ਨਵੀਂ ਦਿੱਲੀ: ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਵਿਸ਼ਵ ਕੱਪ ਦੇ ਦੂਜੇ ਮੈਚ ‘ਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਹਾਰ ਸੀ, ਜਿਸ ਨੂੰ ਪਹਿਲੇ ਮੈਚ ਵਿੱਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। ਹੁਣ ਟੀਮ ਇੰਡੀਆ ਨੂੰ ਇੱਕ ਆਖਰੀ ਉਮੀਦ ਵਾਲੇ ਮੈਚ ਵਿੱਚ ਅਫਗਾਨਿਸਤਾਨ ਦਾ ਸਾਹਮਣਾ ਕਰਨਾ ਹੈ। ਪਹਿਲੇ ਦੋ ਮੈਚਾਂ ‘ਚ ਮੂੰਹ ਦੀ ਖਾਣ ਵਾਲੀ ਇਸ ਟੀਮ ਦੇ ਪਲੇਇੰਗ 11 ‘ਚ ਅਫਗਾਨਿਸਤਾਨ ਖਿਲਾਫ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ।
ਟੀਮ ਇੰਡੀਆ ਨੇ ਅਜੇ ਪਲੇਇੰਗ ਇਲੈਵਨ ਦਾ ਐਲਾਨ ਨਹੀਂ ਕੀਤਾ ਹੈ ਪਰ ਪਿਛਲੇ ਮੈਚ ਦੀ ਅਸਫਲਤਾ ਤੋਂ ਬਾਅਦ ਇੱਕ ਗੱਲ ਤੈਅ ਹੈ ਕਿ ਕੇਐੱਲ ਰਾਹੁਲ ਦੇ ਨਾਲ ਸਿਰਫ ਰੋਹਿਤ ਸ਼ਰਮਾ ਹੀ ਓਪਨਿੰਗ ਕਰਨ ਲਈ ਉਤਰੇਗਾ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਨੂੰ ਮਿਡਲ ਆਰਡਰ ‘ਚ ਸ਼ਿਫਟ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਰੋਹਿਤ ਅਤੇ ਕੇਐੱਲ ਰਾਹੁਲ ਓਪਨਿੰਗ ਲਈ ਫਿੱਟ ਹੋਣਗੇ, ਜਦਕਿ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਤੀਜੇ ਨੰਬਰ ‘ਤੇ ਉਤਰੇਗਾ। ਮੱਧਕ੍ਰਮ ‘ਚ ਚੌਥੇ ਨੰਬਰ ‘ਤੇ ਈਸ਼ਾਨ ਕਿਸ਼ਨ ਅਤੇ ਪੰਜਵੇਂ ਨੰਬਰ ‘ਤੇ ਰਿਸ਼ਭ ਪੰਤ ‘ਤੇ ਯਕੀਨਨ ਭਰੋਸਾ ਕੀਤਾ ਜਾਵੇਗਾ।