇ ਜਿੱਥੇ ਟੀਮ ਨੂੰ ਆਪਣੇ ਪਹਿਲੇ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਹੀ ਹੁਣ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੈਦਰਾਬਾਦ ਦੇ ਪ੍ਰਮੁੱਖ ਗੇਂਦਬਾਜ਼ ਟੀ ਨਟਰਾਜਨ ਇਸ ਸਾਲ ਆਈਪੀਐਲ ਤੋਂ ਬਾਹਰ ਹੋ ਗਿਆ ਹੈ। ਦਰਅਸਲ ਗੋਡੇ ਦੀ ਸੱਟ ਤੋਂ ਪੀੜਤ ਨਟਰਾਜਨ ਨੂੰ ਇਸ ਸੀਜਨ ਵਿੱਚ ਨਾ ਖੇਡਣ ਦੀ ਸਲਾਹ ਦਿੱਤੀ ਗਈ ਹੈ।
ਨਟਰਾਜਨ ਨੇ ਇਸ ਸਾਲ ਸਿਰਫ ਦੋ ਆਈਪੀਐਲ ਮੈਚ ਖੇਡੇ ਹਨ। ਉਸ ਨੇ ਆਈਪੀਐਲ 14 ਦਾ ਆਪਣਾ ਆਖਰੀ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਖੇਡਿਆ ਸੀ, ਪਰ ਹੁਣ ਉਹ ਇਸ ਸੀਜ਼ਨ ਦਾ ਇੱਕ ਵੀ ਮੈਚ ਨਹੀਂ ਖੇਡ ਸਕੇਗਾ। ਨਟਰਾਜਨ ਨੂੰ ਗੋਡੇ ਦੀ ਸੱਟ ਦੇ ਕਾਰਨ ਕੁੱਝ ਸਮੇਂ ਲਈ ਕ੍ਰਿਕਟ ਤੋਂ ਦੂਰ ਰਹਿਣਾ ਪਏਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਟੀ. ਨਟਰਾਜਨ ਆਈਪੀਐਲ ਛੱਡ ਕੇ ਬੰਗਲੌਰ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਪਰਤੇਗਾ। ਆਸਟਰੇਲੀਆ ਦੌਰੇ ਤੋਂ ਬਾਅਦ ਵੀ, ਨਟਰਾਜਨ ਨੇ ਦੋ ਮਹੀਨਿਆਂ ਲਈ ਐਨਸੀਏ ਵਿੱਚ ਸਮਾਂ ਬਿਤਾਇਆ ਸੀ।
ਇਹ ਵੀ ਦੇਖੋ : BJP ਮੰਤਰੀ ਦੀ ਕਰਤੂਤ, ਮਰਦੀ ਹੋਈ ਮਾਂ ਲਈ ਆਕਸੀਜਨ ਸਿਲੰਡਰ ਮੰਗਿਆ ਤਾਂ ਮੰਤਰੀ ਜੀ ਨੇ ਕਿਹਾ “ਦੋ ਖਾਏਗਾ”