ਸਨਰਾਈਜਰਸ ਹੈਦਰਾਬਾਦ ਨੇ ਤੀਜੀ ਵਾਰ IPL ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਟੀਮ ਨੇ ਕੁਆਲੀਫਾਇਰ-2 ਵਿਚ ਬੀਤੀ ਰਾਤ ਰਾਜਸਥਾਨ ਨੂੰ 36 ਦੌੜਾਂ ਤੋਂ ਹਰਾਇਆ। ਹੈਦਰਾਬਾਦ 6 ਸਾਲ ਬਾਅਦ ਇਸ ਲੀਗ ਦੇ ਫਾਈਨਲ ਵਿਚ ਪਹੁੰਚੀ ਹੈ। ਪਿਛਲੀ ਵਾਰ ਟੀਮ 2018 ਵਿਚ ਰਨਰਅੱਪ ਰਹੀ ਸੀ। ਇਸ ਸੀਜਨ ਵਿਚ ਹੈਦਰਾਬਾਦ ਦਾ ਖਿਤਾਬੀ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਤੋਂ 26 ਮਈ ਨੂੰ ਚੇਪਾਕ ਸਟੇਡੀਅਮ ਵਿਚ ਹੋਵੇਗਾ।
ਚੇਨਈ ਵਿਚ ਖੇਡੇ ਗਏ ਕੁਆਲੀਫਾਇਰ-2 ਮੁਕਾਬਲੇ ਵਿਚ ਰਾਜਸਥਾਨ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ। ਹੈਦਰਾਬਾਦ ਨੇ 20 ਓਵਰਾਂ ਵਿਚ 9 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਜਵਾਬ ਵਿਚ ਰਾਜਸਥਾਨ 20 ਓਵਰਾਂ ਵਿਚ 7 ਵਿਕਟਾਂ ‘ਤੇ 139 ਦੌੜਾਂ ਹੀ ਬਣਾ ਸਕੀ। ਸ਼ਾਹਬਾਜ਼ ਅਹਿਮਦ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਨ੍ਹਾਂ ਨੇ 3 ਵਿਕਟਾਂ ਲਈਆਂ ਤੇ 18 ਦੌੜਾਂ ਵੀ ਬਣਾਈਆਂ।
SRH ਲਈ ਹੇਨਰਿਕ ਕਲਾਸਨ ਨੇ 34 ਗੇਂਦਾਂ ‘ਤੇ 50 ਦੌੜਾਂ ਦੀ ਪਾਰੀ ਖੇਡੀ। ਟ੍ਰੈਵਿਸ ਹੈਡ ਨੇ 34 ਦੌੜਾਂ ਤੇ ਰਾਹੁਲ ਤ੍ਰਿਪਾਠੀ ਨੇ 37 ਦੌੜਾਂ ਬਣਾਈਆਂ। ਟ੍ਰੇਂਟ ਬੋਲਟ ਤੇ ਆਵੇਸ਼ ਖਾਨ ਨੇ 3-3 ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੂੰ 2 ਵਿਕਟਾਂ ਮਿਲੀਆਂ। ਇਕ ਬੈਟਰ ਰਨਆਊਟ ਹੋਇਆ।
ਇਹ ਵੀ ਪੜ੍ਹੋ : ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਤੋਂ ਵੱਧ ਦੀ ਸ਼ਰਾ/ਬ ਅਤੇ ਨਸ਼ੀ/ਲੇ ਪਦਾਰਥ ਕੀਤੇ ਬਰਾਮਦ
RR ਦੇ ਯਸ਼ਸਵੀ ਜਾਇਸਵਾਲ ਨੇ 42 ਅਤੇ ਧਰੁਵ ਜੁਰੇਲ ਨੇ 56 ਦੌੜਾਂ ਬਣਾਈਆਂ। ਹੈਦਰਾਬਾਦ ਦੇ ਸਪਿਨਰਸ ਨੇ 5 ਵਿਕਟਾਂ ਲਈਆਂ। ਸ਼ਾਹਬਾਜ਼ ਅਹਿਮਦ ਨੇ 3 ਤੇ ਅਭਿਸ਼ੇਕ ਸ਼ਰਮਾ ਨੇ 2 ਵਿਕਟਾਂ ਲਈਆਂ। ਕਪਤਾਨ ਪੈਟ ਕਮਿੰਸ ਤੇ ਟੀ. ਨਟਰਾਜ ਨੂੰ 1-1 ਵਿਕਟ ਮਿਲੀ।