sushant singh rajput death: ਬਾਲੀਵੁੱਡ ਦੇ ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਦੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਅੰਤ ਕਰਨ ‘ਤੇ ਨਾ ਸਿਰਫ ਬਾਲੀਵੁੱਡ ਵਿੱਚ ਬਲਕਿ ਕ੍ਰਿਕਟ ਦੇ ਖੇਤਰ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਕ੍ਰਿਕਟ ਨਾਲ ਸੰਬੰਧ ‘ਧੋਨੀ ਦਿ ਅਨਟੋਲਡ ਸਟੋਰੀ’ ਵਿੱਚ ਕੰਮ ਕਰਨ ਨਾਲ ਵੀ ਜੁੜਿਆ ਹੋਇਆ ਸੀ। ਸਚਿਨ ਅਤੇ ਪਠਾਨ ਵਰਗੇ ਪ੍ਰਸਿੱਧ ਖਿਡਾਰੀਆਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ‘ਤੇ ਦੁੱਖ ਜ਼ਾਹਿਰ ਕੀਤਾ ਹੈ।
ਸਚਿਨ ਤੇਂਦੁਲਕਰ ਨੇ ਕਿਹਾ, “ਸੁਸ਼ਾਂਤ ਸਿੰਘ ਬਾਰੇ ਸੁਣਕੇ ਮੈਂ ਬਹੁਤ ਹੈਰਾਨ ਅਤੇ ਦੁਖੀ ਹਾਂ। ਉਹ ਇੱਕ ਜਵਾਨ ਅਤੇ ਪ੍ਰਤਿਭਾਵਾਨ ਅਦਾਕਾਰ ਸੀ। ਉਸ ਦੇ ਪਰਿਵਾਰ ਨਾਲ ਮੈ ਹਮਦਰਦੀ ਜਤਾਉਂਦਾ ਹਾਂ। ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਾ ਨੂੰ ਸ਼ਾਂਤੀ ਮਿਲੇ।”
ਇਰਫਾਨ ਪਠਾਨ ਨੇ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ‘ਤੇ ਦੁੱਖ ਜ਼ਾਹਿਰ ਕਰਦਿਆਂ, ਉਸ ਨਾਲ ਆਪਣੀ ਆਖਰੀ ਮੁਲਾਕਾਤ ਯਾਦ ਕੀਤੀ। ਪਠਾਨ ਨੇ ਕਿਹਾ, “ਮੈਂ ਬਹੁਤ ਦੁਖੀ ਹਾਂ। ਸੁਸ਼ਾਂਤ ਦੇ ਪਰਿਵਾਰ ਨਾਲ ਮੇਰੀਆਂ ਦੁਆਵਾਂ ਹਨ। ਮੈਂ ਉਸ ਨੂੰ ਤਾਜ ਹੋਟਲ ਦੇ ਜਿਮ ਵਿੱਚ ਮਿਲਿਆ ਸੀ। ਮੈਂ ਕੇਦਾਰਨਾਥ ਵਿੱਚ ਕੀਤੇ ਸੁਸ਼ਾਂਤ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਸੀ। ਸੁਸ਼ਾਂਤ ਨੇ ਕਿਹਾ ਸੀ ਕਿ ਤੁਸੀਂ ਮੇਰੀ ਫਿਲਮ ਛੀਛੋਰੇ ਜ਼ਰੂਰ ਦੇਖਿਓ।”
ਹਰਭਜਨ ਸਿੰਘ ਨੇ ਕਿਹਾ ਕਿ ਕਾਸ਼ ਇਹ ਗਲਤ ਖ਼ਬਰ ਹੁੰਦੀ। ਉਨ੍ਹਾਂ ਨੇ ਕਿਹਾ, “ਮੈਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਮੈਨੂੰ ਦੱਸੋ ਇਹ ਝੂਠੀ ਖ਼ਬਰ ਹੈ। ਸੁਸ਼ਾਂਤ ਸਿੰਘ ਰਾਜਪੂਤ ਨਹੀਂ ਰਿਹਾ। ਉਸ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਾ ਹਾਂ। ਇਹ ਬਹੁਤ ਦੁਖੀ ਹੈ।”
ਸਹਿਵਾਗ ਨੇ ਟਵੀਟ ਕੀਤਾ, “ਜ਼ਿੰਦਗੀ ਦਾ ਕੋਈ ਵਿਸ਼ਵਾਸ ਨਹੀਂ ਹੈ। ਪਤਾ ਨਹੀਂ ਕੌਣ ਕਿਸ ਪੜਾਅ ਵਿੱਚੋਂ ਲੰਘ ਰਿਹਾ ਹੈ। ਦਿਆਲੂ ਬਣੋ, ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਾ ਨੂੰ ਸ਼ਾਂਤੀ ਮਿਲੇ।”
ਹੈਦਰਾਬਾਦ ਸਨਰਾਈਜ਼ਰਜ਼ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਲਈ ਟਵੀਟ ਕੀਤਾ ਹੈ। ਆਈਪੀਐਲ ਦੀ ਫਰੈਂਚਾਇਜ਼ੀ ਨੇ ਕਿਹਾ ਕਿ “ਤੁਸੀਂ ਬਹੁਤ ਜਲਦੀ ਚਲੇ ਗਏ।”