suryakumar exclusive team india selection: ਆਸਟ੍ਰੇਲੀਆ ਸੀਰੀਜ਼ ਲਈ ਟੀਮ ਇੰਡੀਆ ਟੀਮ ਵਿੱਚ ਨਾ ਚੁਣੇ ਜਾਣ ਕਾਰਨ ਨਾ ਸਿਰਫ ਸੂਰਯਕੁਮਾਰ ਯਾਦਵ ਨਿਰਾਸ਼ ਹੋਏ, ਬਲਕਿ ਪੂਰਾ ਕ੍ਰਿਕਟ ਭਾਈਚਾਰਾ ਹੈਰਾਨ ਰਹਿ ਗਿਆ ਸੀ। ਮੁੰਬਈ ਇੰਡੀਅਨ ਦੇ ਇਸ ਸਟਾਰ ਖਿਡਾਰੀ ਨੇ ਇੰਡੀਅਨ ਪ੍ਰੀਮੀਅਰ ਲੀਗ 2020 (ਆਈਪੀਐਲ 2020) ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤੀ ਟੀਮ ਲਈ ਆਪਣਾ ਦਾਅਵਾ ਜਤਾਇਆ ਸੀ। ਮੁੱਖ ਕੋਚ ਰਵੀ ਸ਼ਾਸਤਰੀ ਤੋਂ ਲੈ ਕੇ ਸੀਮਤ ਓਵਰਾਂ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਵੀ ਸੂਰਯਕੁਮਾਰ ਨੂੰ ਟੀਮ ਇੰਡੀਆ ਤੋਂ ਬਾਹਰ ਰੱਖੇ ਜਾਣ ‘ਤੇ ਹੈਰਾਨੀ ਜਤਾਈ ਸੀ। 30 ਸਾਲਾ ਸੂਰਯਕਮਾਰ ਯਾਦਵ ਨੇ ਆਈਪੀਐਲ ਦੇ 13 ਵੇਂ ਸੀਜ਼ਨ ਦੇ 16 ਮੈਚਾਂ ਵਿੱਚ 40 ਦੀ ਔਸਤ ਨਾਲ 4 ਅਰਧ ਸੈਂਕੜਿਆਂ ਦੀ ਮਦਦ ਨਾਲ 480 ਦੌੜਾਂ ਬਣਾਈਆਂ ਸੀ। ਉਹ ਇਸ ਸੀਜ਼ਨ ਵਿੱਚ ਈਸ਼ਾਨ ਕਿਸ਼ਨ (516) ਅਤੇ ਕੁਇੰਟਨ ਡੀ ਕੌਕ (503) ਤੋਂ ਬਾਅਦ ਚੈਂਪੀਅਨ ਮੁੰਬਈ ਇੰਡੀਅਨਜ਼ ਲਈ ਤੀਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ।
ਸੂਰਯਕੁਮਾਰ ਨੇ ਟੀਮ ਇੰਡੀਆ ਵਿੱਚ ਜਗ੍ਹਾ ਨਾ ਮਿਲਣ ‘ਤੇ ਹੁਣ ਆਪਣੀ ਚੁੱਪੀ ਤੋੜੀ ਹੈ। ਉਸ ਨੇ ਉਸ ਨੂੰ ਟੀਮ ‘ਚ ਸ਼ਾਮਿਲ ਨਾ ਕਰਨ ‘ਤੇ ਕਿਹਾ,“ਜਦੋਂ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ ਤਾਂ ਮੈਂ ਨਿਰਾਸ਼ ਸੀ। ਮੈਨੂੰ ਟੀਮ ਵਿੱਚ ਚੁਣੇ ਜਾਣ ਦੀ ਪੂਰੀ ਉਮੀਦ ਸੀ। ਮੈਂ ਟੂਰਨਾਮੈਂਟ ਵਿੱਚ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ। ਪਿੱਛਲੇ 2 ਸਾਲਾਂ ਵਿੱਚ, ਮੈਂ ਨਾ ਸਿਰਫ ਆਈਪੀਐਲ ਵਿੱਚ, ਬਲਕਿ ਵ੍ਹਾਈਟ ਗੇਂਦ ਕ੍ਰਿਕਟ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ।” ਸੂਰਯਕੁਮਾਰ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਥੋੜਾ ਨਿਰਾਸ਼ ਹੋ ਗਿਆ, ਪਰ ਮੇਰਾ ਸਫਰ ਜਾਰੀ ਰਹੇਗਾ। ਨਾ ਚੁਣੇ ਜਾਣ ‘ਤੇ ਮੈਂ ਬਹੁਤ ਜ਼ਿਆਦਾ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ। ਸੂਰਯਕੁਮਾਰ ਨੇ ਖੁਲਾਸਾ ਕੀਤਾ ਕਿ ਜਦੋਂ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ ਤਾਂ ਉਹ ਜਿੰਮ ਵਿੱਚ ਸੀ। ਨਾ ਚੁਣੇ ਜਾਣ ਦੀ ਨਿਰਾਸ਼ਾ ਵਿੱਚ ਉਸ ਨੇ ਟ੍ਰੇਨਿੰਗ ਛੱਡ ਦਿੱਤੀ ਸੀ।
ਉਸ ਨੇ ਕਿਹਾ, ‘ਮੈਂ ਚੋਣ ਦੇ ਦਿਨ ਜਿਮ ‘ਚ ਟ੍ਰੇਨਿੰਗ ਕਰ ਰਿਹਾ ਸੀ ਕਿਉਂਕਿ ਸਾਡੇ ਕੋਲ ਇੱਕ ਦਿਨ ਦੀ ਛੁੱਟੀ ਸੀ। ਮੈਂ ਆਪਣਾ ਧਿਆਨ ਕਿਤੇ ਹੋਰ ਕੇਂਦ੍ਰਿਤ ਕਰਨਾ ਚਾਹੁੰਦਾ ਸੀ ਅਤੇ ਚੋਣ ਬਾਰੇ ਬਹੁਤ ਜ਼ਿਆਦਾ ਨਹੀਂ ਸੋਚ ਰਿਹਾ ਸੀ। ਜਦੋਂ ਟੀਮ ਦੀ ਘੋਸ਼ਣਾ ਕੀਤੀ ਗਈ, ਮੈਂ ਜਿੰਮ ਵਿੱਚ ਆਪਣੀ ਟ੍ਰੇਨਿੰਗ ਪੂਰੀ ਨਹੀਂ ਕਰ ਸਕਿਆ। ਮੈਂ ਨਿਰਾਸ਼ ਹੋ ਗਿਆ ਸੀ। ਸੂਰਿਆਕੁਮਾਰ ਨੇ ਕਿਹਾ, ‘ਮੈਂ ਉਸ ਸਮੇਂ ਇਹ ਸੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੀ ਕੋਈ ਖਾਸ ਜਗ੍ਹਾ ਹੈ ਜਿੱਥੇ ਮੈਂ ਭਾਰਤੀ ਟੀਮ ਵਿੱਚ ਖੇਡ ਸਕਦਾ ਸੀ, ਉਸ ਰਾਤ ਮੇਰਾ ਖਾਣਾਖਾਣ ਲਈ ਦਾ ਵੀ ਮਨ ਨਹੀਂ ਸੀ, ਨਾ ਕਿਸੇ ਨਾਲ ਵੱਧ ਨਾ ਬੋਲਣ ਦਾ।’ ਡਿਕੌਕ ਅਤੇ ਕਿਸ਼ਨ ਦੇ ਨਾਲ ਸੂਰਯਕੁਮਾਰ ਦੀ ਫਾਰਮ ਬਦੋਲਤ ਮੁੰਬਈ ਇੰਡੀਅਨਜ਼ ਨੇ ਟਰਾਫੀ ‘ਤੇ ਕਬਜ਼ਾ ਕੀਤਾ ਹੈ। ਟੀਮ ਲਗਾਤਾਰ ਦੂਜੀ ਵਾਰ ਚੈਂਪੀਅਨ ਬਣੀ ਅਤੇ ਕੁੱਲ ਪੰਜਵੀਂ ਵਾਰ ਖਿਤਾਬ ਜਿੱਤਿਆ ਹੈ।